ETV Bharat / bharat

ਹਿਮਾਚਲ ਦੇ ਟਿੰਬਰ ਟ੍ਰੇਲ ਰੋਪਵੇਅ 'ਚ ਫਸੇ ਸੈਲਾਨੀਆਂ ਨੂੰ NDRF ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ

ਹਿਮਾਚਲ ਦੇ ਟਿੰਬਰ ਟਰੇਲ ਰੋਪਵੇਅ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਇੱਕ ਟਰਾਲੀ ਵਿਚਕਾਰੋਂ ਫਸ ਗਈ, ਜਿਸ ਵਿੱਚ 11 ਲੋਕ ਸਵਾਰ ਸਨ, ਜਿਨ੍ਹਾਂ ਸੈਲਾਨੀਆਂ ਨੂੰ NDRF ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਸੈਲਾਨੀਆਂ ਨੂੰ NDRF ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ

author img

By

Published : Jun 20, 2022, 3:33 PM IST

Updated : Jun 20, 2022, 5:28 PM IST

ਸੋਲਨ:- ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਸਥਿਤ ਟਿੰਬਰ ਟਰੇਲ ਰੋਪਵੇਅ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਇੱਕ ਟਰਾਲੀ ਵਿਚਕਾਰੋਂ ਫਸ ਗਈ। ਇਸ ਟਰਾਲੀ ਵਿੱਚ 11 ਲੋਕ ਸਵਾਰ ਸਨ, ਜਿਨ੍ਹਾਂ ਸੈਲਾਨੀਆਂ ਨੂੰ NDRF ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਸੈਲਾਨੀਆਂ ਨੂੰ ਟਰਾਲੀ ਵਿੱਚੋਂ ਬਾਹਰ ਕੱਢਣ ਲਈ ਇੱਕ ਹੋਰ ਕੇਬਲ ਕਾਰ ਦੀ ਵਰਤੋਂ ਕੀਤੀ ਗਈ ਤੇ 5 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਪਰ ਕੁਝ ਸੈਲਾਨੀ ਅਜੇ ਵੀ ਟਰਾਲੀ ਵਿੱਚ ਹੀ ਫਸੇ ਸਨ। ਜਿਨ੍ਹਾਂ ਸੈਲਾਨੀਆਂ ਨੂੰ ਕੱਢਣ ਲਈ ਹਿਮਾਚਲ ਪੁਲਿਸ ਦੇ ਜਵਾਨ ਰੋਪਵੇਅ ਦੇ ਤਕਨੀਕੀ ਮਾਹਿਰਾਂ ਦੇ ਨਾਲ NDRF ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਸਨ।

ਸੈਲਾਨੀਆਂ ਨੂੰ NDRF ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ

ਟਿੰਬਰ ਟ੍ਰੇਲ ਰੋਪਵੇਅ 'ਤੇ 1992 'ਚ ਵੀ ਵਾਪਰਿਆ ਸੀ ਹਾਦਸਾ- ਕਰੀਬ 30 ਸਾਲ ਪਹਿਲਾਂ 14 ਅਕਤੂਬਰ 1992 ਨੂੰ ਟਿੰਬਰ ਟ੍ਰੇਲ ਰੋਪਵੇਅ 'ਤੇ ਹਾਦਸਾ ਹੋਇਆ ਸੀ। ਉਦੋਂ ਵੀ ਇੱਕ ਟਰਾਲੀ ਅਚਾਨਕ ਰੁਕ ਗਈ, ਉਸ ਟਰਾਲੀ ਵਿੱਚ 12 ਲੋਕ ਸਵਾਰ ਸਨ। ਉਦੋਂ ਵੀ ਭਾਰਤੀ ਫੌਜ ਅਤੇ ਹਵਾਈ ਫੌਜ ਨੇ ਬਚਾਅ ਮੁਹਿੰਮ ਚਲਾਈ ਸੀ। ਇਸ ਹਾਦਸੇ ਵਿੱਚ ਟਰਾਲੀ ਅਟੈਂਡੈਂਟ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ, ਜਿਸ ਵਿੱਚ ਉਸਦੀ ਮੌਤ ਹੋ ਗਈ। ਬਚਾਅ ਕਾਰਜ 14 ਅਤੇ 15 ਅਕਤੂਬਰ ਨੂੰ ਚੱਲਿਆ, ਬਚਾਅ ਦਲ ਦੇ ਕਰਮਚਾਰੀ ਹੈਲੀਕਾਪਟਰ ਰਾਹੀਂ ਟਰਾਲੀ ਦੀ ਛੱਤ 'ਤੇ ਉਤਰੇ ਅਤੇ ਇਕ-ਇਕ ਕਰਕੇ ਸਾਰੇ 10 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਦੇਵਘਰ ਰੋਪਵੇਅ ਹਾਦਸੇ ਦੀਆਂ ਯਾਦਾਂ ਤਾਜ਼ਾ- ਜ਼ਿਕਰਯੋਗ ਹੈ ਕਿ ਇਸ ਸਾਲ 10 ਅਪ੍ਰੈਲ ਨੂੰ ਝਾਰਖੰਡ ਦੇ ਦੇਵਘਰ ਸਥਿਤ ਤ੍ਰਿਕੁਟ ਰੋਪਵੇਅ 'ਤੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਜਿੱਥੇ ਏਅਰਫੋਰਸ ਦੀ ਟੀਮ ਨੇ ਕਰੀਬ 45 ਘੰਟਿਆਂ ਤੱਕ ਚੱਲੇ ਇਸ ਬਚਾਅ ਮੁਹਿੰਮ ਵਿੱਚ ਕੁੱਲ 46 ਲੋਕਾਂ ਨੂੰ ਬਚਾਇਆ ਸੀ। ਬਚਾਅ ਕਾਰਜ ਦੌਰਾਨ 2 ਲੋਕਾਂ ਦੀ ਵੀ ਮੌਤ ਹੋ ਗਈ। ਦੱਸਿਆ ਗਿਆ ਕਿ ਤ੍ਰਿਕੁਟਾ ਪਹਾੜ ਦੀ ਚੋਟੀ 'ਤੇ ਰੋਪਵੇਅ ਦਾ ਐਕਸਲ ਟੁੱਟ ਗਿਆ। ਜਿਸ ਕਾਰਨ ਰੋਪਵੇਅ ਢਿੱਲਾ ਹੋ ਗਿਆ ਅਤੇ ਰੋਪਵੇਅ ਦੀਆਂ ਸਾਰੀਆਂ 24 ਟਰਾਲੀਆਂ ਰੁਕ ਗਈਆਂ। ਦੋ ਟਰਾਲੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਇੱਕ ਮਹਿਲਾ ਸੈਲਾਨੀ ਦੀ ਮੌਤ ਹੋ ਗਈ।

ਹਿਮਾਚਲ ਦੇ ਟਿੰਬਰ ਟ੍ਰੇਲ ਰੋਪਵੇਅ
ਹਿਮਾਚਲ ਦੇ ਟਿੰਬਰ ਟ੍ਰੇਲ ਰੋਪਵੇਅ

ਇਹ ਵੀ ਪੜ੍ਹੋ: ਰਾਹੁਲ ਗਾਂਧੀ ਤੋਂ ਅੱਜ ਫਿਰ ਈਡੀ ਵਲੋਂ ਕੀਤੀ ਜਾ ਰਹੀ ਪੁੱਛਗਿੱਛ

Last Updated : Jun 20, 2022, 5:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.