ਹੈਦਾਬਾਦ: ਇੱਕ ਨਵਜੰਮੇ ਹਾਥੀ ਦੇ ਬੱਚੇ ਅਤੇ ਉਸਦੇ ਪਰਿਵਾਰ ਦੀ ਕਹਾਣੀ ਸ਼ੋਸਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਕੀਨੀਆ ਦੇ ਸ਼ੈਲਡਰਿਕ ਵਾਈਲਡ ਲਾਈਫ ਟਰੱਸਟ ਵਿਖੇ ਵਾਪਰੀ ਅਤੇ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਇਸ ਸੰਸਥਾ ਨੇ ਫੁਟੇਜ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
- " class="align-text-top noRightClick twitterSection" data="
">
ਹਾਥੀ ਦਾ ਛੋਟਾ ਬੱਚਾ ਗਲਤੀ ਨਾਲ ਪਾਣੀ ਦੇ ਤਲਾਅ ਵਿੱਚ ਚਲਾ ਗਿਆ। ਇਸ ਵਿੱਚੋਂ ਬਾਹਰ ਕੱਢਣ ਲਈ ਬੱਚੇ ਦੇ ਪਰਿਵਾਰਕ ਮੈਂਬਰ ਪਾਣੀ ਦੇ ਤਲਾਅ ਦੇ ਦੁਆਲੇ ਇਕੱਠੇ ਹੋਏ ਦਿਖਾਈ ਦੇ ਰਹੇ ਸਨ। ਹਾਥੀ ਦੇ ਬੱਚੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ।
ਸ਼ੈਲਡਰਿਕ ਵਾਈਲਡ ਲਾਈਫ ਟਰੱਸਟ ਨੇ ਇਸ ਘਟਨਾ ਨੂੰ "ਇੱਕ ਚੰਗਾ-ਬਚਾਅ-ਅਤੇ-ਪੁਨਰ-ਜੁਲਣ ਦੀ ਕਹਾਣੀ" ਦੱਸਿਆ।