ਭਾਗਵਤ ਗੀਤਾ ਦਾ ਸੰਦੇਸ਼
" ਯੋਗ ਦੇ ਅਭਿਆਸ ਦੁਆਰਾ, ਸਿਧੀ ਜਾਂ ਸਮਾਧੀ ਦੀ ਅਵਸਥਾ ਵਿੱਚ, ਮਨੁੱਖ ਦਾ ਮਨ ਸੰਜਮੀ ਹੋ ਜਾਂਦਾ ਹੈ। ਤਦ ਮਨੁੱਖ ਆਪਣੇ ਆਪ ਨੂੰ ਸ਼ੁੱਧ ਮਨ ਨਾਲ ਵੇਖ ਸਕਦਾ ਹੈ, ਆਪਣੇ ਅੰਦਰ ਆਨੰਦ ਲੈ ਸਕਦਾ ਹੈ। ਸਮਾਧੀ ਦੀ ਅਨੰਦਮਈ ਅਵਸਥਾ ਵਿਚ ਸਥਾਪਿਤ ਹੋਇਆ ਮਨੁੱਖ ਕਦੇ ਵੀ ਸੱਚ ਤੋਂ ਭਟਕਦਾ ਨਹੀਂ ਅਤੇ ਇਸ ਸੁਖ ਦੀ ਪ੍ਰਾਪਤੀ ਕਰਕੇ ਉਹ ਇਸ ਤੋਂ ਵੱਡਾ ਹੋਰ ਕੋਈ ਲਾਭ ਨਹੀਂ ਸਮਝਦਾ। ਸਮਾਧੀ ਦੀ ਅਨੰਦਮਈ ਅਵਸਥਾ ਨੂੰ ਪ੍ਰਾਪਤ ਕਰ ਲੈਣ ਨਾਲ, ਮਨੁੱਖ ਕਿਸੇ ਵੀ ਔਕੜ ਵਿੱਚ ਵੀ ਵਿਆਕੁਲ ਨਹੀਂ ਹੁੰਦਾ। ਨਿਰਸੰਦੇਹ ਇਹ ਪਦਾਰਥਕ ਸੰਪਰਕ ਤੋਂ ਪੈਦਾ ਹੋਣ ਵਾਲੇ ਦੁੱਖਾਂ ਤੋਂ ਅਸਲ ਮੁਕਤੀ ਹੈ। ਜਿਸ ਤਰ੍ਹਾਂ ਹਵਾ ਰਹਿਤ ਥਾਂ 'ਤੇ ਦੀਵਾ ਨਹੀਂ ਝੁਲਦਾ, ਇਸੇ ਤਰ੍ਹਾਂ ਇਕ ਯੋਗੀ ਜਿਸ ਦਾ ਮਨ ਕਾਬੂ ਵਿਚ ਹੈ, ਉਹ ਸਦਾ ਆਤਮਕ ਸਿਮਰਨ ਵਿਚ ਸਥਿਰ ਰਹਿੰਦਾ ਹੈ। "