ਤਿਰੂਵਨੰਤਪੁਰਮ: ਕੇਰਲ ਦੇ ਕੰਨੂਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਕੱਪੜੇ ਬਣਾਉਣ ਵਾਲੀ ਫਰਮ, ਜੋ 2015 ਤੋਂ ਇਜ਼ਰਾਈਲੀ ਸਰਕਾਰ ਨੂੰ ਪੁਲਿਸ ਵਰਦੀਆਂ ਦੀ ਸਪਲਾਈ ਕਰ ਰਹੀ ਹੈ, ਨੇ ਖੇਤਰ ਵਿੱਚ ਸ਼ਾਂਤੀ ਬਹਾਲ ਹੋਣ ਤੱਕ ਇਜ਼ਰਾਈਲ ਤੋਂ ਨਵੇਂ ਆਦੇਸ਼ ਨਾ ਲੈਣ ਦਾ ਫੈਸਲਾ ਕੀਤਾ ਹੈ।ਮਰੀਨ ਐਪਰਲ ਦੇ ਮੈਨੇਜਿੰਗ ਡਾਇਰੈਕਟਰ ਥਾਮਸ ਓਲੀਕਲ ਨੇ ਕਿਹਾ, “ਅਸੀਂ ਇਹ ਫੈਸਲਾ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਲਿਆ ਹੈ, ਖਾਸ ਕਰਕੇ ਹਸਪਤਾਲ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਇਜ਼ਰਾਈਲੀ ਪੁਲਿਸ ਦੀਆਂ ਵਰਦੀਆਂ ਦੇ ਨਿਰਮਾਣ ਲਈ ਕੋਈ ਨਵਾਂ ਆਰਡਰ ਨਹੀਂ ਲਵਾਂਗੇ। ਮੀਡੀਆ ਨਾਲ ਗੱਲ ਕਰਦੇ ਹੋਏ ਓਲੀਕਲ ਨੇ ਕਿਹਾ ਕਿ ਫਰਮ ਇਜ਼ਰਾਈਲੀ ਪੁਲਿਸ ਫੋਰਸ ਲਈ ਹੁਣ ਤੱਕ ਲਏ ਗਏ ਸਾਰੇ ਆਦੇਸ਼ਾਂ ਨੂੰ ਪੂਰਾ ਕਰੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਸ਼ਾਂਤੀ ਬਹਾਲ ਹੋ ਜਾਵੇਗੀ। ਕੇਰਲ ਦੇ ਉਦਯੋਗ ਮੰਤਰੀ ਅਤੇ ਸੀਪੀਆਈ (ਐਮ) ਦੇ ਸੀਨੀਅਰ ਨੇਤਾ ਪੀ ਰਾਜੀਵ ਨੇ ਸੋਸ਼ਲ ਮੀਡੀਆ 'ਤੇ ਕੱਪੜਾ ਫਰਮ ਦੇ ਫੈਸਲੇ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਫਰਮ ਨੂੰ ਇਸ ਦੇ ਨੈਤਿਕ ਸਟੈਂਡ ਲਈ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿੱਤੀ ਜਾਵੇਗੀ।
ਕੇਰਲ ਅਤੇ ਇਜ਼ਰਾਈਲੀ ਦਾ ਕਾਰੋਬਾਰੀ ਤਾਲਮੇਲ: ਇਸ ਤੋਂ ਪਹਿਲਾਂ ਮੀਡੀਆ ਵਿੱਚ ਇਹ ਖਬਰਾਂ ਆਈਆਂ ਸਨ ਕਿ ਕੇਰਲ ਅਤੇ ਇਜ਼ਰਾਈਲੀ ਸਰਕਾਰਾਂ ਦੀ ਵਿਚਾਰਧਾਰਾ ਦੇ ਬਾਵਜੂਦ ਕੇਰਲ ਦੀ ਇੱਕ ਫਰਮ ਨੇ ਇਜ਼ਰਾਈਲੀ ਪੁਲਿਸ ਫੋਰਸ ਨਾਲ ਆਪਣਾ ਕਾਰੋਬਾਰੀ ਤਾਲਮੇਲ ਜਾਰੀ ਰੱਖਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਰਮ ਦਾ ਮੁੱਖ ਦਫਤਰ ਮੁੰਬਈ ਵਿੱਚ ਹੈ। ਜਿਸ ਦੀ ਫੈਕਟਰੀ ਕੂਥੁਪਰੰਬਾ, ਕੰਨੂਰ, ਕੇਰਲ ਵਿੱਚ ਹੈ।
- Rahul Gandhi Rallies in Telangana: ਤੇਲੰਗਾਨਾ 'ਚ ਰਾਹੁਲ ਗਾਂਧੀ ਨੇ ਕਿਹਾ- ਦੇਸ਼ 'ਚ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਇੱਥੇ, ਮੁੱਖ ਮੰਤਰੀ ਨੂੰ ਜਨਤਾ ਦੀ ਕੋਈ ਪਰਵਾਹ ਨਹੀਂ
- US Stands With Israel: ‘ਇਜ਼ਰਾਈਲੀ ਬੰਧਕਾਂ ਦੀ ਸੁਰੱਖਿਅਤ ਰਿਹਾਈ ਅਮਰੀਕਾ ਦੀ ਪ੍ਰਮੁੱਖ ਤਰਜੀਹ’
- Hezbollah Israel War : ਸ਼ੀਆ ਅੱਤਵਾਦੀ ਗਰੁੱਪ ਹਿਜ਼ਬੁੱਲਾ ਨੇ ਇਜ਼ਰਾਇਲੀ ਟਿਕਾਣਿਆਂ 'ਤੇ ਦਾਗੀਆਂ ਮਿਜ਼ਾਈਲਾਂ
ਫਰਮ 'ਚ ਕਿੰਨ੍ਹੇ ਲੋਕ ਕਰਦੇ ਨੇ ਕੰਮ : ਇਹ ਫਰਮ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਏਜੰਸੀਆਂ ਨੂੰ ਵਰਦੀਆਂ ਦੀ ਸਪਲਾਈ ਕਰ ਰਹੀ ਹੈ। ਇਹ ਫਰਮ ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲੀ ਪੁਲਿਸ ਨੂੰ ਸਾਲਾਨਾ ਲਗਭਗ ਇੱਕ ਲੱਖ ਵਰਦੀਆਂ ਦੀ ਸਪਲਾਈ ਕਰ ਰਹੀ ਹੈ। ਉਸ ਨੂੰ ਇਸ ਸਾਲ ਵੀ ਆਰਡਰ ਮਿਲਿਆ ਹੈ। ਦੱਸ ਦਈਏ ਕਿ ਫਰਮ 'ਚ 1500 ਲੋਕ ਕੰਮ ਕਰਦੇ ਹਨ, ਜਿਨ੍ਹਾਂ 'ਚੋਂ 95 ਫੀਸਦੀ ਔਰਤਾਂ ਹਨ।