ਮੁੰਬਈ: ਮਾਇਆ ਨਗਰੀ ਮੁੰਬਈ ਦੇ ਇੱਕ ਅਪਾਰਟਮੈਂਟ 'ਚ 24 ਸਾਲ ਦੀ ਮਹਿਲਾ ਫਲਾਈਟ ਅਟੈਂਡੈਂਟ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਛੱਤੀਸਗੜ੍ਹ ਦੀ ਰਹਿਣ ਵਾਲੀ ਰੁਪਾਲ ਓਗਰੇ ਵਜੋਂ ਹੋਈ ਹੈ, ਜੋ ਅਪ੍ਰੈਲ 'ਚ ਏਅਰ ਇੰਡੀਆ ਦੀ ਟ੍ਰੇਨਿੰਗ ਲਈ ਮੁੰਬਈ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਅੰਧੇਰੀ ਦੇ ਮਰੋਲ ਇਲਾਕੇ 'ਚ ਕ੍ਰਿਸ਼ਨਲਾਲ ਮਰਵਾਹ ਮਾਰਗ 'ਤੇ ਐਨਜੀ ਕੰਪਲੈਕਸ ਦੇ ਇੱਕ ਫਲੈਟ ਵਿੱਚ ਐਤਵਾਰ ਦੇਰ ਰਾਤ ਰੁਪਾਲ ਦੀ ਲਾਸ਼ ਮਿਲੀ।
ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ: ਅਧਿਕਾਰੀ ਨੇ ਦੱਸਿਆ ਕਿ ਪੋਵਈ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ (Several teams were formed to catch the accused) ਬਣਾਈਆਂ ਹਨ। ਪੁਲਿਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਔਰਤ ਆਪਣੀ ਭੈਣ ਅਤੇ ਉਸ ਦੇ ਦੋਸਤ ਨਾਲ ਫਲੈਟ 'ਚ ਰਹਿੰਦੀ ਸੀ ਪਰ ਅੱਠ ਦਿਨ ਪਹਿਲਾਂ ਦੋਵੇਂ ਆਪਣੇ-ਆਪਣੇ ਘਰ ਚਲੇ ਗਏ ਸਨ। ਪੁਲਿਸ ਨੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ।
ਪਵਈ ਪੁਲਿਸ ਨੂੰ ਕੀਤੀ ਸ਼ਿਕਾਇਤ: ਪੁਲਿਸ ਨੇ ਦੱਸਿਆ ਕਿ ਜਦੋਂ ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਮੁੰਬਈ ਵਿੱਚ ਉਸ ਦੇ ਸਥਾਨਕ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਫਲੈਟ ਵਿੱਚ ਜਾਣ ਲਈ ਕਿਹਾ। ਪੁਲਿਸ ਅਨੁਸਾਰ ਜਦੋਂ ਪਰਿਵਾਰ ਦੇ ਸਥਾਨਕ ਦੋਸਤ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਫਲੈਟ ਨੂੰ ਅੰਦਰੋਂ ਤਾਲਾ ਲੱਗਿਆ ਦੇਖਿਆ ਅਤੇ ਕਿਸੇ ਨੇ ਘੰਟੀ ਵਜਾਉਣ ਦਾ ਜਵਾਬ ਵੀ ਨਹੀਂ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਉਨ੍ਹਾਂ ਨੇ ਪਵਈ ਪੁਲਿਸ ਨਾਲ ਸੰਪਰਕ ਕੀਤਾ, ਜਿਸ ਦੀ ਮਦਦ ਨਾਲ ਇਕ ਹੋਰ ਚਾਬੀ ਦੀ ਵਰਤੋਂ ਕਰਕੇ ਫਲੈਟ ਖੋਲ੍ਹਿਆ ਗਿਆ।
- Arvind Kejriwal vs Manohar Lal: ਚੋਣ ਸਾਲ 'ਚ ਮੁਫਤ ਸਹੂਲਤਾਂ ਨੂੰ ਲੈ ਕੇ ਹੰਗਾਮਾ, ਸੋਸ਼ਲ ਮੀਡੀਆ 'ਤੇ ਮਨੋਹਰ ਲਾਲ ਅਤੇ ਅਰਵਿੰਦ ਕੇਜਰੀਵਾਲ ਵਿਚਾਲੇ ਸ਼ਬਦੀ ਜੰਗ
- Khalistani Referendum Rejected: ਕੈਨੇਡਾ 'ਚ 10 ਸਤੰਬਰ ਨੂੰ ਹੋਣ ਜਾ ਰਿਹਾ ਖਾਲਿਸਤਾਨੀ ਰੈਫਰੈਂਡਮ ਰੱਦ, ਭਾਜਪਾ ਆਗੂ ਨੇ ਸਾਂਝੀ ਕੀਤੀ ਜਾਣਕਾਰੀ
- HSGPC Controversy: ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫਾ, ਜਾਣੋ ਕੀ ਹੈ ਕਾਰਨ ?
ਪੁਲਿਸ ਨੇ ਦੱਸਿਆ ਕਿ ਔਰਤ ਦਾ ਗਲਾ ਵੱਢਿਆ ਹੋਇਆ ਸੀ ਅਤੇ ਉਹ ਜ਼ਮੀਨ 'ਤੇ ਪਈ ਸੀ। ਉਸ ਨੂੰ ਤੁਰੰਤ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।