ਅਨੰਤਨਾਗ: ਸੁਰੱਖਿਆ ਬਲਾਂ ਨੇ ਸੋਮਵਾਰ ਤੜਕੇ ਅਨੰਤਨਾਗ (ANANTNAG ENCOUNTER) ਜ਼ਿਲ੍ਹੇ ਦੇ ਖਗੁੰਡ ਵੈਰੀਨਾਗ ਖੇਤਰ ਅਤੇ ਜੰਮੂ -ਕਸ਼ਮੀਰ ਦੇ ਬਾਂਦੀਪੋਰਾ ਦੇ ਸ਼ਾਹਗੁੰਡ ਵਿਖੇ 2 ਵੱਖ -ਵੱਖ ਮੁੱਠਭੇੜਾਂ ਵਿੱਚ 2 ਅੱਤਵਾਦੀ (TERRORIST KILLED) ਮਾਰੇ ਗਏ ਅਤੇ ਇੱਕ ਪੁਲਿਸ ਕਰਮਚਾਰੀ ਜ਼ਖਮੀ (INJURED) ਹੋ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਆਪਰੇਸ਼ਨ ਚੱਲ ਰਿਹਾ ਹੈ।
-
Two terrorists were killed in two separate operations in Anantnag and Bandipora last night. One of the terrorists has been identified as Imtiaz Ahmad Dar who was involved in one of the recent civilian killings: Jammu & Kashmir DGP Dilbag Singh pic.twitter.com/49GSKDV65I
— ANI (@ANI) October 11, 2021 " class="align-text-top noRightClick twitterSection" data="
">Two terrorists were killed in two separate operations in Anantnag and Bandipora last night. One of the terrorists has been identified as Imtiaz Ahmad Dar who was involved in one of the recent civilian killings: Jammu & Kashmir DGP Dilbag Singh pic.twitter.com/49GSKDV65I
— ANI (@ANI) October 11, 2021Two terrorists were killed in two separate operations in Anantnag and Bandipora last night. One of the terrorists has been identified as Imtiaz Ahmad Dar who was involved in one of the recent civilian killings: Jammu & Kashmir DGP Dilbag Singh pic.twitter.com/49GSKDV65I
— ANI (@ANI) October 11, 2021
ਇਸ ਤੋਂ ਪਹਿਲਾਂ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਖਗੁੰਡ ਵੇਰੀਨਾਗ ਖੇਤਰ ਦੀ ਘੇਰਾਬੰਦੀ ਕਰ ਲਈ ਅਤੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਹੋਈ।
ਇਹ ਵੀ ਪੜੋ: ਕਸ਼ਮੀਰ: ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ 400 ਤੋਂ ਵੱਧ ਸ਼ੱਕੀ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਤੁਹਾਨੂੰ ਦੱਸ ਦੇਈਏ ਕਿ ਫ਼ੌਜ ਨੇ ਘਾਟੀ ਵਿੱਚੋਂ ਅੱਤਵਾਦ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਲਈ ਹੈ। ਦੂਜੇ ਪਾਸੇ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਐਤਵਾਰ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈਐਸਆਈਐਸ) ਦੇ ਨਾਲ ਕਥਿਤ ਸਬੰਧਾਂ ਦੇ ਲਈ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਐਨਆਈਏ (NIA) ਦੇ ਬੁਲਾਰੇ ਨੇ ਕਿਹਾ ਸੀ ਕਿ ਏਜੰਸੀ ਨੇ ਦੱਖਣੀ ਕਸ਼ਮੀਰ ਦੇ ਸ੍ਰੀਨਗਰ ਅਤੇ ਅਨੰਤਨਾਗ ਵਿੱਚ ਅੱਠ ਟਿਕਾਣਿਆਂ ਦੀ ਤਲਾਸ਼ੀ ਲਈ ਅਤੇ ਤੌਹੀਦ ਲਤੀਫ, ਸੁਹੇਲ ਅਹਿਮਦ ਅਤੇ ਅਫਸ਼ਾਨ ਪਰਵੇਜ਼ ਨੂੰ ਗ੍ਰਿਫਤਾਰ ਕੀਤਾ। ਤਿੰਨੋਂ ਸ੍ਰੀਨਗਰ ਦੇ ਵਸਨੀਕ ਹਨ।
ਇਹ ਵੀ ਪੜੋ: ਸ਼ਰਮਨਾਕ ! ਪਸ਼ੂਆਂ ਲਈ ਚਾਰਾ ਲੈਣ ਗਈ 55 ਸਾਲਾ ਔਰਤ ਨਾਲ ਸਮੂਹਿਕ ਬਲਾਤਕਾਰ
ਏਜੰਸੀ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਜੰਮੂ ਅਤੇ ਕਸ਼ਮੀਰ ਦੇ ਵਿਰੁੱਧ ਹਿੰਸਕ ਜਿਹਾਦ ਛੇੜਨ ਦੇ ਉਦੇਸ਼ ਨਾਲ ਭਾਰਤ ਵਿੱਚ ਅਸਾਨੀ ਨਾਲ ਪ੍ਰਭਾਵਿਤ ਮੁਸਲਿਮ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਦੀ ਸਾਜ਼ਿਸ਼ ਰਚੀ ਹੈ।