ਹੈਦਰਾਬਾਦ: ਜਿੱਥੇ ਭਿਆਨਕ ਮੀਂਹ ਨੇ ਦੁਨਿਆ 'ਚ ਹਹਾਕਰ ਮਚਾ ਰੱਖੀ ਹੈ, ਉੱਥੇ ਹੀ ਯੂਰਪ ਦੇ ਕਈ ਦੇਸ਼ਾਂ ਵਿੱਚ ਹੜ੍ਹ ਆਈ ਹੈ। ਪੱਛਮੀ ਯੂਰਪ ਦੇ ਦੇਸ਼ਾਂ ਵਿੱਚ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਬਚਾਅ ਕਾਰਜ ਕਰਮਚਾਰੀ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਅਜੇ ਵੀ ਕਈ ਥਾਵਾਂ 'ਤੇ ਮੀਂਹ ਦੇ ਬੱਦਲ ਛਾ ਰਹੇ ਹਨ। ਇਸ ਦੌਰਾਨ ਇਟਲੀ ਵਿੱਚ ਹੋਈ ਗੜੇਮਾਰੀ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਕਾਰਨ ਲੋਕ ਸਹਿਮ ਗਏ। ਇਨ੍ਹਾਂ ਗੜਿਆਂ ਨੇ ਕਾਰ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ।
ਅਸਲ ਵਿੱਚ ਇਹ ਘਟਨਾ ਉੱਤਰੀ ਇਟਲੀ ਦੀ ਹੈ, ਜਿੱਥੇ ਸੋਮਵਾਰ ਨੂੰ ਮਿਲਾਨ ਅਤੇ ਨੈਪਲਜ਼ ਵਿੱਚ ਭਾਰੀ ਗੜੇਮਾਰੀ ਹੋਈ। ਇੱਥੇ ਰਾਜਸੀ ਹਾਈਵੇਅ ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ, ਕਿਉਂਕਿ ਸੈਂਕੜੇ ਕਾਰਾਂ ਇਸ ਤਬਾਹੀ ਕਾਰਨ ਨੁਕਸਾਨੀਆਂ ਗਈਆਂ, ਗੜਿਆ ਕਾਰਨ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ, ਡਰਾਈਵਰਾਂ ਨੇ ਵਾਹਨਾਂ ਨੂੰ ਸੜਕ ਦੇ ਖਿੱਚ ਕੇ ਇੱਕ ਸਾਇਡ 'ਤੇ ਖੜ੍ਹੇ ਕਰ ਦਿੱਤਾ। ਬਚਾਅ ਅਧਿਕਾਰੀਆਂ ਨੂੰ ਥੋੜੇ ਸਮੇਂ ਲਈ ਕੁੱਝ ਰੋੜ ਵੀ ਬੰਦ ਕਰਨੇ ਪਏ,ਕਈ ਲੋਕ ਜ਼ਖਮੀ ਵੀ ਹੋਏ ਸਨ।
ਇਹ ਵੀ ਪੜ੍ਹੋ:- Rajkundra Porn Video Case Update ਤੋਂ ਛਿੜੀ ਬਹਿਸ, ਪੋਰਨ ਹੈ ਅਪਰਾਧ ਤਾਂ ਕੀ ਕਹਿੰਦਾ ਹੈ ਕਾਨੂੰਨ?