ETV Bharat / bharat

31 TERRORISTS KILLED : ਘਾਟੀ 'ਚੋਂ ਹੋ ਰਿਹਾ ਅੱਤਵਾਦੀਆਂ ਦਾ ਸਫਾਇਆ, 2023 'ਚ ਹੁਣ ਤੱਕ ਫੌਜ ਨੇ ਕੀਤਾ 31 ਅੱਤਵਾਦੀਆਂ ਨੂੰ ਢੇਰ

2022 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 187 ਸੀ, ਜਿਸ 'ਚ 130 ਸਥਾਨਕ ਅੱਤਵਾਦੀ ਅਤੇ 57 ਵਿਦੇਸ਼ੀ ਅੱਤਵਾਦੀ ਸ਼ਾਮਲ ਸਨ। ਅੰਕੜਿਆਂ ਮੁਤਾਬਕ ਇਸ ਸਾਲ 1 ਜਨਵਰੀ ਤੋਂ 26 ਸਤੰਬਰ ਤੱਕ ਜੰਮੂ-ਕਸ਼ਮੀਰ 'ਚ ਕੁੱਲ 204 ਅੱਤਵਾਦੀ ਫੜੇ ਗਏ ਹਨ। (31 TERRORISTS KILLED IN JOINT OPERATIONS)

31 terrorists killed so far in 2023 - Jammu and Kashmir Police
ਘਾਟੀ 'ਚੋਂ ਹੋ ਰਿਹਾ ਅੱਤਵਾਦੀਆਂ ਦਾ ਸਫਾਇਆ, 2023 'ਚ ਹੁਣ ਤੱਕ ਫੌਜ ਨੇ ਕੀਤਾ 31 ਅੱਤਵਾਦੀਆਂ ਨੂੰ ਢੇਰ
author img

By ETV Bharat Punjabi Team

Published : Sep 28, 2023, 10:41 AM IST

ਜੰਮੂ: ਦੇਸ਼ ਵਿੱਚ ਲਗਾਤਾਰ ਅੱਤਵਾਦੀ ਗਤੀਵਿਧੀਆਂ ਉੱਤੇ ਠੱਲ ਪਾਉਂਦੇ ਫੌਜ ਅਤੇ ਪੁਲਿਸ ਦੇ ਜਵਾਨਾਂ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਨੇ ਸਾਲ 2023 ਵਿੱਚ ਹੁਣ ਤੱਕ ਵੱਖ-ਵੱਖ ਅਪਰੇਸ਼ਨਾਂ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਸੂਬੇ 'ਚੋਂ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਆਪਰੇਸ਼ਨਾਂ 'ਚ ਹਿੱਸਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤੱਕ ਜੰਮੂ-ਕਸ਼ਮੀਰ 'ਚ ਸਾਂਝੇ ਆਪਰੇਸ਼ਨ 'ਚ ਕੁੱਲ 31 ਅੱਤਵਾਦੀ ਮਾਰੇ ਜਾ ਚੁੱਕੇ ਹਨ। ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਵੱਖ-ਵੱਖ ਥਾਵਾਂ 'ਤੇ ਫੌਜ,ਪੁਲਿਸ,ਐੱਸਐੱਸਬੀ,ਸੀਮਾ ਸੁਰੱਖਿਆ ਬਲ (BSF) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਵੱਲੋਂ ਸਾਂਝੀ ਮੁਹਿੰਮ ਚਲਾਈ ਗਈ। ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਲ 2023 ਵਿੱਚ ਹੁਣ ਤੱਕ ਕਸ਼ਮੀਰ ਵਿੱਚ ਸਾਂਝੇ ਆਪਰੇਸ਼ਨਾਂ ਵਿੱਚ ਕੁੱਲ 31 ਅੱਤਵਾਦੀ ਮਾਰੇ ਜਾ ਚੁੱਕੇ ਹਨ। ਜੰਮੂ-ਕਸ਼ਮੀਰ ਪੁਲਿਸ, ਸੈਨਾ ਅਤੇ ਐਸਐਸਬੀ ਦੇ ਸਾਂਝੇ ਆਪਰੇਸ਼ਨ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਜੰਮੂ ਅਤੇ ਕਸ਼ਮੀਰ ਪੁਲਿਸ, ਸੈਨਾ ਅਤੇ ਬੀਐਸਐਫ ਦੇ ਨਾਲ ਸਾਂਝੇ ਆਪਰੇਸ਼ਨ ਵਿੱਚ ਦੋ ਅੱਤਵਾਦੀ ਮਾਰੇ ਗਏ।(31 terrorists killed so far in 2023 - Jammu and Kashmir Police)

ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਸੀਆਰਪੀਐੱਫ ਦੇ ਸਾਂਝੇ ਆਪਰੇਸ਼ਨ 'ਚ 5 ਅੱਤਵਾਦੀ ਮਾਰੇ ਗਏ ਅਤੇ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ 'ਚ 23 ਅੱਤਵਾਦੀ ਮਾਰੇ ਗਏ। ਇਸ ਤੋਂ ਪਹਿਲਾਂ, ਇਸ ਸਾਲ 26 ਸਤੰਬਰ ਤੱਕ ਜੰਮੂ ਅਤੇ ਕਸ਼ਮੀਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਅਤੇ ਹੋਰ ਸੁਰੱਖਿਆ ਬਲਾਂ ਦੁਆਰਾ ਕੀਤੇ ਗਏ ਕਈ ਅਪਰੇਸ਼ਨਾਂ ਵਿੱਚ ਕੁੱਲ 47 ਅੱਤਵਾਦੀ ਮਾਰੇ ਗਏ ਸਨ ਅਤੇ 204 ਨੂੰ ਫੜ੍ਹ ਲਿਆ ਗਿਆ ਸੀ।

ਸਾਂਝੀ ਕਾਰਵਾਈ 'ਚ ਅੱਤਵਾਦੀ ਮਾਰੇ ਜਾ ਰਹੇ ਹਨ: ਜੰਮੂ-ਕਸ਼ਮੀਰ ਪੁਲਿਸ, ਆਰਮੀ ਅਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਵਿੱਚ ਦੋ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਿਸ, ਸੈਨਾ ਅਤੇ ਸੀਆਰਪੀਐਫ ਦੇ ਸਾਂਝੇ ਆਪਰੇਸ਼ਨ ਵਿੱਚ ਪੰਜ ਅੱਤਵਾਦੀ ਮਾਰੇ ਗਏ। ਜੰਮੂ-ਕਸ਼ਮੀਰ ਪੁਲਿਸ, ਸੈਨਾ ਅਤੇ ਸੀਆਰਪੀਐਫ ਦੇ ਸਾਂਝੇ ਆਪਰੇਸ਼ਨ ਵਿੱਚ 23 ਅੱਤਵਾਦੀ ਮਾਰੇ ਗਏ।

ਇਸ ਸਾਲ 204 ਅੱਤਵਾਦੀ ਫੜੇ ਗਏ: ਦੱਸ ਦਈਏ ਕਿ ਘਾਟੀ 'ਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਬਲ ਸਮੇਂ-ਸਮੇਂ 'ਤੇ ਤਲਾਸ਼ੀ ਮੁਹਿੰਮ ਚਲਾਉਂਦੇ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਵੀ ਹੋਇਆ। ਇਸ ਸਾਲ, ਜੰਮੂ-ਕਸ਼ਮੀਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਹੋਰ ਸੁਰੱਖਿਆ ਬਲਾਂ ਦੇ ਵੱਖ-ਵੱਖ ਅਜਿਹੇ ਅਪਰੇਸ਼ਨਾਂ ਵਿੱਚ ਲਗਭਗ 204 ਅੱਤਵਾਦੀ ਫੜੇ ਗਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ 'ਚ ਇਸ ਸਾਲ 1 ਜਨਵਰੀ ਤੋਂ 26 ਜਨਵਰੀ ਦਰਮਿਆਨ ਮਾਰੇ ਗਏ ਅੱਤਵਾਦੀਆਂ 'ਚੋਂ 9 ਸਥਾਨਕ ਸਨ। ਬਾਕੀ ਬਾਹਰੀ ਅੱਤਵਾਦੀ ਸਨ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਲ 2022 'ਚ 187 ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ 187 ਅੱਤਵਾਦੀਆਂ ਵਿਚੋਂ 130 ਸਥਾਨਕ ਅਤੇ 57 ਵਿਦੇਸ਼ੀ ਸਨ। ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਘਾਟੀ 'ਚ ਕੁੱਲ 111 ਅੱਤਵਾਦੀ ਸਰਗਰਮ ਹਨ। ਇਨ੍ਹਾਂ ਵਿੱਚੋਂ 40 ਸਥਾਨਕ ਹਨ। ਪਿਛਲੇ ਸਾਲ ਜੰਮੂ-ਕਸ਼ਮੀਰ 'ਚ 137 ਅੱਤਵਾਦੀ ਸਰਗਰਮ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.