ETV Bharat / bharat

Electric fence elephants died: ਤਾਮਿਲਨਾਡੂ 'ਚ ਫਸਲਾਂ ਨੂੰ ਬਚਾਉਣ ਲਈ ਲਗਾਈਆਂ ਬਿਜਲੀ ਦੀਆਂ ਤਾਰਾਂ, ਤਿੰਨ ਹਾਥੀਆਂ ਦੀ ਮੌਤ

ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇਂ 'ਚ ਇਕ ਕਿਸਾਨ ਵੱਲੋਂ ਚੁੱਕੇ ਖਤਰਨਾਕ ਕਦਮਾਂ ਕਾਰਨ ਤਿੰਨ ਹਾਥੀਆਂ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਜੰਗਲਾਤ ਵਿਭਾਗ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

Electric fence elephants died
Electric fence elephants died
author img

By

Published : Mar 7, 2023, 4:00 PM IST

ਧਰਮਪੁਰੀ— ਤਾਮਿਲਨਾਡੂ ਦੇ ਧਰਮਪੁਰੀ ਜ਼ਿਲੇ 'ਚ ਬਿਜਲੀ ਦਾ ਕਰੰਟ ਲੱਗਣ ਨਾਲ ਹਾਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇੱਕ ਕਿਸਾਨ ਵੱਲੋਂ ਖੇਤ ਵਿੱਚ ਕਥਿਤ ਤੌਰ ’ਤੇ ਕਰੰਟ ਵਾਲੀਆ ਤਾਰਾਂ ਲਗਾਉਣ ਕਾਰਨ ਵਾਪਰੀ। ਇਸ ਮਾਮਲੇ ਵਿੱਚ ਜੰਗਲਾਤ ਵਿਭਾਗ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਧਰਮਪੁਰੀ ਜ਼ਿਲਾ ਪੁਲਸ ਨੇ ਦੋਸ਼ੀ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਕਿਸਾਨ ਨੇ ਫਸਲਾਂ ਨੂੰ ਬਚਾਉਣ ਲਈ ਚੁੱਕਿਆ ਖਤਰਨਾਕ ਕਦਮ: ਜਾਣਕਾਰੀ ਮੁਤਾਬਕ ਧਰਮਪੁਰੀ ਜ਼ਿਲੇ ਦੇ ਮਰਾਂਦਹੱਲੀ ਨੇੜੇ ਕਲੀਕੁੰਦਨ ਕੋਟਈ ਪਿੰਡ 'ਚ ਇਕ ਕਿਸਾਨ ਮੁਰੂਗੇਸਨ ਰਹਿੰਦਾ ਹੈ। ਮੁਰੂਗੇਸਨ ਕੋਲ ਦੋ ਏਕੜ ਵਾਹੀਯੋਗ ਜ਼ਮੀਨ ਹੈ। ਇਸ ਜ਼ਮੀਨ ਵਿੱਚ ਉਹ ਮੱਕੀ, ਰਾਗੀ ਅਤੇ ਨਾਰੀਅਲ ਸਮੇਤ ਹੋਰ ਫ਼ਸਲਾਂ ਦੀ ਕਾਸ਼ਤ ਕਰਦਾ ਹੈ। ਅਜੇ ਵੀ ਖੇਤ ਵਿੱਚ ਕੁਝ ਫ਼ਸਲਾਂ ਉਗਾਈਆਂ ਗਈਆਂ ਹਨ। ਇਸ ਨੂੰ ਬਚਾਉਣ ਲਈ ਕਿਸਾਨ ਨੇ ਬਹੁਤ ਖਤਰਨਾਕ ਕਦਮ ਚੁੱਕੇ ਹਨ।

ਜੰਗਲੀ ਸੂਰ ਆ ਜਾਂਦੇ ਸੀ ਖੇਤਾਂ ਵਿੱਚ: ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਰੂਗੇਸਨ ਨੇ ਆਪਣੀ ਫਸਲ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਖੇਤ ਦੇ ਆਲੇ-ਦੁਆਲੇ ਕਰੰਟ ਲਗਾ ਦਿੱਤਾ ਸੀ। ਕਿਉਕਿ ਹਾਥੀ ਅਤੇ ਜੰਗਲੀ ਸੂਰ ਖੇਤ ਵਿੱਚ ਆ ਕੇ ਫ਼ਸਲ ਦਾ ਨੁਕਸਾਨ ਕਰ ਰਹੇ ਸਨ। ਇਸ ਲਈ ਮੁਰੂਗੇਸਨ ਨੇ ਆਪਣੇ ਖੇਤ ਨੂੰ ਬਿਜਲੀ ਦੀਆਂ ਤਾਰਾਂ ਨਾਲ ਨਜਾਇਜ਼ ਤੌਰ 'ਤੇ ਜੋੜ ਦਿੱਤੇ। ਇਲਜ਼ਾਮ ਹੈ ਕਿ ਉਸ ਨੇ ਖੇਤ ਦੇ ਕੋਲ ਲੱਗੇ ਬਿਜਲੀ ਦੇ ਖੰਭੇ ਨਾਲ ਸਿੱਧਾ ਬਿਜਲੀ ਜੋੜ ਦਿੱਤੀ ਸੀ।

ਤਿੰਨ ਹਾਥੀਆਂ ਦੀ ਮੌਕੇ 'ਤੇ ਹੀ ਮੌਤ: ਲੋਕਾਂ ਦਾ ਕਹਿਣਾ ਹੈ ਕਿ ਅੱਜ ਤੜਕੇ ਪੰਜ ਜੰਗਲੀ ਹਾਥੀਆਂ ਨੇ ਭੋਜਨ ਦੀ ਭਾਲ ਵਿੱਚ ਮੁਰੂਗੇਸਨ ਦੇ ਖੇਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਫਿਰ ਹਾਥੀ ਬਿਜਲੀ ਦੀ ਵਾੜ ਵਿੱਚ ਫਸ ਗਏ। ਇਸ ਦੌਰਾਨ ਉਨ੍ਹਾਂ ਨੂੰ ਕਰੰਟ ਲੱਗ ਗਿਆ ਅਤੇ ਤਿੰਨ ਹਾਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਨਰ ਅਤੇ ਇੱਕ ਮਾਦਾ ਹਾਥੀ ਦੀ ਮੌਤ ਹੋ ਗਈ। ਖੁਸ਼ਕਿਸਮਤੀ ਨਾਲ ਉਸ ਦੇ ਦੋ ਬੱਚੇ ਬਚ ਗਏ। ਪਲਕੋਡ ਜੰਗਲਾਤ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਹਾਥੀਆਂ ਦੀਆਂ ਲਾਸ਼ਾਂ ਨੂੰ ਜ਼ਮੀਨ ਹੇਠਾਂ ਦੱਬਣ ਦੀ ਕੋਸ਼ਿਸ਼ ਕੀਤੀ।

ਹਾਥੀ ਦੇ ਦੋ ਬੱਚਿਆ ਨੇ ਮਾਤਾ-ਪਿਤਾ ਹਾਥੀ ਨੂੰ ਕੀਤੀ ਬਚਾਉਣ ਦੀ ਕੋਸ਼ਿਸ਼: ਇਸ ਦੌਰਾਨ ਹਾਥੀ ਦੇ ਦੋ ਬੱਚਿਆ ਨੇ ਜੰਗਲਾਤ ਅਧਿਕਾਰੀਆਂ ਨੂੰ ਮਾਤਾ-ਪਿਤਾ ਹਾਥੀ ਦੀਆਂ ਲਾਸ਼ਾਂ ਨੂੰ ਜ਼ਮੀਨ ਹੇਠਾਂ ਦੱਬਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਬੱਚੇ ਆਪਣੇ ਮਰੇ ਹੋਏ ਮਾਪਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸ ਦਰਦਨਾਕ ਘਟਨਾ ਨੂੰ ਦੇਖ ਕੇ ਪਿੰਡ ਦੇ ਲੋਕ ਬਹੁਤ ਦੁਖੀ ਹੋਏ। ਇਸ ਮਾਮਲੇ 'ਚ ਜੰਗਲਾਤ ਅਧਿਕਾਰੀਆਂ ਨੇ ਗੈਰ-ਕਾਨੂੰਨੀ ਬਿਜਲੀ ਦੀ ਵਾੜ ਲਗਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :- Delhi liquor scam : ED ਨੇ ਤਿਹਾੜ ਜੇਲ੍ਹ ਵਿੱਚ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.