ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਮੁਕੁਲ ਰਾਏ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਸ਼ਾਮ ਤੋਂ ਉਸ ਦਾ ਪਤਾ ਨਹੀਂ ਲੱਗ ਰਿਹਾ ਹੈ। ਸਾਬਕਾ ਰੇਲ ਮੰਤਰੀ ਦੇ ਪੁੱਤਰ ਸੁਭਰਾਗਸ਼ੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੋਮਵਾਰ ਦੇਰ ਸ਼ਾਮ ਤੋਂ 'ਲਾਪਤਾ' ਹਨ। ਟੀਐਮਸੀ ਨੇਤਾ ਸੁਭਰਾਗਸ਼ੂ ਨੇ ਕਿਹਾ ਕਿ ਹੁਣ ਤੱਕ ਮੈਂ ਆਪਣੇ ਪਿਤਾ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹਾਂ, ਉਹ ਲਾਪਤਾ ਹੈ। ਰਾਏ ਦੇ ਕਰੀਬੀ ਸਹਿਯੋਗੀਆਂ ਨੇ ਕਿਹਾ ਕਿ ਉਹ ਸੋਮਵਾਰ ਸ਼ਾਮ ਨੂੰ ਦਿੱਲੀ ਲਈ ਉਡਾਣ ਭਰਨ ਵਾਲਾ ਸੀ। ਸੂਤਰਾਂ ਮੁਤਾਬਕ ਐਤਵਾਰ ਨੂੰ ਟੀਐਮਸੀ ਨੇਤਾ ਅਤੇ ਉਨ੍ਹਾਂ ਦੇ ਬੇਟੇ ਵਿਚਾਲੇ ਝਗੜਾ ਹੋਇਆ ਸੀ। ਉਦੋਂ ਤੋਂ ਮੁਕੁਲ ਰਾਏ 'ਲਾਪਤਾ' ਹਨ।
ਇਹ ਵੀ ਪੜੋ: Indian climber missing: ਅੰਨਪੂਰਨਾ ਪਰਬਤ ਤੋਂ ਭਾਰਤੀ ਪਰਬਤਾਰੋਹੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ
ਸੋਮਵਾਰ ਸ਼ਾਮ ਤੋਂ ਲਾਪਤਾ: ਇਕ ਕਰੀਬੀ ਨੇ ਦੱਸਿਆ ਕਿ ਫਿਲਹਾਲ ਸਾਨੂੰ ਪਤਾ ਹੈ ਕਿ ਉਹ ਰਾਤ ਕਰੀਬ 9 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰਨਾ ਸੀ, ਪਰ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਰਾਏ ਸੋਮਵਾਰ ਸ਼ਾਮ ਨੂੰ ਇੰਡੀਗੋ ਦੀ ਫਲਾਈਟ (6E-898) ਰਾਹੀਂ ਦਿੱਲੀ ਲਈ ਰਵਾਨਾ ਹੋਏ ਸਨ। ਜਿਸ ਨੇ ਸੋਮਵਾਰ ਦੇਰ ਸ਼ਾਮ 9:55 ਵਜੇ ਦਿੱਲੀ ਪਹੁੰਚਣਾ ਸੀ, ਪਰ ਹੁਣ ਉਹ ਲਾਪਤਾ ਦੱਸੇ ਜਾ ਰਹੇ ਹਨ। ਟੀਐਮਸੀ ਨੇਤਾ ਦੇ ਬੇਟੇ ਸੁਭਰਾਗਸ਼ੂ ਰਾਏ ਦਾ ਦਾਅਵਾ ਹੈ ਕਿ ਪਰਿਵਾਰ ਨੇ ਏਅਰਪੋਰਟ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ। ਪਤਨੀ ਦੀ ਮੌਤ ਤੋਂ ਬਾਅਦ ਲੰਬੇ ਸਮੇਂ ਤੋਂ ਬਿਮਾਰ ਰਹੇ ਰਾਏ ਨੂੰ ਹਾਲ ਹੀ 'ਚ ਫਰਵਰੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਪਤਨੀ ਦੀ ਮੌਤ ਤੋਂ ਬਾਅਦ ਲੰਬੇ ਸਮੇਂ ਤੋਂ ਬਿਮਾਰ ਸਨ ਮੁਕੁਲ ਰਾਏ: ਦੱਸ ਦਈਏ ਕਿ ਪਤਨੀ ਦੀ ਮੌਤ ਤੋਂ ਬਾਅਦ ਲੰਬੇ ਸਮੇਂ ਤੋਂ ਬਿਮਾਰ ਰਹੇ ਰਾਏ ਨੂੰ ਹਾਲ ਹੀ 'ਚ ਫਰਵਰੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਰਾਏ, ਟੀਐਮਸੀ ਵਿੱਚ ਸਾਬਕਾ ਨੰਬਰ ਦੋ, ਪਾਰਟੀ ਲੀਡਰਸ਼ਿਪ ਨਾਲ ਮਤਭੇਦਾਂ ਦੇ ਬਾਅਦ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ। ਰਾਏ ਨੇ ਭਾਜਪਾ ਦੀ ਟਿਕਟ 'ਤੇ 2021 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਅਤੇ ਬਾਅਦ ਵਿੱਚ ਨਤੀਜੇ ਐਲਾਨ ਹੋਣ ਤੋਂ ਬਾਅਦ ਟੀਐਮਸੀ ਵਿੱਚ ਵਾਪਸ ਆ ਗਏ ਸਨ।
ਇਹ ਵੀ ਪੜੋ: Search Opration Amritpal: ਔਰਤ ਸਣੇ ਅੰਮ੍ਰਿਤਪਾਲ ਦੇ 2 ਸਾਥੀ ਪੁਲਿਸ ਹਿਰਾਸਤ ਵਿੱਚ !