ਮੱਧ ਪ੍ਰਦੇਸ਼: ਛਿੰਦਵਾੜਾ ਸ਼ਹਿਰ ਦੇ ਕੁੰਡੀਪੁਰਾ ਥਾਣੇ ਵਿੱਚ ਬਲਾਤਕਾਰ ਦੀ ਸ਼ਿਕਾਇਤ ਕਰਨ ਆਈ ਇੱਕ 14 ਸਾਲਾ ਨਾਬਾਲਿਗ ਲੜਕੀ ਦੀ ਥਾਣੇ ਵਿੱਚ ਹੀ ਡਿਲਵਰੀ ਹੋ ਗਈ। ਮਹਿਲਾ ਟੀਆਈ ਨੇ ਹੋਰ ਮਹਿਲਾਵਾਂ ਦੇ ਸਹਿਯੋਗ ਨਾਲ ਉਸਦੀ ਡਿਲੀਵਰੀ ਕਰਵਾਈ ਹੈ।
ਕੁੰਡੀਪੁਰਾ ਥਾਣਾ ਇੰਚਾਰਜ ਪੂਰਵਾ ਚੌਰਸੀਆ ਨੇ ਦੱਸਿਆ ਕਿ ਘਾਟ ਪਰਾਸੀਆ ਨਿਵਾਸੀ ਇੱਕ 14 ਸਾਲਾ ਨਾਬਾਲਿਗ ਮੰਗਲਵਾਰ ਦੀ ਸ਼ਾਮ ਬਲਾਤਕਾਰ ਦੀ ਸ਼ਿਕਾਇਤ ਕਰਨ ਲਈ ਥਾਣੇ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਉਸ ਦੇ ਢਿੱਡ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਤੁਰੰਤ ਮਹਿਲਾ ਕਾਸਟੇਂਬਲ ਬੁਲਾਏ ਗਏ। ਜਿੰਨ੍ਹਾਂ ਦੀ ਸਹਾਇਤਾ ਨਾਲ ਉਸ ਨੂੰ ਇੱਕ ਖਾਲੀ ਕਮਰੇ ਵਿੱਚ ਲਿਜਾ ਕੇ ਡਿਲੀਵਰੀ ਕਰਵਾ ਦਿੱਤੀ ਗਈ।
ਜਾਣਕਾਰੀ ਅਨੁਸਾਰ ਮੁਲਜ਼ਮ ਵੱਲੋਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰਜਨਾਹ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਘਾਟ ਪਰਾਸੀਆ ਦੀ ਵਸਨੀਕ ਅਕਾਸ਼ ਨੇ ਵਿਆਹ ਦੇ ਬਹਾਨੇ ਪੀੜਤ ਲੜਕੀ ਨਾਲ ਬਲਾਤਕਾਰ ਕੀਤਾ ਸੀ। ਪੀੜਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ ਪੋਸਕੋ ਐਕਟ ਅਤੇ ਧਾਰਾ 376, 5, 6 ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਓਧਰ ਮਾਂ ਤੇ ਬੱਚਾ ਦੋਵੇਂ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਜਿੱਥੇ ਉਨ੍ਹਾਂ ਦੋਵਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ 'ਚ 18 ਦੀ ਮੌਤ