ਏਰਨਾਕੁਲਮ: ਕੋਚੀ (ਏਰਨਾਕੁਲਮ ਜ਼ਿਲ੍ਹਾ) ਵਿੱਚ ਦੇਸ਼ ਦੀ ਪਹਿਲੀ ਵਾਟਰ ਮੈਟਰੋ ਸੇਵਾ ਤਿਆਰ (The first water metro service) ਹੈ। ਕੋਚੀ ਵਾਟਰ ਮੈਟਰੋ (WATER METRO SERVICE) ਵਿਸ਼ਵ ਪੱਧਰੀ ਨਾਵ ਸੇਵਾਵਾਂ ਨਾਲ ਲੈਸ ਹੋਵੇਗੀ ਅਤੇ ਬਿਨ੍ਹਾਂ ਕਿਸੇ ਟ੍ਰੈਫਿਕ ਜਾਮ ਦੇ ਝੀਲ ਦੇ ਨਜ਼ਾਰਿਆਂ ਦਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰੇਗੀ। ਸੇਵਾ ਦਾ ਪਹਿਲਾ ਪੜਾਅ ਵਿਟੀਲਾ ਤੋਂ ਕੱਕਨੜ ਤੱਕ ਹੋਵੇਗਾ। ਚੰਪੱਕਰਾ ਨਹਿਰ ਰਾਹੀਂ ਰਾਸ਼ਟਰੀ ਜਲ ਮਾਰਗ 3 'ਤੇ ਵਿਟਿਲਾ ਤੋਂ ਕੱਕਨੜ ਤੱਕ ਦਾ ਸਫ਼ਰ ਲਗਭਗ ਅੱਧਾ ਘੰਟਾ ਲਵੇਗਾ। ਵਾਟਰ ਮੈਟਰੋ ਲਈ ਕੋਚੀਨ ਸ਼ਿਪਯਾਰਡ ਵੱਲੋਂ ਕਿਸ਼ਤੀ ਬਣਾਈ ਗਈ ਹੈ।
ਵਰਤਮਾਨ ਵਿੱਚ ਸਿਰਫ ਇੱਕ ਕਿਸ਼ਤੀ ਦੀ ਸਪੁਰਦਗੀ ਕੀਤੀ ਗਈ ਹੈ। ਉਮੀਦ ਹੈ ਕਿ 4 ਹੋਰ ਕਿਸ਼ਤੀਆਂ ਦੇ ਸ਼ਾਮਿਲ ਹੋਣ ਨਾਲ ਯਾਤਰੀ ਸੇਵਾ ਸ਼ੁਰੂ ਹੋ ਜਾਵੇਗੀ। ਵਾਟਰ ਮੈਟਰੋ ਵਿੱਚ 50 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ 23 ਕਿਸ਼ਤੀਆਂ ਹੋਣਗੀਆਂ। ਕੋਚੀ ਵਾਟਰ ਮੈਟਰੋ ਦੇ ਚੀਫ਼ ਜਨਰਲ ਮੈਨੇਜਰ ਸ਼ਾਜੀ ਜਨਾਰਦਨ ਨੇ ਕਿਹਾ ਕਿ ਇਹ ਕਿਸ਼ਤੀਆਂ ਇਸ ਪੱਖੋਂ ਨਵੀਨਤਮ ਹਨ ਕਿ ਇਨ੍ਹਾਂ ਨੂੰ ਬੈਟਰੀ ਅਤੇ ਡੀਜ਼ਲ ਜਨਰੇਟਰ ਦੋਵਾਂ ਨਾਲ ਚਲਾਇਆ ਜਾ ਸਕਦਾ ਹੈ। ਦੁਨੀਆ 'ਚ ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਬੈਟਰੀ ਨਾਲ ਚੱਲਣ ਵਾਲੀ ਕਿਸ਼ਤੀ ਨੈੱਟਵਰਕ ਨੂੰ ਲਾਂਚ ਕੀਤਾ ਗਿਆ ਹੈ।
ਇਨ੍ਹਾਂ ਕਿਸ਼ਤੀਆਂ ਵਿੱਚ ਇੱਕ ਬੈਟਰੀ ਦੀ ਵਰਤੋਂ ਕੀਤੀ ਗਈ ਹੈ ਜੋ ਬਹੁਤ ਜਲਦੀ ਚਾਰਜ ਹੋ ਸਕਦੀ ਹੈ। ਇਸ ਨੂੰ 10-15 ਮਿੰਟਾਂ 'ਚ ਚਾਰਜ ਕੀਤਾ ਜਾ ਸਕਦਾ ਹੈ। ਯਾਤਰੀਆਂ ਦੇ ਚੜ੍ਹਨ ਅਤੇ ਉਤਰਨ ਸਮੇਂ ਲੋੜ ਅਨੁਸਾਰ ਚਾਰਜ ਕਰਨ ਦਾ ਵਿਕਲਪ ਵੀ ਹੈ। ਕਿਸ਼ਤੀ ਦੀ ਰਫ਼ਤਾਰ 8 ਸਮੁੰਦਰੀ ਮੀਲ ਹੈ। ਇਹ ਰਵਾਇਤੀ ਕਿਸ਼ਤੀ ਨਾਲੋਂ ਤੇਜ਼ੀ ਨਾਲ ਸਫ਼ਰ ਕਰ ਸਕਦਾ ਹੈ। ਰਾਤ ਦੇ ਸਫ਼ਰ ਵਿੱਚ ਕਿਸ਼ਤੀ ਚਾਲਕ ਇਸ ਨੂੰ ਥਰਮਲ ਕੈਮਰੇ ਦੀ ਮਦਦ ਨਾਲ ਚਲਾ ਸਕਦਾ ਹੈ। ਆਪਰੇਟਰ ਕਿਸ਼ਤੀ ਦੇ ਆਲੇ-ਦੁਆਲੇ ਦਾ ਦ੍ਰਿਸ਼ ਦੇਖ ਸਕਦਾ ਹੈ। ਕਿਸ਼ਤੀਆਂ ਵਿੱਚ ਰਾਡਾਰ ਸਿਸਟਮ ਵੀ ਹੁੰਦਾ ਹੈ। ਕੋਚੀ ਵਾਟਰ ਮੈਟਰੋ 78 ਕਿਸ਼ਤੀਆਂ ਦੇ ਨਾਲ 38 ਟਰਮੀਨਲਾਂ ਨੂੰ ਜੋੜਦਾ 76 ਕਿਲੋਮੀਟਰ ਲੰਬਾ ਇੱਕ ਵਿਸ਼ਾਲ ਜਲ ਆਵਾਜਾਈ ਨੈੱਟਵਰਕ ਹੈ। ਵਿਸ਼ਵ ਪੱਧਰੀ ਟਰਮੀਨਲ ਅਤੇ ਕਿਸ਼ਤੀਆਂ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ।
'ਦ ਕੋਚੀ ਵਨ ਕਾਰਡ' ਕੋਚੀ ਮੈਟਰੋ, ਵਾਟਰ ਮੈਟਰੋ, ਬੱਸਾਂ, ਆਟੋ ਅਤੇ ਟੈਕਸੀ ਵਿੱਚ ਯਾਤਰਾ ਕਰਨ ਲਈ ਇੱਕ ਏਕੀਕ੍ਰਿਤ ਪ੍ਰਣਾਲੀ ਹੈ। ਵਾਟਰ ਮੈਟਰੋ (WATER METRO SERVICE) ਕੋਚੀ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਰਵਿਘਨ ਯਾਤਰਾ ਵੀ ਪ੍ਰਦਾਨ ਕਰਦੀ ਹੈ। ਪੂਰੀ ਤਰ੍ਹਾਂ ਵਾਤਾਅਨੁਕੂਲਿਤ ਈਕੋ-ਅਨੁਕੂਲ ਕਿਸ਼ਤੀ ਦੇ ਯਾਤਰੀ ਪਾਰਦਰਸ਼ੀ ਸ਼ੀਸ਼ੇ ਰਾਹੀਂ ਝੀਲ ਦੇ ਨਜ਼ਾਰਿਆਂ ਦਾ ਪੂਰਾ ਆਨੰਦ ਲੈ ਸਕਣਗੇ।
ਇਹ ਵੀ ਪੜ੍ਹੋ: WWC: ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 245 ਦੌੜਾਂ ਦਾ ਰੱਖਿਆ ਚੁਣੌਤੀਪੂਰਨ ਟੀਚਾ