ETV Bharat / bharat

ਮਾਤਾ ਨਿਕਲੀ ਕੁਮਾਤਾ, ਪਿਤਾ ਨੇ ਬੱਚਿਆਂ ਦੀ ਕੀਤੀ ਵਿਕਰੀ

ਹਨੂੰਮਾਨਗੜ੍ਹ ਜੰਕਸ਼ਨ ਦੇ 2 ਕੇਐਨਜੀ ਪਿੰਡ ਵਿੱਚ ਚਾਰ ਮਾਸੂਮ ਬੱਚੇ ਦਰ-ਦਰ ਭਟਕਣ ਲਈ ਮਜਬੂਰ ਹਨ। ਪਿਤਾ ਜੇਲ੍ਹ ਵਿੱਚ ਹੈ , ਮਾਂ ਕੰਮ ਕਰਨ ਲਈ ਪੰਜਾਬ ਗਈ ਹੋਈ ਹੈ। ਇਹ ਬੱਚੇ ਵੱਡੀ ਉਮੀਦ ਨਾਲ ਆਪਣੇ ਚਾਚੇ ਦੇ ਘਰ ਪਹੁੰਚੇ ਸੀ, ਪਰ ਚਾਚੇ ਨੇ ਉਨ੍ਹਾਂ ਦੀ ਪਰਵਰਿਸ਼ ਕਰਨ ਤੋਂ ਮਨ੍ਹਾ ਕਰ ਦਿੱਤਾ।

ਦਰ-ਦਰ ਦੀਆਂ ਠੋਕਰਾਂ ਖਾ ਰਹੇ ਇਹ ਮਾਸੂਮ ਬੱਚੇ, ਦਿਲ ਨੂੰ ਝਿਜੋੜ ਕੇ ਰੱਖ ਦੇਵੇਗੀ ਇਨ੍ਹਾਂ ਦੀ ਕਹਾਣੀ

author img

By

Published : Jun 15, 2021, 1:56 PM IST

ਹਨੂੰਮਾਨਗੜ੍ਹ: ਰਾਜਸਥਾਨ ਸਰਕਾਰ ਕੋਰੋਨਾ ਕਾਲ ’ਚ ਅਨਾਥ ਅਤੇ ਬੇਸਹਾਰਾ ਹੋਏ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ ਪਰ ਕਿਸਮਤ ਦੇ ਮਾਰੇ ਬੱਚਿਆਂ ਦੇ ਲਈ ਸਰਕਾਰ ਦੇ ਕੋਲ ਕਿਹੜੀ ਯੋਜਨਾ ਹੈ ਸਵਾਲ ਇਸ ਲਈ ਵੱਡਾ ਹੈ ਕਿਉਂਕਿ ਹਨੂੰਮਾਨਗੜ੍ਹ ਜੰਕਸ਼ਨ ਚ ਚਾਰ ਬੱਚਿਆ ਦੇ ਮਾਤਾ ਪਿਤਾ ਦੋਵੇਂ ਜਿੰਦਾ ਹਨ ਫਿਰ ਵੀ ਇਹ ਬੱਚੇ ਅਨਾਥਾਂਂ ਦੀ ਤਰ੍ਹਾਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।

ਦਰ-ਦਰ ਦੀਆਂ ਠੋਕਰਾਂ ਖਾ ਰਹੇ ਇਹ ਮਾਸੂਮ ਬੱਚੇ, ਦਿਲ ਨੂੰ ਝਿਜੋੜ ਕੇ ਰੱਖ ਦੇਵੇਗੀ ਇਨ੍ਹਾਂ ਦੀ ਕਹਾਣੀ

ਬੱਚਿਆਂ ਦੇ ਪਿਤਾ ਨਸ਼ੇ ਦੇ ਆਦੀ ਹੈ ਉਹ ਜੇਲ੍ਹ ਚ ਹੈ ਮਾਂ ਮਜਦੂਰੀ ਕਰਨ ਦੇ ਲਈ ਪੰਜਾਬ ਚਲੀ ਗਈ ਹੈ। ਹਾਲਾਤ ਤੋਂ ਮਜਬੂਰ ਬੱਚੇ ਆਪਣੇ ਚਾਚਾ ਦੇ ਘਰ ਪਹੁੰਚੇ ਪਰ ਚਾਚਾ ਨੇ ਵੀ ਹੱਥ ਖੜੇ ਕਰ ਦਿੱਤੇ ਹਾਂ ਇਨ੍ਹਾਂ ਜਰੂਰ ਕੀਤਾ ਕਿ ਬੱਚਿਆ ਦੀ ਸੂਚਨਾ ਜਿਲ੍ਹਾ ਬਾਲ ਕਲਿਆਣ ਸੰਮਤੀ ਨੂੰ ਦੇ ਦਿੱਤੀ।

ਇਸ ਤੋਂ ਬਾਅਦ ਬਾਲ ਕਲਿਆਣ ਸਮਿਤੀ ਦੇ ਵਿਜੈ ਚੌਹਾਨ ਮੌਕੇ ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ। ਚਾਰ ਮਾਸੂਮ ਬੱਚਿਆਂ ਚ ਸਭ ਤੋਂ ਵੱਡੀ 12 ਸਾਲਾਂ ਬੱਚੀ ਨੇ ਬਾਲ ਕਲਿਆਣ ਸਮਿਤੀ ਨੂੰ ਦੱਸਿਆ ਕਿ ਉਸਦੇ ਪਿਤਾ ਜੇਲ੍ਹ ਚ ਹਨ ਅਤੇ ਉਸਦੇ ਪਿਤਾ ਨੇ ਹੀ ਉਨ੍ਹਾਂ ਦੀ ਮਾਂ ਅਤੇ ਚਾਰਾਂ ਬੱਚਿਆ ਨੂੰ 50 ਹਜ਼ਾਰ ਰੁਪਏ ਚ ਇੱਕ ਵਿਅਕਤੀ ਨੂੰ ਵੇਚ ਦਿੱਤਾ ਸੀ।

ਬੱਚਿਆ ਦਾ ਕਹਿਣਾ ਹੈ ਕਿ 10 ਦਿਨ ਪਹਿਲਾਂ ਮਾਂ ਦਿਹਾੜੀ ਮਜਦੂਰੀ ਕਰਨ ਦੇ ਲਈ ਪੰਜਾਬ ਚਲੀ ਗਈ। ਉਸ ਸਮੇਂ ਤੋਂ ਬੱਚਿਆਂ ਤੋਂ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ ਬੱਚੇ ਆਪਣੇ ਚਾਚਾ ਦੇ ਘਰ ਚਲੇ ਗਏ ਪਰ ਚਾਚਾ ਨੇ ਅਸਮਰਥਤਾ ਜਾਹਿਰ ਕਰ ਦਿੱਤੀ।

ਇਹ ਵੀ ਪੜੋ: ਨਹੀਂ ਮਿਲ ਪਾਇਆ 16 ਕਰੋੜ ਦਾ ਟੀਕਾ, ਰਾਜਸਥਾਨ ਦੀ ਨੂਰ ਫਾਤਿਮਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜਦੋ ਬਾਲ ਕਲਿਆਣ ਸਮਿਤੀ ਨੇ ਬੱਚਿਆ ਦੇ ਦਾਦਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬੱਚਿਆ ਨੂੰ ਨਾਲ ਰੱਖਣ ਅਤੇ ਬੱਚਿਆ ਨੂੰ ਲੈ ਕੇ ਜਾਣ ਦੀ ਗੱਲ ਆਖੀ। ਜਿਲ੍ਹਾ ਬਾਲ ਕਲਿਆਣਾ ਸਮਿਤੀ ਦਾ ਕਹਿਣਾ ਹੈ ਕਿ ਜੇਕਰ ਦਾਦਾ ਵੀ ਬੱਚਿਆ ਨੂੰ ਨਹੀਂ ਸੰਭਾਲਣਗੇ ਜਾਂ ਉਹ ਵੀ ਆਰਥਿਕ ਰੂਪ ਚ ਸੰਭਾਲਣ ਦੇ ਕਾਬਿਲ ਨਹੀਂ ਹੋਣਗੇ ਤਾਂ ਜਿਲ੍ਹਾ ਬਾਲ ਕਲਿਆਣ ਸਮਿਤੀ ਬੱਚਿਆ ਨੂੰ ਆਪਣੇ ਨਾਲ ਲੈ ਕੇ ਜਾਵੇਗੀ ਅਤੇ ਇਨ੍ਹਾਂ ਦਾ ਪਾਲਣ ਪੋਸ਼ਨ ਦੀ ਜਿੰਮੇਵਾਰੀ ਚੁੱਕੇਗੀ। ਨਾਲ ਹੀ ਬੱਚਿਆ ਅਤੇ ਮਾਂ ਨੂੰ ਵੇਚਣ ਦੇ ਮਾਮਲੇ ’ਤੇ ਜਾਂਚ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.