ਪਾਉਂਟਾ ਸਾਹਿਬ: ਚੰਡੀਗੜ੍ਹ ਅਤੇ ਰਾਜਸਥਾਨ ਤੋਂ ਕਾਰੀਗਰ ਬੁਲਾਏ ਗਏ ਹਨ, ਧੌਲਪੁਰ ਤੋਂ ਖ਼ਾਸ ਪੱਥਰ ਮੰਗਵਾਇਆ ਗਿਆ ਹੈ ਕਿਉਂਕਿ ਪਾਉਂਟਾ ਸਾਹਿਬ ਵਿਖੇ ਇਤਹਾਸਿਕ ਗੁਰਦੁਆਰਾ ਸਾਹਿਬ ਵਿੱਚ ਬਣਨ ਜਾ ਰਿਹਾ ਹੈ ਵਿਸ਼ਵ ਦਾ ਪਹਿਲਾ ਕਵੀ ਦਰਬਾਰ। ਜੀ, ਹਾਂ ਗੁਰੂ ਕੀ ਨਗਰੀ ਪਾਉਂਟਾ ਸਾਹਿਬ ਵਿੱਚ ਇੱਕ ਅਜਿਹੀ ਇਮਾਰਤ ਦੀ ਉਸਾਰੀ ਹੋ ਰਹੀ ਹੈ ਜੋ ਪੂਰੀ ਦੁਨੀਆ ਦੇ ਲਈ ਅਜੂਬੇ ਤੋਂ ਘੱਟ ਨਹੀਂ ਹੋਵੇਗੀ ਅਤੇ ਇਹ ਅਦਭੁਤ ਕਵੀ ਦਰਬਾਰ ਪੂਰੇ ਵਿਸ਼ਵ ਵਿੱਚ ਇਕਲੌਤਾ ਹਿਮਾਚਲ ਪ੍ਰਦੇਸ਼ ਵਿੱਚ ਹੀ ਹੋਵੇਗਾ।
52 ਕਵੀਆਂ ਨਾਲ ਕਵੀ ਦਰਬਾਰ ਦੀ ਕੀਤੀ ਸ਼ੁਰੂਆਤ
ਵਪਾਰ ਮੰਡਲ ਦੇ ਪ੍ਰਧਾਨ ਅਮਨਿੰਦਰ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿੱਚ ਆਪਣੇ ਸਾਢੇ 4 ਸਾਲ ਦੇ ਪ੍ਰਵਾਸ ਦੌਰਾਨ ਬਹੁਤ ਸਾਰੇ ਕਾਵਿ ਸੰਗ੍ਰਹਿ ਜਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕਾਂ ਦੀ ਰਚਨਾ ਕੀਤੀ ਸੀ ਜਾਂ ਉਨ੍ਹਾਂ ਨੂੰ ਇਸ ਦੇ ਬਾਰੇ ਵਿਚਾਰ ਇੱਥੇ ਬੈਠ ਕੇ ਆਏ। ਗੁਰੂ ਸਾਹਿਬ ਇੱਥੇ ਰੋਜ਼ ਸ਼ਾਮ ਨੂੰ ਬੈਠ ਕੇ ਕਵੀ ਦਰਬਾਰ ਦਾ ਆਯੋਜਨ ਕਰਦੇ ਸੀ। ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1683 ਵਿੱਚ ਪਾਉਂਟਾ ਸਾਹਿਬ ਵਸਾਇਆ ਸੀ। ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਨੇ ਇੱਥੇ 52 ਕਵੀਆਂ ਦੇ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਸੀ। ਤਦੋਂ ਇੱਥੇ ਹਰ ਸਾਲ 52 ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਦੇ ਹਨ। ਹਰ ਪੂਰਨਮਾਸੀ ਉੱਤੇ ਇੱਥੇ ਕਵੀ ਦਰਬਾਰ ਲਗਾਇਆ ਜਾਂਦਾ ਹੈ ਜਿਸ ਵਿੱਚ ਦੂਰ-ਦੂਰ ਤੋਂ ਕਵੀ ਭਾਗ ਲੈਣ ਲਈ ਆਉਂਦੇ ਹਨ। ਅੱਜ ਤੱਕ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ 320 ਕਵੀ ਦਰਬਾਰਾਂ ਦਾ ਆਯੋਜਨ ਹੋ ਚੁੱਕਾ ਹੈ। ਇਸ ਵਾਰ ਜੋ ਕਵੀ ਦਰਬਾਰ ਲੱਗੇਗਾ ਉਹ 321ਵਾਂ ਹੋਵੇਗਾ।
ਰਾਜਸਥਾਨ ਤੋਂ ਆਏ ਮਿਸਤਰੀ
ਮਿਸਤਰੀ ਨੂਰ ਹਸਨ ਨੇ ਕਿਹਾ ਕਿ ਉਹ ਰਾਜਸਥਾਨ ਦੇ ਮਕਰਾਨਾ ਤੋਂ ਇੱਥੇ ਕੰਮ ਕਰਨ ਦੇ ਲਈ ਆਏ ਹਨ। ਪਾਉਂਟਾ ਸਾਹਿਬ ਵਿੱਚ ਸਭ ਵਧੀਆ ਕੰਮ ਹੋ ਰਿਹਾ ਹੈ। ਇਹ ਮਕਰਾਨਾ ਅਤੇ ਧੌਲਪੁਰ ਦਾ ਪੱਥਰ ਹੈ। ਇੱਥੇ ਜੋ ਦਰਬਾਰ ਬਣਾਇਆ ਜਾ ਰਿਹਾ ਹੈ ਅਜਿਹਾ ਕਿਤੇ ਵੀ ਨਹੀਂ ਹੈ। ਕਾਰੀਗਰ ਨੇ ਕਿਹਾ ਕਿ ਪਾਉਂਟਾ ਸਾਹਿਬ ਵਿੱਚ ਜੋ ਕਵੀ ਦਰਬਾਰ ਬਣਾਇਆ ਜਾ ਰਿਹਾ ਹੈ। ਇਸ ਲਈ ਰਾਜਸਥਾਨ ਤੋਂ ਪੱਥਰ ਮੰਗਵਾਇਆ ਗਿਆ ਹੈ। ਇਹ ਯਮੁਨਾ ਦੇ ਕੰਢੇ ਉੱਤੇ ਹੈ। ਕਰੀਗਰ ਨੇ ਕਿਹਾ ਕਿ ਕਵੀ ਦਰਬਾਰ ਵਿੱਚ ਪੱਥਰ ਦੀ ਪਾਲਕੀ ਬਣੇਗੀ ਅਤੇ ਇੱਥੇ ਸਾਰਾ ਕੰਮ ਪੱਥਰ ਦਾ ਹੀ ਹੋ ਰਿਹਾ ਹੈ। ਇੰਨਾ ਵਧੀਆ ਬਣ ਰਿਹਾ ਹੈ ਕਿ ਮੇਰੇ ਖਿਆਲ ਵਿੱਚ ਇਹ ਇਸ ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕਵੀ ਦਰਬਾਰ ਬਣ ਰਿਹਾ ਹੈ।
ਦਲੀਪ ਸਿੰਘ ਰਾਗੀ ਨੇ ਕਿਹਾ ਕਿ ਪਾਉਂਟਾ ਸਾਹਿਬ ਦੀ ਪੂਰੇ ਵਿਸ਼ਵ ਵਿੱਚ ਆਪਣੀ ਮਹਾਨਤਾ ਹੈ ਅਤੇ ਇਹ ਕਵੀ ਦਰਬਾਰ ਦਸਵੇਂ ਪਾਤਿਸ਼ਾਹ ਦੇ ਸਮੇਂ ਤੋਂ ਚਲਦਾ ਆ ਰਿਹਾ ਹੈ। ਦਸਵੇਂ ਪਾਤਿਸ਼ਾਹ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਸੀ। ਇਹ ਸਭ ਵੱਖ-ਵੱਖ ਭਾਸ਼ਾਵਾਂ ਦੇ ਕਵੀ ਇੱਥੇ ਦਸਵੇਂ ਪਾਤਿਸ਼ਾਹ ਦੇ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਪਹੁੰਚਦੇ ਸਨ। ਇੱਥੇ ਉਹ ਸੰਗਤਾਂ ਨੂੰ ਕਵਿਤਾਵਾਂ ਅਤੇ ਰਚਨਾਵਾਂ ਸੁਣਾ ਕੇ ਨਿਹਾਲ ਕਰਦੇ ਸੀ। ਇਸ ਕਵੀ ਦਰਬਾਰ ਵਿੱਚ ਅੱਜ ਵੀ ਇਸ ਪ੍ਰਰਪੰਰਾ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਪਾਉਂਟਾ ਸਾਹਿਬ ਵਿੱਚ ਹਰ ਮਹੀਨੇ ਕਵੀ ਦਰਬਾਰ ਲਗਾਇਆ ਜਾ ਰਿਹਾ ਹੈ।
ਕਹਿੰਦੇ ਹਨ ਕਿ ਇਸ ਕਵੀ ਦਰਬਾਰ ਦੁਨੀਆ ਵਿੱਚ ਕੀਤੇ ਹੋਰ ਨਹੀਂ ਹੈ। ਪਾਉਂਟਾ ਸਾਹਿਬ ਵਿੱਚ ਬਣਨ ਵਾਲੇ ਦੁਨੀਆ ਦੇ ਪਹਿਲੇ ਕਵੀ ਦਰਬਾਰ ਨੂੰ ਸੁੰਦਰ ਅਤੇ ਅਦਭੁੱਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਸ ਕਾਰੀਗਰ ਅਤੇ ਪੱਥਰ ਤਾਂ ਹੈ ਹੀ, ਇਸ ਦੇ ਇਲਾਵਾ ਗੁਰਦੁਆਰਾ ਸਾਹਿਬ ਵਿੱਚ 52 ਤਰ੍ਹਾਂ ਦੇ ਵੀ ਫੁੱਲ ਵੀ ਲਗਾਏ ਗਏ ਹਨ ਜੋ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਹਨ। ਕਵੀ ਦਰਬਾਰ ਨੂੰ ਬਣਾਉਣ ਦਾ ਕੰਮ ਆਪਣੇ ਅੰਤਿਮ ਪੜਾਅ ਉੱਤੇ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜਦੋਂ ਇਹ ਬਣ ਕੇ ਤਿਆਰ ਹੋਵੇਗਾ ਤਾਂ ਕਿਸੇ ਰਾਜਾ ਦੇ ਦਰਬਾਰ ਤੋਂ ਘੱਟ ਨਹੀਂ ਹੋਵੇਗਾ ਜਲਦ ਹੀ ਇਸ ਦਰਬਾਰ ਦਾ ਕੰਮ ਪੂਰਾ ਹੋ ਜਾਵੇਗਾ।
ਗੁਰਦੁਆਰਾ ਕਮੇਟੀ ਦੇ ਉਪ-ਪ੍ਰਧਾਨ ਹਰਭਜਨ ਸਿੰਘ ਨੇ ਕਿਹਾ ਕਿ ਇਸ ਨੂੰ ਬਹੁਤ ਸੁੰਦਰ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਹ ਦੇਖਣ ਵਾਲਾ ਹੋਵੇਗਾ, ਇਥੇ ਇਕ ਅਨੋਖਾ ਅਨੁਭਵ ਹੋਵੇਗਾ ਅਤੇ ਇਸ ਦੀ ਸਾਰੇ ਸੰਸਾਰ ਵਿੱਚ ਵੱਖਰੀ ਮਹਾਨਤਾ ਹੋਵੇਗੀ।
ਮੈਨੇਜਰ ਜਗਵੀਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਹੈ। ਗੁਰੂ ਸਾਹਿਬ ਨੇ ਜਦੋਂ ਸ਼ਹਿਰ ਵਸਾਇਆ ਤਾਂ ਇੱਥੇ ਪਹਿਲਾਂ ਕਵੀ ਦਰਬਾਰ ਸ਼ੁਰੂ ਕਰਾਇਆ, ਜੋ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ। ਹਰ ਪੂਰਨਮਾਸ਼ੀ ਦੇ ਮੌਕੇ ਉੱਤੇ ਇੱਥੇ ਕਵੀ ਦਰਬਾਰ ਲਗਦਾ ਹੈ। ਕਵੀ ਦਰਬਾਰ ਦੀ ਇਮਾਰਤ ਨੂੰ ਪੁਰਾਤਨ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ।
ਪਾਉਂਟਾ ਸਾਹਿਬ ਗੁਰਦੁਆਰਾ ਵਿੱਚ ਲੋਕ ਦੂਰ ਦੁਰਾਡੇ ਤੋਂ ਆਪਣਾ ਸ਼ੀਸ਼ ਨਿਵਾਉਣ ਦੇ ਲਈ ਆਉਂਦੇ ਹਨ। ਇਸ ਨੂੰ ਮੁੱਖ ਰਖਦੇ ਹੋਏ ਇਸ ਕਵੀ ਦਰਬਾਰ ਦੀ ਬਿਲਡਿੰਗ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਜਿਸ ਹਿਸਾਬ ਨਾਲ ਦਰਬਾਰ ਦਾ ਕੰਮ ਹੋ ਰਿਹਾ ਹੈ ਲਗਦਾ ਹੈ ਆਉਣ ਵਾਲੇ ਸਮੇਂ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲੇਗਾ।