ETV Bharat / bharat

ਆਪਣੇ ਬੱਚਿਆਂ ਨਾਲ ਪਾਣੀ 'ਚ ਖੇਡਦੀ ਦਿਖਾਈ ਦਿੱਤੀ ਸ਼ੇਰਨੀ, ਸੈਲਾਨੀ ਦੇਖ ਕੇ ਰਹਿ ਗਏ ਹੈਰਾਨ - ਰਣਥੰਭੌਰ ਨੈਸ਼ਨਲ ਪਾਰਕ

ਰਣਥੰਭੌਰ ਨੈਸ਼ਨਲ ਪਾਰਕ (Ranthambore National Park) 'ਚ ਐਤਵਾਰ ਨੂੰ ਤੇਜ਼ ਗਰਮੀ ਤੋਂ ਰਾਹਤ ਪਾਉਣ ਲਈ ਟਾਈਗਰਸ ਟੀ-99 ਨੂੰ ਆਪਣੇ 3 ਬੱਚਿਆਂ ਨਾਲ ਪਾਣੀ 'ਚ ਖੇਡਦੇ (Tigress T-99 seen playing with cubs in water) ਦੇਖਿਆ ਗਿਆ। ਸੈਲਾਨੀਆਂ ਨੇ ਇਹ ਨਜ਼ਾਰਾ ਆਪਣੇ ਕੈਮਰਿਆਂ 'ਚ ਕੈਦ ਕਰ ਲਿਆ ਹੈ।

ਸ਼ੇਰਨੀ ਆਪਣੇ ਬੱਚਿਆਂ ਨਾਲ ਪਾਣੀ 'ਚ ਖੇਡਦੀ ਦਿਖਾਈ ਦਿੱਤੀ

author img

By

Published : May 1, 2022, 10:02 PM IST

ਸਵਾਈ ਮਾਧੋਪੁਰ: ਰਣਥੰਭੌਰ ਦੇ ਆਮ ਲੋਕ ਹੀ ਨਹੀਂ ਸਗੋਂ ਜੰਗਲੀ ਜੀਵ ਵੀ ਕਹਿਰ ਦੀ ਗਰਮੀ ਤੋਂ ਪ੍ਰੇਸ਼ਾਨ ਹਨ। ਜਿੱਥੇ ਰਣਥੰਭੌਰ ਦੇ ਸ਼ੇਰ ਤੇ ਹੋਰ ਜੰਗਲੀ ਜੀਵ ਗਰਮੀ ਤੋਂ ਰਾਹਤ ਲਈ ਨਦੀ-ਤਲਾਬਾਂ ਅਤੇ ਛੱਪੜਾਂ 'ਤੇ ਇਕੱਠੇ ਹੋ ਰਹੇ ਹਨ। ਅਜਿਹਾ ਹੀ ਇੱਕ ਨਜ਼ਾਰਾ ਐਤਵਾਰ ਨੂੰ ਰਣਥੰਬੋਰ ਨੈਸ਼ਨਲ ਪਾਰਕ (Ranthambore National Park) ਦੇ ਜ਼ੋਨ ਨੰਬਰ 10 ਵਿੱਚ ਦੇਖਣ ਨੂੰ ਮਿਲਿਆ।

ਇੱਥੇ ਸ਼ੇਰਨੀ ਟੀ-99 ਨੂੰ ਪਾਣੀ ਵਿੱਚ ਆਪਣੇ ਬੱਚਿਆਂ ਨਾਲ ਖੇਡਦੇ (Tigress T-99 seen playing with cubs in water) ਦੇਖਿਆ ਗਿਆ। ਜਿਸ ਨੂੰ ਜੰਗਲ ਦੀ ਸੈਰ 'ਤੇ ਗਏ ਸੈਲਾਨੀਆਂ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ, ਸ਼ੇਰਨੀ ਅਤੇ ਉਸ ਦੇ ਬੱਚਿਆ ਨੂੰ ਦੇਖ ਕੇ ਸੈਲਾਨੀ ਕਾਫੀ ਖੁਸ਼ ਹੋ ਗਏ।

ਜਾਣਕਾਰੀ ਅਨੁਸਾਰ ਐਤਵਾਰ ਨੂੰ ਸਵੇਰ ਦੀ ਸ਼ਿਫਟ 'ਚ ਜ਼ੋਨ ਨੰਬਰ 10 ਦੀ ਡਰੇਨ 'ਚ ਭਿਆਨਕ ਗਰਮੀ ਤੋਂ ਛੁਟਕਾਰਾ ਪਾਉਣ ਲਈ ਪਾਣੀ 'ਚ ਬੈਠੀ ਬਾਘੀ ਟੀ-99 ਆਪਣੇ ਤਿੰਨਾਂ ਬੱਚਿਆ ਨਾਲ ਬੈਠੀ ਦਿਖਾਈ ਦਿੱਤੀ।

ਸ਼ੇਰਨੀ ਨੂੰ ਬੱਚਿਆਂ ਨਾਲ ਪਾਣੀ ਵਿੱਚ ਖੇਡਦਿਆ ਪਾਰਕ 'ਚ ਜਾਣ ਵਾਲੇ ਸੈਲਾਨੀ ਹੱਕੇ-ਬੱਕੇ ਰਹਿ ਗਏ। ਇਸ ਦੌਰਾਨ ਸੈਲਾਨੀਆਂ ਨੇ ਸ਼ੇਰਨੀ ਤੇ ਇਸ ਦੇ ਬੱਚਿਆਂ ਦੀਆਂ ਤਸਵੀਰਾਂ ਆਪਣੇ ਕੈਮਰੇ 'ਚ ਕੈਦ ਕਰ ਲਈਆਂ। ਸੋਸ਼ਲ ਮੀਡੀਆ 'ਤੇ ਪਾਣੀ 'ਚ ਬੈਠੀ ਸ਼ੇਰਨੀ ਅਤੇ ਬੱਚਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਰਣਥੰਬੌਰ ਦੀ ਟਾਈਗਰਸ ਟੀ-99 ਨੇ 8 ਮਹੀਨੇ ਪਹਿਲਾਂ 3 ਬੱਚਿਆਂ ਨੂੰ ਜਨਮ ਦਿੱਤਾ ਸੀ। ਰਣਥੰਬੌਰ ਦੀ ਇਹ ਸ਼ੇਰਨੀ ਪਹਿਲੀ ਵਾਰ ਮਾਂ ਬਣੀ ਹੈ। ਰਣਥੰਬੌਰ ਦੇ ਜ਼ੋਨ ਨੰਬਰ 10 ਵਿੱਚ ਤਿੰਨੋਂ ਬੱਚਿਆਂ ਦੇ ਨਾਲ ਟਾਈਗਰਸ ਟੀ-99 ਦੀ ਆਵਾਜਾਈ ਹੈ।

ਸਵੇਰੇ ਪਾਰਕ ਵਿੱਚ ਘੁੰਮਣ ਗਏ ਸੈਲਾਨੀ ਜ਼ੋਨ ਨੰਬਰ 10 ਵਿੱਚ ਟੀ-99 ਨਾਮੀ ਸ਼ੇਰਨੀ ਨੂੰ ਉਸਦੇ 3 ਬੱਚਿਆਂ ਸਮੇਤ ਪਾਣੀ ਵਿੱਚ ਖੇਡਦੇ ਦੇਖ ਹੈਰਾਨ ਰਹਿ ਗਏ। ਸੈਲਾਨੀਆਂ ਨੇ ਆਪਣੇ ਕੈਮਰਿਆਂ ਵਿੱਚ ਸ਼ੇਰਨੀ ਤੇ ਇਸ ਦੇ ਬੱਚਿਆਂ ਦੀ ਤਸਵੀਰ ਕੈਦ ਕੀਤੀ ਅਤੇ ਸਫਾਰੀ ਦਾ ਖੂਬ ਆਨੰਦ ਲਿਆ।

ਇਹ ਵੀ ਪੜੋ:- ਭਾਰਤ ਨੇ ਪੀਐਮ ਮੋਦੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਕਰੇਨ 'ਚ ਦੁਸ਼ਮਣੀ ਖ਼ਤਮ ਕਰਨ ਦੀ ਕੀਤੀ ਮੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.