ਕੋਲਕਾਤਾ: ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦਿਨਾਂ 'ਚ ਬ੍ਰਿਟਿਸ਼ ਅਧਿਕਾਰੀਆਂ ਨੇ ਘਰ 'ਚ ਨਜ਼ਰਬੰਦ ਕੀਤਾ ਸੀ, ਪਰ ਪੂਰੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੇਖਣ ਵਾਲੇ ਨੂੰ ਇਹ ਮੰਜੂਰ ਨਹੀਂ ਸੀ। ਸੁਭਾਸ਼ ਚੰਦਰ ਬੋਸ ਪਠਾਨ ਦਾ ਭੇਸ ਧਾਰ ਕੇ ਆਪਣੀ ਕਾਰ ਬੀਐਲਏ 7169 'ਚ ਬੈਠ ਕੇ ਬਿਟ੍ਰਿਸ਼ ਏਜੰਟਾਂ ਦੀ ਨਜ਼ਰਾਂ ਤੋਂ ਬੱਚ ਕੇ ਕੋਲਕਾਤਾ ਦੀਆਂ ਸਰਹੱਦਾਂ ਤੋਂ ਦੂਰ ਚਲੇ ਗਏ ਸਨ। ਨੇਤਾ ਜੀ ਦੇ ਭਤੀਜੇ ਡਾ. ਸ਼ਸ਼ੀਰ ਬੋਸ ਰਾਤਭਰ ਕਾਰ ਚਲਾ ਕੇ ਧੰਨਬਾਦ ਪਹੁੰਚੇ ਸਨ।
ਡਾ. ਸ਼ਸ਼ੀਰ ਬੋਸ ਦੇ ਬੇਟੇ ਸੁਗਾਤੋ ਬਾਸੂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਨੇਤਾ ਜੀ 16-17 ਜਨਵਰੀ ਦੀ ਰਾਤ ਨੂੰ ਤਕਰੀਬਨ 35 ਮਿੰਟ ‘ਤੇ ਆਪਣੇ ਕਮਰੇ ਚੋਂ ਨਿਕਲ ਕੇ ਘਰ ਤੋਂ ਹੇਠਾਂ ਆਏ। ਉਸ ਦੇ ਪਿਤਾ ਨੇਤਾ ਜੀ ਨੂੰ ਕਾਰ 'ਚ ਬਿਠਾ ਕੇ ਲੈ ਗਏ। ਉਹ ਰਾਤਭਰ ਕਾਰ ਚਲਾਉਂਦੇ ਰਹੇ ਜਦੋਂ ਤੱਕ ਕਿ ਉਹ ਧੰਨਬਾਦ ਨੇੜੇ ਬਰਾਰੀ ਨਾਮਕ ਥਾਂ 'ਤੇ ਨਹੀਂ ਪੁੱਜੇ।
ਧੰਨਬਾਦ ਦੇ ਗੋਮੋ 'ਚ ਆਖ਼ਰੀ ਵਾਰ ਵੇਖੇ ਗਏ ਨੇਤਾ ਜੀ
ਸੁਭਾਸ਼ ਚੰਦਰ ਬੋਸ ਆਖ਼ਰੀ ਵਾਰ ਧੰਨਬਾਦ ਦੇ ਗੋਮੋ ਵਿਖੇ ਵੇਖੇ ਗਏ ਸਨ। ਨੇਤਾ ਜੀ ਦੇ ਦੋਸਤ ਸ਼ੇਖ ਮੁਹੰਮਦ ਅਬਦੁੱਲਾ ਦੇ ਪੋਤੇ ਸ਼ੇਖ ਮੁਹੰਮਦ ਫਖ਼ਰਉੱਲਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਨੇਤਾ ਜੀ ਕਈ ਵਾਰ ਉਸ ਦੇ ਦਾਦਾ ਨਾਲ ਭੇਸ ਬਦਲ ਕੇ ਮਿਲਣ ਆਇਆ ਕਰਦੇ ਸਨ। 18 ਜਨਵਰੀ 1941 ਦੀ ਸਵੇਰ ਨੂੰ ਨੇਤਾ ਜੀ ਪਠਾਨ ਦੇ ਭੇਸ 'ਚ ਆਏ। ਸ਼ੇਖ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਅਮੀਨ ਨਾਂਅ ਦੇ ਇੱਕ ਦਰਜੀ ਨੇ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਗੋਮੋ ਸਟੇਸ਼ਨ ਤੋਂ ਕਾਲਕਾ ਮੇਲ ਗੱਡੀ 'ਚ ਬਿਠਾਇਆ।
ਅੰਮ੍ਰਿਤਸਰ ਤੋਂ ਪੇਸ਼ਾਵਰ ਹੁੰਦੇ ਹੋਏ ਪੁੱਜੇ ਜਾਪਾਨ
ਸੁਭਾਸ਼ ਚੰਦਰ ਬੋਸ ਅਗਲੇ ਦਿਨ ਅੰਮ੍ਰਿਤਸਰ ਪੁੱਜੇ ਤੇ ਸੜਕ ਰਾਹੀਂ ਪੇਸ਼ਾਵਰ ਹੁੰਦੇ ਹੋਏ ਅਫਗਾਨਿਸਤਾਨ ਚਲੇ ਗਏ। ਸੁਭਾਸ਼ ਚੰਦਰ ਬੋਸ ਨੇ ਨਾ ਸਿਰਫ਼ ਬ੍ਰਿਟਿਸ਼ ਹਕੂਮਤ ਨੂੰ ਚਕਮਾ ਦਿੱਤਾ, ਸਗੋਂ ਲਗਭਗ ਅੱਧੀ ਦੁਨੀਆ ਘੁੰਮਦੇ ਹੋਏ ਟਰਕੀ ਤੇ ਬ੍ਰਲਿਨ ਹੁੰਦੇ ਹੋਏ ਜਾਪਾਨ ਪਹੁੰਚ ਗਏ। ਇਤਿਹਾਸ ਦੇ ਪੰਨਿਆਂ 'ਚ ਇਹ ਘਟਨਾ " ਦ ਗ੍ਰੇਟ ਸਕੋਪ ਆਫ਼ ਨੇਤਾਜੀ" ਦੇ ਨਾਮ ਨਾਲ ਦਰਜ ਹੈ।
ਇਸ ਤੋਂ ਬਾਅਦ ਉਹ ਕਈ ਮਹੀਨੀਆਂ ਤੋਂ ਉਹ ਰੇਡੀਓ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਤ ਕਰਦੇ ਰਹੇ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਦੀ ਕਮਾਨ ਸਾਂਭੀ ਤੇ ਬ੍ਰਿਟਿਸ਼ ਫੌਜ ਨੂੰ ਚੁਣੌਤੀ ਦਿੱਤੀ। ਸੁਭਾਸ਼ ਚੰਦਰ ਬੋਸ ਦਾ ਸੰਬੋਧਨ," ਹਮਾਰੀ ਆਜ਼ਾਦੀ ਨਿਸ਼ਚਤ ਹੈ, ਪਰ ਆਜ਼ਾਦੀ ਖ਼ੂਨ ਮਾਂਗਤੀ ਹੈ, ਤੁਮ ਮੁਝੇ ਖ਼ੂਨ ਦੋ ਮੈਂ ਤੁਮਹੇ ਆਜ਼ਾਦੀ ਦੂਗਾਂ " ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਸੁਭਾਸ਼ ਚੰਦਰ ਬੋਸ ਦੇ ਅੱਗੇ ਦਾ ਜੀਵਨ ਅਜੇ ਵੀ ਦੁਨੀਆ ਦੇ ਸਭ ਤੋਂ ਵੱਡੇ ਰਹੱਸਾਂ 'ਚੋਂ ਇੱਕ ਹੈ, ਇਸ ਨੂੰ ਅਜੇ ਤੱਕ ਸੁਲਝਾਇਆ ਨਹੀਂ ਜਾ ਸਕਿਆ। ਇੰਝ ਕਿਹਾ ਜਾਂਦਾ ਹੈ ਕਿ 1945 'ਚ ਤਾਈਪੇ ਵਿਖੇ ਇੱਕ ਹਵਾਈ ਹਾਦਸੇ ਦੌਰਾਨ ਨੇਤਾ ਜੀ ਦੀ ਮੌਤ ਹੋ ਗਈ, ਪਰ ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ।