ਨਵੀਂ ਦਿੱਲੀ: ਇਹ ਘਟਨਾ ਨਿਉਯਾਰਕ ਦੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਉਪਯੋਗਕਰਤਾ ਸਬਵੇਅਕ੍ਰੀਚਰਸ ਦੁਆਰਾ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਵ੍ਹੀਲਚੇਅਰ ਵਿੱਚ ਬੈਠਾ ਹੋਇਆ ਮੈਟਰੋ ਦੀ ਉਡੀਕ ਕਰ ਰਿਹਾ ਸੀ ਕਿ ਅਚਾਨਕ ਟਰੈਕ ਉੱਤੇ ਡਿੱਗ ਗਿਆ। ਜਿਵੇਂ ਹੀ ਉਥੇ ਮੌਜੂਦ ਲੋਕਾਂ ਨੇ ਉਸਨੂੰ ਵੇਖਿਆ ਤਾਂ ਉਹ ਉਸਨੂੰ ਬਚਾਉਣ ਲਈ ਭੱਜੇ। ਇਸੀ ਦੌਰਾਨ ਇਕ ਹੋਰ ਯਾਤਰੀ ਨੇ ਉਸ ਆਦਮੀ ਦੇ ਕੋਲ ਛਾਲ ਮਾਰ ਦਿੱਤੀ।
ਯਾਤਰੀ ਦੇ ਨਾਲ ਮਿਲ ਕੇ ਦੋ ਹੋਰ ਲੋਕਾਂ ਨੇ ਉਸਨੂੰ ਪਲੇਟਫਾਰਮ ਵੱਲ ਖਿੱਚਿਆ ਅਤੇ ਉਸਦੀ ਜਾਨ ਬਚ ਗਈ। ਖੁਸ਼ਕਿਸਮਤੀ ਨਾਲ ਉਸਨੂੰ ਸਮੇਂ ਸਿਰ ਖਿੱਚ ਲਿਆ ਗਿਆ ਕਿਉਂਕਿ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮੈਟਰੋ ਵੀ ਸਾਹਮਣੇ ਤੋਂ ਆ ਰਹੀ ਹੈ। ਫਿਲਹਾਲ ਉਸਨੂੰ ਬਚਾ ਲਿਆ ਗਿਆ ਹੈ।
- " class="align-text-top noRightClick twitterSection" data="
">
ਰਿਪੋਰਟ ਦੇ ਅਨੁਸਾਰ, ਆਦਮੀ ਇੰਨੀ ਤੇਜ਼ੀ ਨਾਲ ਡਿੱਗ ਪਿਆ ਕਿ ਉਸਨੂੰ ਬਹੁਤ ਸੱਟਾਂ ਵੀ ਲੱਗੀਆਂ ਅਤੇ ਉਹ ਦਰਦ ਨਾਲ ਰੋਣ ਲੱਗ ਪਿਆ। ਉਥੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਹੈ। ਕੁਝ ਲੋਕਾਂ ਨੇ ਮਦਦ ਕੀਤੀ ਅਤੇ ਕੁਝ ਲੋਕ ਸਿਰਫ ਵੀਡੀਓ ਬਣਾਉਂਦੇ ਰਹੇ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਲੋਕ ਉਸ ਵਿਅਕਤੀ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ ਜਿਸਨੇ ਉਸਨੂੰ ਬਚਾਇਆ ਹੈ। ਲੋਕਾਂ ਨੇ ਵੀਡਿਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜੋ: ਕੁੱਤੇ ਦੇ ਇਸ ਕਮਾਲ ਨੇ ਉਡਾਏ ਸਭ ਦੇ ਹੋਸ਼, ਤੁਸੀਂ ਵੀ ਦੇਖੋ ਹੈਰਾਨ ਕਰ ਦੇਣ ਵਾਲੀ Video