ਪਟਨਾ: 50 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ਉੱਤੇ ਵਿਸ਼ਵ ਵਿੱਚ ਸਿੱਖਾਂ ਦੇ ਦੂਜੇ ਸਭ ਤੋਂ ਵੱਡੇ ਗੁਰਦੁਆਰਾ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਫਿਰੌਤੀ ਅਤੇ ਧਮਕੀ ਵਾਲਾ ਪੱਤਰ ਮਿਲਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਚਾਲੇ ਹੜਕੰਪ ਮਚ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਿਸ ਦੇ ਅਧਿਕਾਰੀਆਂ ਨੂੰ ਦਿੱਤੀ ਗਈ।
ਪੂਰਬੀ ਐਸਪੀ ਜੀਤੇਂਦਰ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰ ਦੋਸ਼ੀ ਨੂੰ ਲੱਭਿਆ ਜਾ ਰਿਹਾ ਹੈ। ਉੱਥੇ ਹੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਨਾਂਅ ਤੋਂ ਕੰਕੜਬਾਗ ਮਹਾਤਮਾ ਗਾਂਧੀ ਨਗਰ ਸੀਐਚ ਕਾਲੋਨੀ ਸਥਿਤ ਫੈਕਟਰੀ ਰੋਡ ਹਾਉਸ ਨੰਬਰ 1 ਐਚ/ 9 ਦੇ ਰੰਜਨ ਕੁਮਾਰ ਦੇ ਨਾਂਅ ਤੋਂ ਭੇਜੇ ਰਜਿਸਟਰਡ ਡਾਕ ਵਿੱਚ 50 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ। ਪੱਤਰ ਵਿੱਚ 2 ਮੋਬਾਈਲ ਨੰਬਰਾਂ ਉੱਤੇ ਸੰਪਰਕ ਕਰਨ ਨੂੰ ਕਿਹਾ ਗਿਆ ਹੈ।
ਜਨਰਲ ਸਕੱਤਰ ਐਮਪੀਐਸ ਢਿੱਲੋ ਨੇ ਦੱਸਿਆ ਕਿ ਉਸੇ ਦਿਨ ਮਾਰਵਾੜੀ ਹਾਈ ਸਕੂਲ ਦੇ ਕਾਮੇਸ਼ਵਰ ਪ੍ਰਸਾਦ ਵੱਲੋਂ ਭੇਜੇ ਦੂਜੇ ਰਜਿਸਟਰਡ ਡਾਕ ਵਿੱਚ ਪ੍ਰਿੰਸੀਪਲ ਵੱਲੋਂ ਦਰਜਨ ਮੂਲ ਗ੍ਰੰਥ ਅਤੇ ਧਾਰਮਿਕ ਗ੍ਰੰਥਾਂ ਨੂੰ ਸਾੜਨ, ਵੇਚਣ ਅਤੇ ਨਸ਼ਟ ਕਰਨ ਦੀ ਗੱਲ ਕਹੀ ਗਈ ਹੈ। ਪੱਤਰ ਵਿੱਚ ਸਕੂਲ ਦੇ ਦੋ ਅਧਿਆਪਕਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ। ਜਨਰਲ ਸੱਕਤਰ ਨੇ ਕਿਹਾ ਕਿ ਦੋਨੋਂ ਰਜਿਸਟਰਡ ਡਾਕ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਇੱਕ ਵਿਅਕਤੀ ਵੱਲੋਂ ਪੱਤਰ ਭੇਜਿਆ ਗਿਆ ਹੈ। ਸਾਲ 2017 ਦੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਚੌਕ ਥਾਣੇ ਦੇ ਤਤਕਾਲੀ ਥਾਣਾ ਪ੍ਰਧਾਨ ਅਸ਼ੋਕ ਕੁਮਾਰ ਪਾਂਡੇ ਦੇ ਮੋਬਾਈਲ ਫੋਨ 'ਤੇ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦਾ ਐਸਐਮਐਸ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਬਾਅਦ ਵਿੱਚ ਜਾਂਚ ਪੜਤਾਲ ਵਿੱਚ ਇੱਕ ਦੂਜੇ ਨੂੰ ਫਸਾਉਣ ਦਾ ਮਾਮਲਾ ਸਾਹਮਣੇ ਆਇਆ।