ਕੰਨਿਆਕੁਮਾਰੀ: ਤਾਮਿਲਨਾਡੂ ਦੇ ਕੰਨੱਟੂਵਿਲਈ ਇਲਾਕੇ ਵਿੱਚ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ ਉੱਤੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਜ਼ਬਰਦਸਤੀ ਈਸਾਈ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੈ। ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਬੁੱਧਵਾਰ ਨੂੰ ਟੇਲਰਿੰਗ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਸਕੂਲ ਵਿੱਚ 300 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ ਅਤੇ ਸਕੂਲ ਵਿੱਚ ਟੇਲਰਿੰਗ ਅਧਿਆਪਕ ’ਤੇ ਦੋਸ਼ ਲਾਏ ਗਏ ਹਨ। ਉਸਨੇ ਕਥਿਤ ਤੌਰ 'ਤੇ ਕਲਾਸ ਵਿੱਚ ਹਿੰਦੂ ਵਿਦਿਆਰਥੀਆਂ ਨੂੰ ਇਸਾਈ ਪ੍ਰਾਰਥਨਾਵਾਂ ਪੜ੍ਹਨ ਲਈ ਮਜਬੂਰ ਕੀਤਾ ਸੀ ਜਦੋਂ ਉਹ ਟੇਲਰਿੰਗ ਕਲਾਸ ਵਿਚ ਜਾਂਦੇ ਸਨ। ਹੁਣ ਵਾਇਰਲ ਹੋਈ ਵੀਡੀਓ ਵਿੱਚ ਇੱਕ ਵਿਦਿਆਰਥੀ ਦੱਸਦਾ ਹੈ ਕਿ ਅਧਿਆਪਕ ਨੇ ਉਨ੍ਹਾਂ ਨੂੰ ਬਾਈਬਲ ਪੜ੍ਹਨ ਲਈ ਕਿਹਾ ਕਿਉਂਕਿ ‘ਭਗਵਦ ਗੀਤਾ’ ਖ਼ਰਾਬ ਹੈ।
ਅਧਿਆਪਕ ਨੇ ਵਿਦਿਆਰਥੀਆਂ ਨੂੰ ਗੋਡੇ ਟੇਕ ਕੇ ਪ੍ਰਾਰਥਨਾ ਕਰਨੀ ਵੀ ਸਿਖਾਈ ਸੀ ਜਿਵੇਂ ਕਿ ਈਸਾਈ ਧਰਮ ਨਾਲ ਸਬੰਧਤ ਲੋਕ ਕਰਦੇ ਹਨ। ਇਸ ਤੋਂ ਪ੍ਰਭਾਵਿਤ ਹਿੰਦੂ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਇਰਾਨਿਲ ਪੁਲਿਸ ਨੂੰ ਸੂਚਿਤ ਕੀਤਾ। ਮਾਪਿਆਂ ਨੇ ਸਕੂਲ ਹੈੱਡ ਮਾਸਟਰ ਕੋਲ ਵੀ ਜਾ ਕੇ ਸ਼ਿਕਾਇਤ ਕੀਤੀ। ਅਧਿਕਾਰੀਆਂ ਨੇ ਟੇਲਰਿੰਗ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਮੀਕਲ ਫੈਕਟਰੀ 'ਚ ਧਮਾਕਾ, 4 ਮਜ਼ਦੂਰਾਂ ਸਮੇਤ 6 ਦੀ ਮੌਤ, ਕਈ ਜ਼ਖਮੀ