ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੀ ਸਥਿਤੀ 'ਤੇ ਚਰਚਾ ਕਰਨ ਲਈ 3 ਜੂਨ ਨੂੰ ਉਪ ਰਾਜਪਾਲ ਮਨੋਜ ਸਿਨਹਾ ਅਤੇ ਹੋਰਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀ ਬੈਠਕ 'ਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਵਾਦੀ ਵਿੱਚ ਅੱਤਵਾਦੀਆਂ ਵੱਲੋਂ ਹਿੰਦੂ ਸਰਕਾਰੀ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਹੋ ਰਹੀ ਹੈ। ਅਮਰਨਾਥ ਯਾਤਰਾ ਇਸ ਮਹੀਨੇ ਦੇ ਅੰਤ ਤੋਂ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ 'ਤੇ ਉੱਚ ਪੱਧਰੀ ਬੈਠਕ ਕੀਤੀ। ਦੱਸ ਦਈਏ ਕਿ ਸ਼ਾਹ ਨੇ ਇਹ ਬੈਠਕ ਘਾਟੀ 'ਚ ਅੱਤਵਾਦੀਆਂ ਦੁਆਰਾ ਕੀਤੇ ਜਾ ਰਹੇ ਟਾਰਗੇਟ ਕਿਲਿੰਗ ਦੇ ਵਿਚਕਾਰ ਬੁਲਾਈ ਸੀ, ਜਿਸ 'ਚ NSA ਅਜੀਤ ਡੋਭਾਲ ਅਤੇ ਰਾਅ ਚੀਫ਼ ਸਾਮੰਤ ਕੁਮਾਰ ਗੋਇਲ ਨੇ ਵੀ ਸ਼ਿਰਕਤ ਕੀਤੀ ਸੀ। ਵੀਰਵਾਰ ਨੂੰ ਹੀ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸ਼ੱਕੀ ਅੱਤਵਾਦੀਆਂ ਨੇ ਰਾਜਸਥਾਨ ਦੇ ਇਕ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
-
Jammu, J&K | Situation is getting worse. 4 killings took place today. 30-40 families have left the city. Our demand was not fulfilled. Their (govt's) safer places are within the city only, no safe place is available in Srinagar, said Amit Kaul, an employee under PM package pic.twitter.com/tOy8d6BGGl
— ANI (@ANI) June 2, 2022 " class="align-text-top noRightClick twitterSection" data="
">Jammu, J&K | Situation is getting worse. 4 killings took place today. 30-40 families have left the city. Our demand was not fulfilled. Their (govt's) safer places are within the city only, no safe place is available in Srinagar, said Amit Kaul, an employee under PM package pic.twitter.com/tOy8d6BGGl
— ANI (@ANI) June 2, 2022Jammu, J&K | Situation is getting worse. 4 killings took place today. 30-40 families have left the city. Our demand was not fulfilled. Their (govt's) safer places are within the city only, no safe place is available in Srinagar, said Amit Kaul, an employee under PM package pic.twitter.com/tOy8d6BGGl
— ANI (@ANI) June 2, 2022
ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ 'ਚ ਦੋ ਵੱਖ-ਵੱਖ ਉੱਚ ਪੱਧਰੀ ਮੀਟਿੰਗਾਂ ਹੋਈਆਂ। ਪਹਿਲੀ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਅਤੇ ਰਾਅ ਦੇ ਮੁਖੀ ਸਾਮੰਤ ਗੋਇਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਮੰਨਿਆ ਜਾਂਦਾ ਹੈ ਕਿ ਬੈਠਕ ਦੌਰਾਨ ਸ਼ਾਹ ਨੇ ਡੋਭਾਲ ਅਤੇ ਗੋਇਲ ਦੋਵਾਂ ਨੂੰ ਜੰਮੂ-ਕਸ਼ਮੀਰ 'ਚ ਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ਬਾਰੇ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਮ ਨਾਗਰਿਕਾਂ ਦੀ ਹੱਤਿਆ ਦਾ ਮਾਮਲਾ ਵੀ ਸਾਹਮਣੇ ਆਇਆ।
ਡਰੇ ਹੋਏ ਲੋਕ, ਕਸ਼ਮੀਰ ਛੱਡ ਰਹੇ : ਜੰਮੂ-ਕਸ਼ਮੀਰ ਵਿੱਚ ਹੋ ਰਹੀਆਂ ਹੱਤਿਆਵਾਂ ਤੋਂ ਦੂਜੇ ਰਾਜਾਂ ਤੋਂ ਉੱਥੇ ਕੰਮ ਕਰਨ ਵਾਲੇ ਲੋਕ ਡਰੇ ਹੋਏ ਹਨ। ਲੋਕ ਹੁਣ ਘਾਟੀ ਛੱਡ ਰਹੇ ਹਨ। ਸ਼੍ਰੀਨਗਰ ਵਿੱਚ ਕੰਮ ਕਰਨ ਵਾਲੇ ਅਮਿਤ ਕੌਲ ਨੇ ਦੱਸਿਆ ਕਿ ਕੱਲ੍ਹ ਹੀ ਚਾਰ ਕਤਲ ਹੋ ਚੁੱਕੇ ਹਨ। 30-40 ਪਰਿਵਾਰ ਸ਼ਹਿਰ ਛੱਡ ਕੇ ਜਾ ਚੁੱਕੇ ਹਨ। ਸਾਡੀ ਮੰਗ ਨਹੀਂ ਮੰਨੀ ਜਾ ਰਹੀ ਹੈ। ਉਨ੍ਹਾਂ ਦੇ (ਸਰਕਾਰੀ) ਸੁਰੱਖਿਅਤ ਟਿਕਾਣੇ ਸ਼ਹਿਰਾਂ ਵਿੱਚ ਹੀ ਹਨ।
ਇਹ ਵੀ ਪੜ੍ਹੋ : ਸਰਹੱਦੀ ਤਣਾਅ ਦੇ ਵਿਚਾਲੇ, ਭਾਰਤ ਨੇ RIMPAC 22 ਨਾਲ ਚੀਨ ਨੂੰ ਭੇਜਿਆ ਇਹ ਸੰਦੇਸ਼