ETV Bharat / bharat

ਹਾਈ ਵੋਲਟੇਜ ਤਾਰ ਨਾਲ ਟਕਰਾਇਆ ਮੰਦਰ ਦਾ ਰੱਥ, 10 ਸ਼ਰਧਾਲੂਆਂ ਦੀ ਮੌਤ - ਮੰਦਰ ਦਾ ਰੱਥ

ਕਰੀਮੇਡੂ ਅਪਾਰ ਮੰਦਰ ਦੇ ਰੱਥ ਨਾਲ ਅਚਾਨਕ ਹਾਈ ਵੋਲਟੇਜ ਬਿਜਲੀ ਦੀ ਤਾਰ ਟਕਰਾਉਣ ਕਾਰਨ ਹਾਦਸਾ ਹੋ ਗਿਆ ਜਿਸ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੱਥ ਤਿਉਹਾਰ ਤੋਂ ਬਾਅਦ ਮੰਦਰ ਵੱਲ ਪਰਤ ਰਿਹਾ ਸੀ।

Temple chariot crashed into a high voltage wire during car festivals 10 devotees were died in Tanjore
ਤਮਿਲਨਾਡੂ 'ਚ ਮੰਦਰ ਦਾ ਰਥ ਹਾਈ ਵੋਲਟੇਜ ਬਿਜਲੀ ਦੀ ਤਾਰ ਟਕਰਾਇਆ, 10 10 ਸ਼ਰਧਾਲੂਆਂ ਦੀ ਮੌਤ
author img

By

Published : Apr 27, 2022, 7:59 AM IST

Updated : Apr 27, 2022, 10:55 AM IST

ਤੰਜੌਰ: ਕਰੀਮੇਡੂ ਅਪਾਰ ਮੰਦਰ ਦੇ ਰੱਥ ਨਾਲ ਅਚਾਨਕ ਹਾਈ ਵੋਲਟੇਜ ਬਿਜਲੀ ਦੀ ਤਾਰ ਟਕਰਾਉਣ ਕਾਰਨ ਹਾਦਸਾ ਹੋ ਗਿਆ ਜਿਸ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੱਥ ਤਿਉਹਾਰ ਤੋਂ ਬਾਅਦ ਮੰਦਰ ਵੱਲ ਪਰਤ ਰਿਹਾ ਸੀ। ਹਾਦਸੇ ਤੋਂ ਬਾਅਦ 4 ਸ਼ਰਧਾਲੂ ਜ਼ਖਮੀ ਹਨ ਗੰਭੀਰ ਜ਼ਖਮੀ ਹੋ ਕੇ ਹਸਪਤਾਲ 'ਚ ਭਰਤੀ ਹਨ।

ਪੁਲਿਸ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਰੱਥ ਨੂੰ ਮੋੜਿਆ ਜਾ ਰਿਹਾ ਸੀ ਕਿ ਇਸੇ ਦੌਰਾਨ ਇਹ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਿਆ, ਜਿਸ ਕਾਰਨ ਰੱਥ ਵਿੱਚ ਮੌਜੂਦ ਲੋਕਾਂ ਨੂੰ ਕਰੰਟ ਲੱਗ ਗਿਆ। ਘਟਨਾ 'ਚ ਜ਼ਖਮੀ ਹੋਏ 4 ਲੋਕਾਂ ਨੂੰ ਤੰਜਾਵੁਰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਟੀਵੀ 'ਤੇ ਪ੍ਰਸਾਰਿਤ ਫੁਟੇਜ 'ਚ ਕਰੰਟ ਨਾਲ ਰੱਥ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ। ਤਿਰੂਚਿਰਾਪੱਲੀ (ਸੈਂਟਰਲ ਜ਼ੋਨ) ਦੇ ਪੁਲਿਸ ਇੰਸਪੈਕਟਰ ਜਨਰਲ ਵੀ ਬਾਲਾਕ੍ਰਿਸ਼ਨਨ ਨੇ ਦੱਸਿਆ ਕਿ ਤੰਜਾਵੁਰ ਜ਼ਿਲ੍ਹੇ ਵਿੱਚ ਮੰਦਰ ਰੱਥ ਉਤਸਵ ਦੌਰਾਨ ਰੱਥ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆਉਣ ਨਾਲ 14 ਹੋਰ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

  • Tamil Nadu | At least 10 people died after a temple car (of chariot festival) came in contact with a live wire in the Thanjavur district. More details are awaited. pic.twitter.com/clhjADE6J3

    — ANI (@ANI) April 27, 2022 " class="align-text-top noRightClick twitterSection" data=" ">

ਤੰਜਾਵੁਰ ਦੇ ਕਲੈਕਟਰ ਦਿਨੇਸ਼ ਪੋਨਰਾਜ ਪੀੜਤਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪੁੱਜੇ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਡਾਕਟਰਾਂ ਨੂੰ ਉੱਚ ਪੱਧਰੀ ਇਲਾਜ ਕਰਨ ਦੀ ਹਦਾਇਤ ਵੀ ਕੀਤੀ। ਸਥਾਨਕ ਲੋਕਾਂ ਮੁਤਾਬਕ ਇਹ ਘਟਨਾ ਰੱਥ ਦੇ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ 15 ਮਿੰਟ ਪਹਿਲਾਂ ਵਾਪਰੀ ਹੈ। ਦੱਸਿਆ ਗਿਆ ਹੈ ਕਿ ਰੱਥ ਕਰੀਬ 30 ਫੁੱਟ ਉੱਚਾ ਸੀ।

ਸੀਐਮ ਸਟਾਲਿਨ ਘਟਨਾ ਸਥਾਨ ਦਾ ਦੌਰਾ ਕਰਨਗੇ: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਅਤੇ ਮੰਤਰੀ ਅੰਬਿਲ ਮਹੇਸ਼ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਤੰਜਾਵੁਰ ਜਾਣਗੇ। ਤਾਮਿਲਨਾਡੂ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜੋ: ਪੰਜਾਬ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਸਮਝੌਤੇ ’ਤੇ ਭੜਕੇ ਵਿਰੋਧੀ, ਘੇਰੀ 'ਆਪ'

Last Updated : Apr 27, 2022, 10:55 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.