ਰਤਲਾਮ: ਜਾਵਰਾ ਵਿੱਚ ਪਾਈਪ ਫੈਕਟਰੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਲਈ ਅੱਗ ਬੁਝਾਉਣ ਲਈ ਵੱਖ -ਵੱਖ ਫਾਇਰ ਸਟੇਸ਼ਨਾਂ ਤੋਂ 20 ਫਾਇਰ ਟੈਂਡਰ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨਾਂ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦਈਏ ਕਿ ਮੋਹਨ ਨਗਰ ਵਿੱਚ ਇਹ ਗੋਦਾਮ ਸਥਿਤ ਹੈ, ਜਿੱਥੇ ਖੇਤੀਬਾੜੀ ਦੇ ਉਪਯੋਗ ਲਈ ਰੱਖੇ ਪਲਾਸਟਿਕ ਦੇ ਪਾਈਪਾਂ ਅਤੇ ਡੱਬਿਆਂ ਨੂੰ ਅੱਗ ਲੱਗ ਗਈ। ਅੱਗ ਇਨੀ ਜਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸੀ।
ਮੋਹਨ ਨਗਰ ਇੱਕ ਗੈਰਕਾਨੂੰਨੀ ਕਲੋਨੀ ਹੈ ਅਤੇ ਇੱਥੇ ਬਿਨਾਂ ਇਜਾਜ਼ਤ ਇੱਕ ਗੋਦਾਮ ਬਣਾਇਆ ਗਿਆ ਹੈ, ਅੱਗ ਲੱਗਣ ਦੀ ਸੂਚਨਾ 'ਤੇ ਨੇੜਲੇ ਇਲਾਕਿਆਂ ਤੋਂ ਫਾਇਰ ਟੈਂਡਰ ਮੌਕੇ ’ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਅੱਗ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਸੀ, ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਗੋਦਾਮ ਗੈਰਕਾਨੂੰਨੀ ਹੈ, ਜਿਸ 'ਤੇ ਐਫਆਈਆਰ ਦਰਜ ਕੀਤੀ ਜਾਵੇਗੀ।
ਇਹ ਵੀ ਪੜੋ: ਦੁਰਗਾ ਪੂਜਾ: ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ, ਡੀਪੀਸੀਸੀ ਨੇ ਜਾਰੀ ਕੀਤੇ ਆਦੇਸ਼