ETV Bharat / bharat

Chase away Tipu lovers: ਟੀਪੂ ਸੁਲਤਾਨ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਧਰਤੀ 'ਤੇ ਨਹੀਂ ਰਹਿਣਾ ਚਾਹੀਦਾ: ਕਟੀਲ

ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਮੁਖੀ ਨਲਿਨ ਕੁਮਾਰ ਕਟੀਲ ਨੇ ਮੰਗਲਵਾਰ ਨੂੰ ਕਿਹਾ ਕਿ ਟੀਪੂ ਸੁਲਤਾਨ ਨੂੰ ਪਿਆਰ ਕਰਨ ਵਾਲੇ ਲੋਕ ਇੱਥੇ ਨਹੀਂ ਰਹਿ ਸਕਦੇ ਕਿਉਂਕਿ ਰਾਜ ਸਿਰਫ ਭਗਵਾਨ ਰਾਮ ਅਤੇ ਹਨੂੰਮਾਨ ਦੇ ਭਗਤਾਂ ਦਾ ਹੈ।

Those who love Tipu Sultan should not live on this earth: Katil
ਟੀਪੂ ਸੁਲਤਾਨ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਧਰਤੀ 'ਤੇ ਨਹੀਂ ਰਹਿਣਾ ਚਾਹੀਦਾ: ਕਟੀਲ
author img

By

Published : Feb 16, 2023, 11:37 AM IST

ਕਰਨਾਟਕ : ਭਾਰਤੀ ਜਨਤਾ ਪਾਰਟੀ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਨਲਿਨ ਕੁਮਾਰ ਕਟੀਲ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ ਕੋਪੱਲ ਜ਼ਿਲ੍ਹੇ ਵਿਚ ਯਲਬੁਰਗਾ ਦੇ ਜੋ ਲੋਕ ਭਗਵਾਨ ਤੇ ਹਨੂੰਮਾਨ ਦੇ ਭਜਨ ਗਾਉਂਦੇ ਹਨ, ਉਨ੍ਹਾਂ ਨੂੰ ਇਥੇ ਰਹਿਣਾ ਚਾਹੀਦਾ ਹੈ ਤੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨੂੰ ਪਿਆਰ ਕਰਨ ਵਾਲਿਆਂ ਨੂੰ ਇਥੇ ਨਹੀਂ ਰਹਿਣਾ ਚਾਹੀਦਾ। ਦਰਅਸਲ, ਕਤੀਲ ਮੰਗਲਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ।

ਕਟੀਲ ਨੇ ਕਿਹਾ ਕਿ ਮੈਂ ਯਲਬੁਰਗਾ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਅੰਜਨੇਯਾ ਦੀ ਪੂਜਾ ਕਰਦੇ ਹੋ ਜਾਂ ਟੀਪੂ ਸੁਲਤਾਨ ਦੇ ਭਜਨ ਗਾਉਂਦੇ ਹੋ ? ਕੀ ਤੁਸੀਂ ਟੀਪੂ ਦੇ ਗੁਣ ਗਾਉਣ ਵਾਲਿਆਂ ਨੂੰ ਜੰਗਲ ਵਿਚ ਨਹੀਂ ਭੇਜੋਗੇ? ਭਾਜਪਾ ਆਗੂ ਨੇ ਇਹ ਬਿਆਨ ਕੋਪੱਲ ਜ਼ਿਲ੍ਹੇ 'ਚ ਦਿੱਤਾ, ਜੋ ਕਿ ਮਿਥਿਹਾਸਕ ਮਾਨਤਾਵਾਂ ਅਨੁਸਾਰ ਰਾਮਾਇਣ 'ਚ ਵਰਣਿਤ 'ਕਿਸ਼ਕਿੰਧਾ ਖੇਤਰ', ਬਾਂਦਰ ਰਾਜ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਸਥਾਨ ਹਨੂੰਮਾਨ ਦਾ ਜਨਮ ਸਥਾਨ ਹੈ।

ਇਹ ਵੀ ਪੜ੍ਹੋ : Bhagwant Mann Visit Hyderabad: ਤੇਲੰਗਾਨਾ ਦੇ ਸਿੰਚਾਈ ਸੁਧਾਰਾਂ ਦਾ ਅਧਿਐਨ ਕਰਨ ਲਈ ਹੈਦਰਾਬਾਦ ਪਹੁੰਚੇ ਸੀਐਮ ਮਾਨ

ਕਟੀਲ ਨੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀਕੇ ਸ਼ਿਵਕੁਮਾਰ 'ਤੇ ਮੰਗਲੁਰੂ ਕੁੱਕਰ ਬੰਬ ਧਮਾਕੇ ਦੇ ਦੋਸ਼ੀ ਮੁਹੰਮਦ ਸ਼ਾਰਿਕ ਨਾਲ ਹਮਦਰਦੀ ਰੱਖਣ ਦਾ ਇਲਜ਼ਾਮ ਲਾਇਆ ਹੈ। ਸ਼ਾਰਿਕ ਪਿਛਲੇ ਸਾਲ 19 ਨਵੰਬਰ ਨੂੰ ਇੱਕ ਆਟੋ-ਰਿਕਸ਼ਾ ਵਿੱਚ ਹੋਏ ਕੁੱਕਰ ਬੰਬ ਧਮਾਕੇ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੇ ਇਲਜ਼ਾਮ ਲਾਇਆ ਕਿ ਜਦੋਂ ਸ਼ਾਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਸ਼ਿਵਕੁਮਾਰ ਨੇ ਉਸ ਨੂੰ ਬੇਕਸੂਰ ਕਰਾਰ ਦਿੱਤਾ ਸੀ। ਕਟੀਲ ਇਸ ਹਫਤੇ ਦੂਜੀ ਵਾਰ 18ਵੀਂ ਸਦੀ ਦੇ ਮੈਸੂਰ ਦੇ ਰਾਜੇ ਦਾ ਜ਼ਿਕਰ ਕਰ ਰਿਹਾ ਸੀ, ਜਿਸ ਨੇ ਪਹਿਲਾਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਹਿੰਦੂਤਵ ਵਿਚਾਰਧਾਰਕ ਵਿਨਾਇਕ ਸਾਵਰਕਰ ਅਤੇ ਟੀਪੂ ਸੁਲਤਾਨ ਦੀਆਂ ਵਿਚਾਰਧਾਰਾਵਾਂ ਵਿਚਕਾਰ ਲੜਾਈ ਦੱਸਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.