ਪੀਲੀਭੀਤ: ਲੰਬੇ ਸਮੇਂ ਤੋਂ ਬਾਅਦ ਜਿਲ੍ਹੇ ਚ ਇੱਕ ਵਾਰ ਫਿਰ ਟਾਈਗਰ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਇੱਥੇ ਜੰਗਲ ਚੋਂ ਲੰਘ ਰਹੇ ਰਾਹਗੀਰਾਂ ’ਤੇ ਟਾਈਗਰ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀ ਘਟਨਾ ਵਾਲੀ ਸਥਾਨ ਲਈ ਰਵਾਨਾ ਹੋ ਗਏ।
ਜਾਣਕਾਰੀ ਦੇ ਮੁਤਾਬਿਕ ਦਿਓਰਿਆ ਥਾਣਾ ਖੇਤਰ ਦੇ ਪਿੰਡ ’ਚ ਰਹਿਣ ਵਾਲੇ ਤਿੰਨ ਪਿੰਡਵਾਸੀ ਪੂਰਨਪੁਰ ਤੋਂ ਦਿਯੋਰਿਆ ਜਾਣ ਵਾਲੇ ਰਸਤੇ ’ਤੇ ਬਾਇਕ ਤੇ ਜਾ ਰਹੇ ਸੀ। ਇਸ ਦੌਰਾਨ ਖਨੈਤ ਨਦੀ ਦੇ ਕੋਲ ਟਾਈਗਰ ਨੇ ਪਿੰਡਵਾਸੀਆਂ ਤੇ ਹਮਲਾ ਕਰ ਦਿੱਤਾ। ਟਾਈਗਰ ਦੇ ਹਮਲੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਤੀਜੇ ਵਿਅਕਤੀ ਨੇ ਦਰਖਤ ’ਤੇ ਚੜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ।
ਦੱਸ ਦਈਏ ਕਿ ਪੀਲੀਭੀਤ ਟਾਈਗਰ ਰਿਜ਼ਰਵ ਦੀ ਦਿਓਰਿਆ ਰੇਂਜ ’ਚ ਐਤਵਾਰ ਨੂੰ ਜੰਗਲ ਦੇ ਅੰਦਰ ਨਾਜਾਇਜ਼ ਸ਼ਿਕਾਰ ਕਰਨ ਦੀ ਨਿਅਤ ਨਾਲ ਵੜੇ ਸ਼ਿਕਾਰੀਆਂ ਨੂੰ ਟਾਈਗਰ ਰਿਜ਼ਰਵ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਸ਼ਿਕਾਰੀ ਦੇ ਸਾਥੀਆਂ ਨੇ ਜੰਗਲਾਤ ਵਿਭਾਗ ਦੀ ਚੌਂਕੀ ਚ ਭੰਨਤੋੜ ਕਰਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਮਾਮਲੇ ’ਤੇ ਜਾਣਕਾਰੀ ਦਿੰਦੇ ਹੋਏ ਪੀਲੀਭੀਤ ਟਾਈਗਰ ਰਿਜ਼ਰਵ ਦੇ ਡਿਪਟੀ ਡਾਈਰੈਕਟਰ ਨਵੀਨ ਖੰਡੇਲਵਾਲ ਨੇ ਦੱਸਿਆ ਕਿ ਟਾਈਗਰ ਹਮਲੇ ਦੀ ਸੂਚਨਾ ਮਿਲੀ ਹੈ। ਘਟਨਾਸਥਾਨ ’ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਯੂਪੀ-ਰਾਜਸਥਾਨ ਅਤੇ ਐੱਮਪੀ 'ਚ ਅਸਮਾਨੀ ਬਿਜਲੀ ਦਾ ਕਹਿਰ, 60 ਤੋਂ ਵੱਧ ਲੋਕਾਂ ਦੀ ਮੌਤ