ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਅਲੂਰੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸਾ ਹੋਇਆ ਹੈ। ਇਸ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਸੰਗੀਤਾ ਟਰੈਵਲਜ਼ ਦੀ ਬੱਸ ਚਿੰਤੂਰ ਮੰਡਲ ਦੇ ਐਡੁਗੁਰਲਾਪੱਲੀ ਵਿਖੇ ਪਲਟ ਗਈ ਜਿਸ ਵਿੱਚ 5 ਦੀ ਮੌਤ ਹੋ ਗਈ ਹੈ ਅਤੇ 3 ਤੋਂ ਸਵਾਰੀਆਂ ਜ਼ਖਮੀ ਹੋ ਗਈਆਂ ਹਨ।
ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮਰਾਜੂ ਜ਼ਿਲ੍ਹੇ ਦੇ ਚਿੰਤਰੂ ਮੰਡਲ ਵਿੱਚ ਏਦੁਗਰਾਪੱਲੀ ਨੇੜੇ ਇੱਕ ਨਿੱਜੀ ਟਰੈਵਲ ਬੱਸ ਦੇ ਪਲਟ ਜਾਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਭਦਰਚਲਮ ਇਲਾਕੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਓਡੀਸ਼ਾ ਦੇ ਨਿਵਾਸੀ ਵਜੋਂ ਹੋਈ ਹੈ।
ਜਖ਼ਮੀਆਂ ਨੂੰ ਭਦਰਚਲਮ ਖੇਤਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਬੱਸ ਓਡੀਸ਼ਾ ਦੇ ਚਿੰਨਾਪੱਲੀ ਤੋਂ ਵਿਜੇਵਾੜਾ ਆ ਰਹੀ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਓਡੀਸ਼ਾ ਦੇ ਨਿਵਾਸੀਆਂ ਵਜੋਂ ਹੋਈ ਹੈ। ਓਡੀਸ਼ਾ ਤੋਂ ਵਿਜੇਵਾੜਾ ਕੰਮ ਲਈ ਆਉਂਦੇ ਹਨ। ਮ੍ਰਿਤਕਾਂ ਦੀ ਪਛਾਣ ਧਨੇਸ਼ਵਰ ਦਲਪਤੀ (24), ਜੀਤੂ ਹਰੀਜਨ (5) ਅਤੇ ਸੁਨੇਨਾ ਹਰੀਜਨ (2) ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਬੱਸ ਵਿੱਚ 60 ਯਾਤਰੀ ਸਵਾਰ ਸਨ।
ਖ਼ਬਰ ਲਿਖੇ ਜਾਣ ਤੱਕ 5 ਮੌਤਾਂ ਅਤੇ 3 ਤੋਂ ਵੱਧ ਜਖ਼ਮੀਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਅੱਗੇ ਅਪਡੇਟ ਜਾਰੀ ਰਹੇਗੀ ...