Aries horoscope (ਮੇਸ਼) (ਚੂ, ਚੇ, ਚੋ, ਲਾ, ਲੀ, ਲੂ, ਲੇ, ਲੋ, ਅ)
ਆਜ਼ਾਦੀ ਇੱਕ ਅਜਿਹੀ ਚੀਜ਼ ਹੈ ਜਿਸ ਦੀ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ, ਤੁਸੀਂ ਇੱਛਾ ਰੱਖ ਰਹੇ ਹੋ। ਤੁਹਾਡਾ ਦਿਨ ਵੱਖ-ਵੱਖ ਕਿਸਮ ਦੇ ਪਰਿਵਾਰਕ ਮਸਲਿਆਂ ਨਾਲ ਭਰਿਆ ਲੱਗ ਰਿਹਾ ਹੈ। ਨੌਜਵਾਨ ਸੰਭਾਵਿਤ ਤੌਰ ਤੇ ਆਪਣਾ ਦਿਨ ਖਰੀਦਦਾਰੀ ਕਰਨ ਜਾਂ ਫਿਲਮ ਦੇਖਣ ਜਾ ਕੇ ਬਿਤਾ ਸਕਦੇ ਹਨ, ਜਦਕਿ ਛੋਟੇ ਬੱਚੇ ਤੁਹਾਡੇ ਤੋਂ ਪਾਰਟੀ ਲੈਣ ਲਈ ਰੌਲਾ ਪਾ ਸਕਦੇ ਹਨ।
Taurus Horoscope (ਵ੍ਰਿਸ਼ਭ) (ਈ, ਯੂ, ਏ, ਓ, ਵਾ, ਵੀ, ਵੂ, ਵੇ, ਉਹ)
ਇਹ ਦਿਨ ਸੁੰਦਰੀਕਰਨ, ਮੇਕਓਵਰ ਲਈ ਹੈ। ਤੁਸੀਂ ਆਪਣੀ ਦਿੱਖ ਸੁਧਾਰਨ ਦੇ ਤਰੀਕਿਆਂ ਨਾਲ ਰੁੱਝੇ ਰਹਿ ਸਕਦੇ ਹੋ। ਅੱਜ ਨਵੇਂ ਤਰੀਕੇ ਦੇ, ਸਟਾਈਲਿਸ਼ ਵਾਲ ਬਣਾਏ, ਫੇਸ ਪੈਕ ਅਤੇ ਮਸਾਜ ਕੀਤੇ, ਨਵੇਂ ਕੱਪੜੇ ਅਤੇ ਗਹਿਣੇ ਪਹਿਨੇ ਜਾਣਗੇ। ਤੁਸੀਂ ਅੱਜ ਅਵਚੇਤਨ ਤਰੀਕੇ ਨਾਲ ਉਹ ਸਭ ਕੁਝ ਕਰੋਗੇ ਜੋ ਤੁਸੀਂ ਦੂਜਿਆਂ ਦਾ ਧਿਆਨ ਖਿੱਚਣ ਲਈ ਕਰ ਸਕਦੇ ਹੋ। ਯਕੀਨੀ ਬਣਾਓ ਕਿ ਤੁਹਾਡੀਆਂ ਕੋਸ਼ਿਸ਼ਾਂ ਦੇ ਫਲ ਵੱਜੋਂ ਤੁਹਾਨੂੰ ਪੂਰਾ ਧਿਆਨ ਮਿਲੇ।
Gemini Horoscope (ਮਿਥੁਨ) (ਕਾ, ਕੀ, ਕੁ, ਘ, ਈ, ਗ, ਕ, ਕੋ, ਹਾ)
ਤੁਹਾਡੇ ਸਮਾਜਿਕ ਦਾਇਰੇ ਵਿੱਚ ਲੋਕ ਤੁਹਾਨੂੰ ਅਜਿਹੇ ਵਿਅਕਤੀ ਦੇ ਤੌਰ ਤੇ ਦੇਖ ਸਕਦੇ ਹਨ ਜੋ ਅਗਵਾਈ ਕਰਦਾ ਅਤੇ ਆਦੇਸ਼ ਦਿੰਦਾ ਹੈ। ਤੁਹਾਨੂੰ ਉਹ ਪਾਉਣ 'ਤੇ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ ਜੋ ਤੁਹਾਡਾ ਦਿਲ ਸੱਚੇ ਦਿਲੋਂ ਚਾਹੁੰਦਾ ਹੈ। ਤੁਸੀਂ ਉਹਨਾਂ ਸ਼ੱਕਾਂ ਦੇ ਰਚਨਾਤਮਕ ਹੱਲ ਵੀ ਪਤਾ ਕਰ ਸਕਦੇ ਹੋ ਜੋ ਕੁਝ ਸਮੇਂ ਲਈ ਬੇਹੱਲ ਰਹੇ ਹਨ।
Cancer horoscope (ਕਰਕ) (ਹੀ, ਹੂ, ਹੇ, ਹੋ, ਡਾ, ਡੀ, ਡੂ, ਡੇ, ਡੋ)
ਰੱਬ ਦੀਆਂ ਰਹਿਮਤਾਂ ਅੱਜ ਤੁਹਾਨੂੰ ਸਫਲਤਾ ਪਾਉਣ ਵਿੱਚ ਮਦਦ ਕਰਨਗੀਆਂ। ਇਹ ਵਿਦਿਆਰਥੀਆਂ ਲਈ ਅਧੂਰੇ ਪਏ ਕੰਮਾਂ ਨੂੰ ਪੂਰੇ ਕਰਨ ਅਤੇ ਦੂਜਿਆਂ ਨਾਲੋਂ ਬਿਹਤਰ ਕਰਨ ਦਾ ਸੁਨਹਿਰੀ ਮੌਕਾ ਲੱਗ ਰਿਹਾ ਹੈ। ਅੱਜ ਕਲਪਨਾ ਜੰਗਲੀ ਅੱਗ ਵਾਂਗ ਬਲਦੀ ਨਜ਼ਰ ਆ ਰਹੀ ਹੈ ਅਤੇ ਸਭ ਕੁਝ ਤੁਹਾਡੇ ਅਨੁਸਾਰ ਹੁੰਦਾ ਪ੍ਰਤੀਤ ਹੋ ਰਿਹਾ ਹੈ।
Leo Horoscope (ਸਿੰਘ) (ਮਾ, ਮੈਂ, ਮੂ, ਮਈ, ਮੋ, ਤਾ, ਤੀ, ਤੋ, ਟੇ)
ਇੱਕ ਚੁਣੌਤੀ ਭਰਿਆ ਦਿਨ ਤੁਹਾਡੀ ਉਡੀਕ ਕਰ ਰਿਹਾ ਹੈ। ਤੁਸੀਂ ਕੁਝ ਤਣਾਵਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰੋਗੇ; ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਫਲਤਾਪੂਰਵਕ ਪੂਰੇ ਨਹੀਂ ਕਰ ਪਾਓਂਗੇ। ਤੁਹਾਡਾ ਨਿੱਜੀ ਜੀਵਨ ਆਮ ਵਾਂਗ ਚੱਲੇਗਾ। ਹਾਲਾਂਕਿ, ਕੰਮ ਦੇ ਪੱਖੋਂ ਤੁਹਾਡੇ ਤੋਂ ਉਮੀਦਾਂ ਵਧ ਜਾਣਗੀਆਂ। ਤੁਹਾਨੂੰ ਆਪਣੇ ਘਰ ਅਤੇ ਕੰਮ ਦੀ ਥਾਂ ਦੇ ਵਿਚਕਾਰ ਸੰਤੁਲਨ ਬਣਾਉਣ ਦੀ ਲੋੜ ਹੈ।
Virgo horoscope (ਕੰਨਿਆ) (ਟੋ, ਪਾ, ਪੀ, ਪੂ, ਸ਼ਾ, ਨ, ਠ, ਪੇ, ਪੋ)
ਅੱਜ ਤੁਸੀਂ ਜਿਸ ਕਿਸੇ ਵੀ ਕੰਮ ਵਿੱਚ ਆਪਣੇ-ਆਪ ਨੂੰ ਲਗਾਓਂਗੇ ਉਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੋਗੇ। ਵਿਦੇਸ਼ ਵਿੱਚ ਵਪਾਰ ਸ਼ੁਰੂ ਕਰਨ ਦੀ ਤੁਹਾਡੀ ਇੱਛਾ ਨੂੰ ਫਲ ਲੱਗੇਗਾ। ਆਪਣੀ ਛਵੀ ਨੂੰ ਕਾਫੀ ਸੁਧਾਰਨ ਲਈ, ਤੁਹਾਡੀ ਨਿੱਜੀ ਦਿੱਖ ਵਿੱਚ ਲੁੜੀਂਦੇ ਸੁਧਾਰ ਕਰਨਾ ਜ਼ਰੂਰੀ ਹੈ।
Libra Horoscope (ਤੁਲਾ) (ਰਾ, ਰੀ, ਰੁ, ਰੇ, ਰੋ, ਤਾ, ਤੀ, ਤੂ, ਟੇ)
ਅੱਜ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲਈ ਸ਼ੁਭ ਦਿਨ ਹੈ। ਦਫਤਰ ਵਿੱਚ, ਤੁਹਾਨੂੰ ਨਵੀਆਂ ਪਦਵੀਆਂ ਦਿੱਤੀਆਂ ਜਾਣਗੀਆਂ, ਅਤੇ ਤੁਸੀਂ ਇਸ ਵਿੱਚ ਬਹੁਤ ਵਧੀਆ ਕਰੋਗੇ। ਤੁਹਾਡੇ ਵੱਲੋਂ ਸ਼ੁਰੂ ਕੀਤੇ ਗਏ ਹਰ ਕੰਮ ਵਿੱਚ ਤੁਸੀਂ ਸਫਲਤਾ ਹਾਸਿਲ ਕਰੋਗੇ। ਅੱਜ ਤੁਹਾਡੇ ਲਈ ਕਿਸਮਤ ਵਾਲਾ ਦਿਨ ਹੈ।
Scorpio Horoscope (ਵ੍ਰਿਸ਼ਚਿਕ) (ਸੋ, ਨਾ, ਨੀ, ਨੂ, ਨੇ, ਨਾ, ਯਾ, ਯੀ, ਯੂ)
ਤੁਹਾਡਾ ਨਵਾਂ ਵਪਾਰਕ ਉੱਦਮ ਅੱਜ ਤੁਹਾਨੂੰ ਸੰਭਾਵਿਤ ਤੌਰ ਤੇ ਵਿਅਸਤ ਰੱਖੇਗਾ। ਤੁਸੀਂ ਕੰਮ 'ਤੇ ਤੁਹਾਡੇ ਤੋਂ ਲਾਈਆਂ ਉਮੀਦਾਂ ਨੂੰ ਪੂਰਾ ਕਰਨ ਲਈ ਆਪਣੇ ਨਿੱਜੀ ਜੀਵਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਨਿਰਾਸ਼ਾ ਦੀ ਭਾਵਨਾ ਤੁਹਾਨੂੰ ਘੇਰ ਸਕਦੀ ਹੈ ਕਿਉਂਕਿ ਚੀਜ਼ਾਂ ਯੋਜਨਾ ਕੀਤੇ ਅਨੁਸਾਰ ਨਹੀਂ ਹੋਣਗੀਆਂ, ਅਤੇ ਤੁਹਾਡੀਆਂ ਕੋਸ਼ਿਸ਼ਾਂ ਵਿਅਰਥ ਜਾ ਸਕਦੀਆਂ ਹਨ।
Sagittarius Horoscope (ਧਨੁ) (ਯ, ਯੋ, ਭਾ, ਭੀ, ਭੂ, ਧਾ, ਫਾ, ਧ, ਭੇ)
ਤੁਹਾਡੇ ਆਲੇ-ਦੁਆਲੇ ਦੇ ਮਦਦਗਾਰ ਵਿਅਕਤੀ ਤੁਹਾਨੂੰ ਬੇਲੋੜੀ, ਪਰ ਕੀਮਤੀ ਸਲਾਹ ਦੇ ਸਕਦੇ ਹਨ। ਇਸ ਨੂੰ ਇੱਕ ਸੰਕੇਤ ਦੇ ਤੌਰ ਤੇ ਲਓ, ਅਤੇ ਇਸ ਨੂੰ ਆਪਣੀ ਭਲਾਈ ਲਈ ਲੈ ਕੇ ਚੱਲੋ। ਸਲਾਹ 'ਤੇ ਵਿਚਾਰ ਕਰਨ ਤੋਂ ਬਾਅਦ ਹੀ ਆਪਣਾ ਫੈਸਲਾ ਲਓ, ਅਤੇ ਇਹ ਬਿਨ੍ਹਾਂ ਸ਼ੱਕ ਲਾਭ ਦੇਵੇਗਾ।
Capricorn Horoscope (ਮਕਰ) (ਭੋ, ਜਾ, ਜੀ, ਖੀ, ਖੁ, ਖੇ, ਖੋ, ਗਾ, ਗੀ)
ਤੁਸੀਂ ਵਿਦੇਸ਼ ਦੀ ਯਾਤਰਾ ਕਰਕੇ ਆਪਣੇ ਗਿਆਨ ਨੂੰ ਵਧਾਉਣਾ ਚਾਹੁੰਦੇ ਹੋ, ਪਰ ਅਜੇ ਤੱਕ ਕਿਸਮਤ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈ। ਅੱਜ ਤੁਹਾਡੇ ਲਈ ਉਚੇਰੀ ਪੜ੍ਹਾਈ ਲਈ ਦੁਬਾਰਾ ਕੋਸ਼ਿਸ਼ ਕਰਨ ਦਾ ਵਧੀਆ ਦਿਨ ਹੈ। ਜੇ ਤੁਸੀਂ ਸਟੌਕ ਮਾਰਕਿਟ ਜਾਂ ਵਪਾਰ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਸੰਭਾਵਿਤ ਤੌਰ ਤੇ ਲਾਭ ਹੋ ਸਕਦੇ ਹਨ। ਤੁਹਾਨੂੰ ਕਈ ਮੌਕੇ ਮਿਲਣਗੇ, ਪਰ ਤੁਹਾਨੂੰ ਉਹਨਾਂ ਨੂੰ ਪਛਾਨਣ ਅਤੇ ਉਹਨਾਂ ਦਾ ਪੂਰਾ ਲਾਭ ਚੁੱਕਣ ਦੀ ਲੋੜ ਹੈ।
Aquarius Horoscope (ਕੁੰਭ) (ਥ, ਗੇ, ਗੋ, ਸਾ, ਸੀ, ਸੁ, ਸੇ, ਸੋ, ਦ)
ਸਫਲਤਾ ਲਈ ਕੋਈ ਸ਼ੌਟ-ਕਟ ਨਹੀਂ ਹਨ। ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਇਸ ਲਈ ਜੋ ਤੁਸੀਂ ਚਾਹੁੰਦੇ ਹੋ ਉਹ ਪਾਉਣ ਲਈ ਸਖਤ ਮਿਹਨਤ ਕਰੋ। ਸਹਿਕਰਮੀ, ਦੋਸਤ ਅਤੇ ਪਰਿਵਾਰ - ਸਭ ਤੁਹਾਡੀਆਂ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਸਵੀਕਾਰ ਕਰਨਗੇ ਅਤੇ ਇਹਨਾਂ ਦੀ ਤਾਰੀਫ ਕਰਨਗੇ। ਹਾਲਾਂਕਿ ਤੁਸੀਂ ਇਸ ਬਾਰੇ ਫਿਕਰਮੰਦ ਹੋਵੋਗੇ, ਤੁਹਾਨੂੰ ਆਪਣੇ ਜੀਵਨ ਵਿੱਚ ਇੱਛਿਤ ਬਦਲਾਅ ਲੈ ਕੇ ਆਉਣ ਲਈ ਕੁਝ ਜੋਖਿਮ ਚੁੱਕਣੇ ਪੈਣਗੇ।
Pisces Horoscope (ਮੀਨ) (ਦੀ, ਦੂ, ਥ, ਝ, ਜੇ, ਦੇ, ਦੋ, ਚ, ਚੀ)
ਵਿਪਰੀਤ ਲਿੰਗ ਦੇ ਵਿਅਕਤੀ ਨਾਲ ਗੱਲ-ਬਾਤ ਕਰਨਾ ਤੁਹਾਡੇ ਦਿਨ ਨੂੰ ਵਧੀਆ ਬਣਾਵੇਗਾ। ਅੱਜ ਵਿਪਰੀਤ ਲਿੰਗ ਦੇ ਲੋਕਾਂ ਨਾਲ ਦੋਸਤੀ ਕਰਨ ਦਾ ਵੀ ਵਧੀਆ ਦਿਨ ਹੈ। ਪਿਆਰ ਵਿੱਚ ਡੁੱਬੇ ਲੋਕਾਂ ਲਈ, ਅੱਜ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਦਾ ਵਧੀਆ ਦਿਨ ਹੈ। ਪਿਆਰ ਦੀ ਤਲਾਸ਼ ਕਰ ਰਹੇ ਲੋਕਾਂ ਲਈ, ਉਸ ਖਾਸ ਵਿਅਕਤੀ ਤੋਂ ਪ੍ਰਸ਼ਨ ਪੁੱਛਣ ਦਾ ਉੱਤਮ ਸਮਾਂ ਹੈ ਜਿਸ ਨੂੰ ਤੁਸੀਂ ਲੰਬੇ ਸਮੇਂ ਤੋਂ ਚੋਰੀ-ਚੋਰੀ ਦਿਲ ਵਿੱਚ ਵਸਾਇਆ ਹੋਇਆ ਸੀ।