ਸ਼ਿਰਡੀ: ਸ਼ਿਰਡੀ ਤੋਂ ਸ਼ੱਕੀ ਅੱਤਵਾਦੀ ਨੂੰ (terrorist arrested in Shirdi) ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਏਟੀਐਸ ਅਤੇ ਪੰਜਾਬ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਵਿੱਚ ਸੀਆਈਏ ਦੇ ਸਬ ਇੰਸਪੈਕਟਰ (cia staff sub inspector) ਦਿਲਬਾਗ ਸਿੰਘ ਦੀ ਗੱਡੀ ਹੇਠ ਬੰਦ ਲਾਉਣ ਵਾਲੇ ਅੱਤਵਾਦੀਆਂ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਸੀਆਈਏ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠੋਂ ਆਰਡੀਐਕਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਚ ਸਹਿਮ ਦਾ ਮਾੌਹਲ ਬਣਿਆ ਹੋਇਆ ਹੈ। ਉੱਥੇ ਹੀ ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿਚ ਆਉਂਦੀ ਹੋਏ ਨਜ਼ਰ ਆ ਰਹੀ ਸੀ ਅਤੇ ਖੁਦ ਏਡੀਜੀਪੀ ਇਸ ਨੂੰ ਖੁਦ ਦੇਖ ਰਹੇ ਸਨ।