ETV Bharat / bharat

Chandra Shekhar Azad Birth Anniversary: ਉਹ ਕ੍ਰਾਂਤੀਕਾਰੀ ਜਿਸਨੇ ਕਿਹਾ ਸੀ ਆਜ਼ਾਦ ਹਾਂ, ਆਜ਼ਾਦ ਰਹਾਂਗਾ...

ਆਜ਼ਾਦੀ ਦੇ ਮਤਵਾਲੇ ਚੰਦਰ ਸ਼ੇਖਰ ਆਜ਼ਾਦ (Chandra Shekhar Azad) ਦਾ ਅੱਜ ਜਨਮ ਦਿਨ ਹੈ। ਬ੍ਰਿਟਿਸ਼ ਸਰਕਾਰ ਚੰਦਰਸ਼ੇਖਰ ਆਜ਼ਾਦ ਦੇ ਨਾਮ ਤੋਂ ਡਰਦੀ ਸੀ। ਚੰਦਰਸ਼ੇਖਰ ਆਜ਼ਾਦ ਸਿਰਫ 14 ਸਾਲ ਦੀ ਉਮਰ ਵਿੱਚ ਹੀ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋਇਆ ਸੀ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਜਨਮਦਿਨ (Chandra Shekhar Azad Birth Anniversary) 'ਤੇ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਉਹ ਕ੍ਰਾਂਤੀਕਾਰੀ ਜਿਸਨੇ ਕਿਹਾ ਸੀ ਆਜ਼ਾਦ ਹਾਂ, ਆਜ਼ਾਦ ਰਹਾਂਗਾ...

author img

By

Published : Jul 23, 2021, 9:45 AM IST

ਚੰਡੀਗੜ੍ਹ: ਸੁਤੰਤਰਤਾ ਸੰਗਰਾਮ ਦੇ ਨਾਇਕ ਚੰਦਰਸ਼ੇਖਰ ਆਜ਼ਾਦ (Chandra Shekhar Azad) ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਝਾਬੂਆ ਵਿੱਚ ਹੋਇਆ ਸੀ। ਚੰਦਰਸ਼ੇਖਰ ਆਜ਼ਾਦ ਦਾ ਜਨਮ ਹੋਣ ਵਾਲੀ ਜਗ੍ਹਾ ਨੂੰ ਹੁਣ ਅਜ਼ਾਦਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚੰਦਰਸ਼ੇਖਰ ਨੇ ਆਪਣੇ ਬਚਪਨ ਵਿਚ ਨਿਸ਼ਾਨੇਬਾਜ਼ੀ ਸਿੱਖ ਲਈ ਸੀ ਇਸੇ ਲਈ ਆਜ਼ਾਦ ਸਿਰਫ 14 ਸਾਲ ਦੀ ਉਮਰ ਵਿਚ 1921 ਵਿਚ ਗਾਂਧੀ ਦੇ ਅਸਹਿਯੋਗ ਅੰਦੋਲਨ ਨਾਲ ਜੁੜ ਗਏ ਸਨ। ਅਚਾਨਕ ਗਾਂਧੀ ਜੀ ਦੁਆਰਾ ਅਸਹਿਯੋਗ ਅੰਦੋਲਨ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਆਜ਼ਾਦ ਦੀ ਵਿਚਾਰਧਾਰਾ ਦੇ ਵਿੱਚ ਬਦਲਾਅ ਆਇਆ ਤੇ ਉਹ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ ਦਾ ਸਰਗਰਮ ਮੈਂਬਰ ਬਣ ਗਏ।

ਜੱਜ ਨੇ ਪੁੱਛਿਆ ਨਾਮ ਤਾਂ ਦੱਸਿਆ ਸੀ ਆਜ਼ਾਦ

ਚੰਦਰਸ਼ੇਖਰ ਆਜ਼ਾਦ ਨੂੰ 14 ਸਾਲ ਦੀ ਉਮਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਜੇਲ੍ਹ ਲਿਜਾਇਆ ਗਿਆ ਸੀ। ਜਦੋਂ ਉਸਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜਦੋਂ ਜੱਜ ਨੇ ਉਸ ਦਾ ਨਾਮ ਪੁੱਛਿਆ ਤਾਂ ਉਸਨੇ ਪੂਰੀ ਦ੍ਰਿੜਤਾ ਨਾਲ ਕਿਹਾ- ‘ਆਜ਼ਾਦ’। ਜਦੋਂ ਪਿਤਾ ਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਕਿਹਾ, “ਆਜ਼ਾਦੀ”। ਜਦੋਂ ਚੰਦਰਸ਼ੇਖਰ ਨੂੰ ਉਸ ਦਾ ਪਤਾ ਪੁੱਛਿਆ ਗਿਆ ਤਾਂ ਉਸਨੇ ਨਿਡਰਤਾ ਨਾਲ ਕਿਹਾ "ਜੇਲ੍ਹ"। ਜਵਾਬ ਸੁਣਦਿਆਂ ਜੱਜ ਨੇ ਉਸ ਨੂੰ ਜਨਤਕ ਤੌਰ 'ਤੇ 15 ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ। ਜਦੋਂ ਚੰਦਰਸ਼ੇਖਰ ਦੀ ਪਿੱਠ 'ਤੇ ਕੋੜੇ ਪੈ ਰਹੇ ਸਨ, ਉਹ ਆਪਣੇ ਮੂੰਹੋਂ ਵੰਦੇ ਮਾਤਰਮ ਦੇ ਨਾਅਰੇ ਮਾਰ ਰਹੇ ਸਨ। ਇਸ ਦਿਨ ਤੋਂ ਉਸਦੇ ਸਾਥੀ ਉਸਨੂੰ ਆਜ਼ਾਦ ਕਹਿਣ ਲੱਗ ਪਏ ਸਨ।

ਸੰਨ 1922 ਵਿਚ ਚੌਰੀ-ਚੌਰਾ ਦੀ ਘਟਨਾ ਤੋਂ ਬਾਅਦ, ਜਦੋਂ ਗਾਂਧੀ ਜੀ ਨੇ ਅੰਦੋਲਨ ਵਾਪਸ ਲਿਆ ਤਾਂ ਦੇਸ਼ ਦੇ ਬਹੁਤ ਸਾਰੇ ਨੌਜਵਾਨਾਂ ਦੀ ਤਰ੍ਹਾਂ, ਚੰਦਰਸ਼ੇਖਰ ਵੀ ਕਾਂਗਰਸ ਤੋਂ ਨਿਰਾਸ਼ ਹੋ ਗਏ। ਇਸ ਤੋਂ ਬਾਅਦ, ਪੰਡਿਤ ਰਾਮ ਪ੍ਰਸਾਦ ਬਿਸਮਿਲ, ਸ਼ਚੀਦਿੰਰਨਾਥ ਸਾਨਿਆਲ ਯੋਗੇਸ਼ਚੰਦਰ ਚੈਟਰਜੀ ਨੇ ਉੱਤਰ ਭਾਰਤ ਦੇ ਇਨਕਲਾਬੀਆਂ ਲਈ 1924 ਵਿਚ ਇਕ ਪਾਰਟੀ ਹਿੰਦੁਸਤਾਨੀ ਡੈਮੋਕਰੇਟਿਕ ਯੂਨੀਅਨ ਬਣਾਈ ਸੀ। ਚੰਦਰਸ਼ੇਖਰ ਆਜ਼ਾਦ ਨੇ ਇਸ ਸੰਸਥਾ ਦੀ ਮੈਂਬਰਸ਼ਿਪ ਲੈ ਲਈ। ਇਨਕਲਾਬੀ ਸੰਗਠਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ (ਐਚਆਰਏ) ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਦੀ ਜ਼ਿੰਦਗੀ ਬਦਲ ਗਈ।

ਕਾਕੋਰੀ ਕਾਂਡ ਤੋਂ ਬਾਅਦ ਅੰਗਰੇਜ਼ਾਂ ਦੀ ਨੀਂਦ ਉੱਡ ਗਈ ਸੀ

ਉਸ ਤੋਂ ਬਾਅਦ ਚੰਦਰਸ਼ੇਖਰ ਅਜ਼ਾਦ ਨੇ ਹੋਰ ਇਨਕਲਾਬੀਆਂ ਨਾਲ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। 9 ਅਗਸਤ 1925 ਨੂੰ, ਰਾਮਪ੍ਰਸਾਦ ਬਿਸਮਿਲ ਅਤੇ ਚੰਦਰਸ਼ੇਖਰ ਆਜ਼ਾਦ ਨੇ ਸਾਥੀ ਇਨਕਲਾਬੀਆਂ ਨਾਲ ਮਿਲ ਕੇ ਕਾਕੋਰੀ ਕਾਂਡ ਕੀਤਾ। ਉਸਨੇ ਬ੍ਰਿਟਿਸ਼ ਦੇ ਖਜ਼ਾਨੇ ਨੂੰ ਲੁੱਟਣ ਲਈ ਇਤਿਹਾਸਕ ਕਾਕੋਰੀ ਰੇਲ ਲੁੱਟ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਨੇ ਬ੍ਰਿਟਿਸ਼ ਸਰਕਾਰ ਦੀ ਨੀਂਦ ਉਡਾ ਦਿੱਤੀ।

ਲਾਲਾ ਰਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ

ਅੰਗਰੇਜ਼ਾਂ ਦੁਆਰਾ ਲਾਲਾ ਲਾਜਪਤ ਰਾਏ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਉਸਦੀ ਮੌਤ ਦੇ ਕਾਰਨ ਇਨਕਲਾਬੀ ਗੁੱਸੇ ਨਾਲ ਭਰੇ ਹੋਏ ਸਨ। 1928 ਵਿਚ, ਚੰਦਰਸ਼ੇਖਰ ਆਜ਼ਾਦ ਨੇ ਲਾਹੌਰ ਵਿਚ ਬ੍ਰਿਟਿਸ਼ ਪੁਲਿਸ ਅਧਿਕਾਰੀ ਐਸ ਪੀ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ। ਆਜ਼ਾਦ ਇਥੇ ਨਹੀਂ ਰੁਕਿਆ। ਉਸਨੇ ਲਾਹੌਰ ਦੀਆਂ ਕੰਧਾਂ ਉੱਤੇ ਖੁੱਲ੍ਹੇ ਤੌਰ ‘ਤੇ ਪਰਚੇ ਵੀ ਚਿਪਕਾਏ। ਪਰਚੇ ਉੱਤੇ ਲਿਖਿਆ ਸੀ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਗਿਆ ਹੈ। ਆਜ਼ਾਦ ਹਮੇਸ਼ਾਂ ਕਹਿੰਦੇ ਸਨ ਕਿ ਉਹ “ਅਜ਼ਾਦ ਹੈ ਅਤੇ ਅਜ਼ਾਦ ਰਹੇਗਾ”। ਉਹ ਕਹਿੰਦਾ ਸੀ ਕਿ ਬ੍ਰਿਟਿਸ਼ ਸਰਕਾਰ ਉਸਨੂੰ ਕਦੇ ਵੀ ਜਿੰਦਾ ਨਹੀਂ ਫੜ ਸਕਦੀ। ਨਾ ਹੀ ਸ਼ੂਟ ਕਰ ਸਕਦੀ ਹੈ।

ਖੁਦ ਦੀ ਪਿਸਤੌਲ ਨਾਲ ਮਾਰੀ ਸੀ ਗੋਲੀ

ਅੰਗਰੇਜ਼ ਹਕੂਮਤ ਦੇ ਨੱਕ ਚ ਦਮ ਕਰਨ ਵਾਲੇ ਆਜ਼ਾਦ ਨੂੰ 27 ਫਰਵਰੀ 1931 ਨੂੰ, ਬ੍ਰਿਟਿਸ਼ ਪੁਲਿਸ ਨੇ ਇਲਾਹਾਬਾਦ (ਪ੍ਰਯਾਗਰਾਜ) ਦੇ ਅਲਫਰੈਡ ਪਾਰਕ ਨੂੰ ਹਰ ਪਾਸਿਓਂ ਘੇਰ ਲਿਆ। ਆਜ਼ਾਦ ਨੇ 20 ਮਿੰਟ ਤੱਕ ਅੰਗਰੇਜ਼ ਹਕੂਮਤ ਦਾ ਦ੍ਰਿੜਤਾ ਨਾਲ ਸਾਹਮਣਾ ਕੀਤਾ। ਇਸ ਦੌਰਾਨ ਉਸਨੇ ਆਪਣੇ ਸਾਥੀਆਂ ਨੂੰ ਵੀ ਉਥੇ ਸੁਰੱਖਿਅਤ ਬਾਹਰ ਕੱਢਿਆ। ਜਦੋਂ ਉਸ ਕੋਲ ਸਿਰਫ ਇੱਕ ਗੋਲੀ ਬਚੀ ਸੀ ਤਾਂ ਉਸਨੇ ਇਸ ਨੂੰ ਖੁਦ ਨੂੰ ਮਾਰ ਲਿਆ। ਚੰਦਰਸ਼ੇਖਰ ਨੇ ਸਹੁੰ ਖਾਧੀ ਸੀ ਕਿ ਅੰਗਰੇਜ਼ ਹਕੂਮਤ ਉਸਨੂੰ ਕਦੇ ਜ਼ਿੰਦਾ ਨਹੀਂ ਫੜ ਸਕਦੀ। ਇਸ ਤਰ੍ਹਾਂ ਆਜ਼ਾਦ ਨੇ ਆਪਣਾ ਵਾਅਦੇ ਨੂੰ ਪੂਰਾ ਕੀਤਾ। ਜਿਸ ਪਾਰਕ ਵਿਚ ਚੰਦਰਸ਼ੇਖਰ ਆਜ਼ਾਦ ਸਦਾ ਲਈ ਆਜ਼ਾਦ ਹੋ ਗਏ ਅੱਜ ਉਹ ਪਾਰਕ ਚੰਦਰ ਸ਼ੇਖਰ ਆਜ਼ਾਦ ਪਾਰਕ ( Chandra Shekhar Azad Park) ਵਜੋਂ ਜਾਣਿਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.