ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਪਾਣੀ ਦੀ ਸਪਲਾਈ ਠੱਪ ਹੋ ਜਾਵੇਗੀ। ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਰਾਘਵ ਚੱਢਾ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸਦੀ ਜਾਣਕਾਰੀ ਦਿੱਤੀ। ਰਾਘਵ ਚੱਢਾ ਨੇ ਦੱਸਿਆ ਕਿ ਦਿੱਲੀ ਵਿੱਚ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ। ਇਸ ਦੇ ਨਾਲ ਹੀ ਨਵਰਾਤਰੀ ਅਤੇ ਰਮਜ਼ਾਨ ਦੇ ਤਿਉਹਾਰ ਵੀ ਸ਼ੁਰੂ ਹੋ ਗਏ ਹਨ। ਇਸ ਸਥਿਤੀ 'ਚ ਹਰਿਆਣਾ ਸਰਕਾਰ ਦਿੱਲੀ ਵਿੱਚ ਅਨਟ੍ਰੀਟੇਬਲ ਪਾਣੀ ਦੀ ਸਪਲਾਈ ਕਰ ਰਹੀ ਹੈ, ਜਿਸ ਕਾਰਨ ਰਾਜਧਾਨੀ ਦਿੱਲੀ ਦੇ ਬਹੁਤ ਸਾਰੇ ਵਾਟਰ ਟ੍ਰੀਟਮੈਂਟ ਪਲਾਂਟ ਘੱਟ ਸਮਰੱਥਾ 'ਤੇ ਚੱਲ ਰਹੇ ਹਨ।
ਹਰਿਆਣੇ ਤੋਂ ਆ ਰਿਹਾ ਗੰਦਾ ਪਾਣੀ
ਦਿੱਲੀ ਸਕੱਤਰੇਤ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਅਜੋਕੇ ਸਮੇਂ 'ਚ ਹਰਿਆਣਾ ਤੋਂ ਅਨਟ੍ਰੀਟੇਬਲ ਵੇਸਟ ਪਾਣੀ ਦੇ ਨਾਲ ਆ ਰਿਹਾ ਹੈ। ਹਰਿਆਣਾ ਯਮੁਨਾ ਨਦੀ ਦਾ ਪਾਣੀ ਦਿੱਲੀ ਵੱਲ ਛੱਡਦਾ ਹੈ। ਯਮੁਨਾ ਦਿੱਲੀ 'ਚ ਪਾਣੀ ਦਾ ਸਭ ਤੋਂ ਵੱਡਾ ਸਰੋਤ ਹੈ। ਦਿੱਲੀ ਦੇ ਵਾਟਰ ਟ੍ਰੀਟਮੈਂਟ ਪਲਾਂਟ ਕੁਝ ਕੁ ਅਮੋਨੀਆ ਟ੍ਰੀਟ ਕਰ ਸਕਦੇ ਹਨ, ਜਦੋਂ ਕਿ ਦਿੱਲੀ ਦੇ ਵਾਟਰ ਟ੍ਰੀਟਮੈਂਟ ਪਲਾਂਟ ਵਿਸ਼ਵ ਪੱਧਰੀ ਹਨ। ਪਾਣੀ 'ਚ 1 ਪੀਪੀਐਮ ਤੱਕ ਦੀ ਗੰਦਗੀ ਦਾ ਟ੍ਰੀਟ ਕੀਤਾ ਜਾ ਸਕਦੇ ਹਾਂ। 2 ਤੋਂ 3 ਪੀਪੀਐਮ 'ਤੇ ਪਾਣੀ ਅਨਟ੍ਰੀਟੇਬਲ ਹੋ ਜਾਂਦਾ ਹੈ, ਜਦੋਂ ਕਿ ਯਮੁਨਾ ਨਦੀ 'ਚ ਗੰਦਗੀ ਦਾ ਪੱਧਰ 7.6 ਪੀਪੀਐਮ ਹੁੰਦਾ ਹੈ, ਜਿਸ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਵੀ ਪ੍ਰਭਾਵਤ ਹੁੰਦੀ ਹੈ।
ਪਾਣੀ ਨੂੰ ਡਾਇਲਊਟ ਕਰਨ 'ਚ ਅਸਮਰਥ
ਰਾਘਵ ਚੱਢਾ ਨੇ ਦੱਸਿਆ ਕਿ ਇਸ ਸਮੇਂ ਹਰਿਆਣੇ ਤੋਂ ਆਉਣ ਵਾਲੇ ਪਾਣੀ ਵਿੱਚ ਇੰਨੀ ਗੰਦਗੀ ਹੈ ਕਿ ਅਸੀਂ ਇਸ ਨੂੰ ਡਾਇਲਊਟ ਵੀ ਨਹੀਂ ਕਰ ਪਾ ਰਹੇ। ਦਿੱਲੀ ਜਲ ਬੋਰਡ ਦਾ ਵਾਟਰ ਟ੍ਰੀਟਮੈਂਟ ਪਲਾਂਟ ਵਿਸ਼ਵ ਪੱਧਰੀ ਹੈ, ਪਰ ਪਾਣੀ ਵਿੱਚ ਗੰਦਗੀ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਸਾਡੇ ਵਾਟਰ ਪਲਾਂਟ ਇਸ ਨੂੰ ਪਤਲਾ ਕਰਨ ਦੇ ਵੀ ਯੋਗ ਨਹੀਂ ਹੁੰਦੇ। ਇਸ ਸਮੇਂ ਯਮੁਨਾ ਨਦੀ ਦਾ ਪੌਂਡ ਪੱਧਰ 670 ਫੁੱਟ 'ਤੇ ਆ ਗਿਆ ਹੈ ਜਦੋਂ ਕਿ ਇਹ 674 ਫੁੱਟ ਹੋਣਾ ਚਾਹੀਦਾ ਹੈ। 4 ਫੁੱਟ ਦੇ ਪੱਧਰ ਨੂੰ ਹੇਠਾਂ ਕਰਨ ਦਾ ਮਤਲਬ ਹੈ ਕਿ ਬਹੁਤ ਸਾਰਾ ਪਾਣੀ ਰੋਕਿਆ ਜਾ ਰਿਹਾ ਹੈ।
ਕਈ ਇਲਾਕਿਆਂ 'ਚ ਪਾਣੀ ਦੀ ਸਪਲਾਈ ਹੋਵੇਗੀ ਠੱਪ
ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਤਿੰਨ ਵਾਟਰ ਟ੍ਰੀਟਮੈਂਟ ਪਲਾਂਟ ਪਾਣੀ ਵਿੱਚ ਗੰਦਗੀ ਆਉਣ ਕਾਰਨ ਪ੍ਰਭਾਵਤ ਹੋਏ ਹਨ। ਇਸ ਕਾਰਨ ਅੱਜ ਦਿੱਲੀ ਦੇ ਸੈਂਟ੍ਰਲ, ਸਾਊਥ, ਨਾਰਥ ਅਤੇ ਵੇਸਟ ਦਿੱਲੀ 'ਚ ਪਾਣੀ ਦੀ ਸਪਲਾਈ ਠੱਪ ਹੋ ਜਾਵੇਗੀ। ਪਾਣੀ 'ਚ ਗੰਦਗੀ ਦੇ ਕਾਰਨ ਵਜ਼ੀਰਾਬਾਦ, ਚੰਦ੍ਰਾਵਲ ਅਤੇ ਓਖਲਾ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਵਜ਼ੀਰਾਬਾਦ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ 135 ਐਮਜੀਡੀ ਤੋਂ ਘਟਾ ਕੇ 82 ਐਮਜੀਡੀ, ਚੰਦ੍ਰਾਵਲ ਵਾਟਰ ਪਲਾਂਟ ਦੀ ਸਮਰੱਥਾ 92 ਐਮਜੀਡੀ ਤੋਂ ਘਟਾ ਕੇ 72 ਐਮਜੀਡੀ ਅਤੇ ਓਖਲਾ ਵਾਟਰ ਪਲਾਂਟ ਦੀ ਸਮਰੱਥਾ ਨੂੰ ਵੀ 21 ਐਮਜੀਡੀ ਘਟਾ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਪਲਾਂਟਾਂ ਦੀ ਪਾਣੀ ਦੀ ਸਪਲਾਈ 35 ਤੋਂ 40 ਪ੍ਰਤੀਸ਼ਤ ਤੱਕ ਪ੍ਰਭਾਵਿਤ ਕਰੇਗੀ।
ਇਹ ਵੀ ਪੜ੍ਹੋ:ਪਿਛਲੇ 24 ਘੰਟਿਆਂ 'ਚ 3003 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 53 ਮੌਤਾਂ