ਸਿਰਸਾ: ਸਾਬਕਾ ਸਿੰਚਾਈ ਮੰਤਰੀ ਜਗਦੀਸ਼ ਨਹਿਰਾ ਦੇ ਮੁੰਡੇ ਸੁਰਿੰਦਰ ਨਹਿਰਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਸੁਰਿੰਦਰ ਨਹਿਰਾ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਸਮਰਥਨ ਵਿੱਚ ਭਾਰਤੀ ਜਨਤਾ ਪਾਰਟੀ ਵਿੱਚੋਂ ਅਸਤੀਫ਼ਾ ਦੇ ਰਿਹਾ ਹਾਂ। ਕਿਸਾਨਾਂ ਦੇ ਸਮਰਥਨ ਵਿੱਚ ਉਹ ਤੇ ਉਸਦੇ ਸਾਥੀ ਅੰਦੋਲਨ ਦਾ ਹਿੱਸਾ ਵੀ ਬਣਨਗੇ।
ਸੁਰਿੰਦਰ ਨਹਿਰਾ ਨੇ ਕਿਹਾ ਕਿ ਉਹ ਕਿਸਾਨ ਹਨ ਅਤੇ ਬਾਅਦ ਵਿੱਚ ਸਿਆਸਤਦਾਨ। ਸੁਰਿੰਦਰ ਨਹਿਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਉਨ੍ਹਾਂ ਦਾ ਸਹਿਯੋਗ ਕਰੇ।
ਉਨ੍ਹਾਂ ਦੱਸਿਆ ਕਿ ਅੱਜ ਹਰਿਆਣਾ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਇੱਕ ਪੱਤਰ ਰਾਹੀਂ ਅਸਤੀਫ਼ਾ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਪੰਜ ਸਾਲ ਇਸ ਪਾਰਟੀ ਵਿੱਚ ਗੁਆ ਦਿੱਤੇ ਹਨ। ਅੱਜ ਉਹ ਕਿਸਾਨਾਂ ਨਾਲ ਹਨ। ਉਹ ਅਤੇ ਉਨ੍ਹਾਂ ਦੇ ਸਮਰਥਕ ਵਿਚਾਰ ਕਰਕੇ ਦਿੱਲੀ ਜਾਣਗੇ ਅਤੇ ਕਿਸਾਨਾਂ ਨੂੰ ਸਹਿਯੋਗ ਕਰਨਗੇ।
ਸੁਰਿੰਦਰ ਨਹਿਰਾ ਨੇ ਬਿਜਲੀ ਮੰਤਰੀ ਰੰਜੀਤ ਚੌਟਾਲਾ 'ਤੇ ਵੀ ਨਿਸ਼ਾਨਾ ਲਾਇਆ। ਉਨ੍ਹਾਂ ਬਿਨਾਂ ਨਾਂਅ ਲਏ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਨਾਂਅ 'ਤੇ ਚੋਣਾਂ ਜਿੱਤੀਆਂ ਹਨ, ਉਹ ਕਿਸਾਨਾਂ ਦੇ ਸਮਰਥਨ ਵਿੱਚ ਨਹੀਂ ਆ ਰਹੇ ਹਨ।