ਨਵੀਂ ਦਿੱਲੀ: ਕੋਵਿਡ-19 ਦੀ ਦੂਜੀ ਲਹਿਰ (Second wave of Covid-19) ਦੇ ਸਿਖਰ ਦੇ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ (Uttar Pradesh and Bihar) ਦੇ ਕੁਝ ਜਿਲ੍ਹਿਆਂ ’ਚ ਨਦੀ ਚੋਂ ਲਾਸ਼ਾ ਨਿਕਲਣ ਤੋਂ ਬਾਅਦ ਸਰਕਾਰ ਦੁਆਰਾ ਕਰਵਾਏ ਗਏ ਇੱਕ ਅਧਿਐਨ ਚ ਗੰਗਾ ਦੇ ਪਾਣੀ ਚ ਕੋਰੋਨਾ ਵਾਇਰਸ (Corona virus) ਦਾ ਕੋਈ ਅੰਸ਼ ਨਹੀਂ ਪਾਇਆ ਗਿਆ ਹੈ।
ਇਹ ਅਧਿਐਨ ਜਲ ਸ਼ਕਤੀ ਮੰਤਰਾਲੇ (Ministry of Jal Shakti) ਦੇ ਤਹਿਤ ਆਉਣ ਵਾਲੇ ਰਾਸ਼ਟਰੀ ਸਾਫ ਗੰਗਾ ਮਿਸ਼ਨ (National Mission for Clean Ganga) ਦੁਆਰਾ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (Council of Scientific and Industrial Research-CSIR), ਇੰਡੀਅਨ ਇੰਸਟੀਚਿਉਟ ਆਫ ਟੌਕਸਿਕਲੋਜੀ ਰਿਸਰਚ(Indian Institute of Toxicology Research-IITR), ਲਖਨਊ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ (State Pollution Control Boards) ਦੇ ਸਹਿਯੋਗ ਕੀਤਾ ਗਿਆ।
ਸੂਤਰਾਂ ਦੇ ਮੁਤਾਬਿਕ ਅਧਿਐਨ ਦੋ ਪੜਾਅ ਚ ਕੀਤਾ ਗਿਆ ਜਿਸ ਚ ਕੰਨੋਜ, ਉਨਾਵ, ਕਾਨਪੁਰ, ਹਮੀਰਪੁਰ, ਇਲਾਹਾਬਾਦ, ਵਾਰਾਣਸੀ, ਬਲੀਆ, ਬਕੱਸਰ, ਗਾਜੀਪੁਰ, ਪਟਨਾ ਅਤੇ ਛਪਰਾ ਤੋਂ ਸੈਂਪਲ ਲਏ ਗਏ ਸੀ। ਸੂਤਰਾਂ ਨੇ ਕਿਹਾ ਹੈ ਕਿ ਇੱਕਠੇ ਕੀਤੇ ਗਏ ਸੈਂਪਲ ਚੋਂ ਕਿਸੇ ਚੋਂ ਵੀ ਸਾਰਸ-ਸੀਓਵੀ2 (SARS-CoV2) ਦੇ ਅੰਸ਼ ਨਹੀਂ ਮਿਲੇ। ਵਾਇਰੋਲਾਜਿਕਲ ਅਧਿਐਨ ਦੇ ਤਹਿਤ ਪਾਣੀ ਦੇ ਸੈਂਪਲ ਤੋਂ ਵਾਇਰਸ ਦੇ ਆਰਏਐਨਏ ਨੂੰ ਕੱਢਿਆ ਗਿਆ ਤਾਂ ਜੋ ਜੋ ਪਾਣੀ ਚਂ ਵਾਇਰਲ ਲੋਡ ਨਿਧਾਇਤ ਕਰਨ ਦੇ ਲਈ ਆਰਟੀ-ਪੀਸੀਆਰ (RT-PCR) ਜਾਂਚ ਕੀਤੀ ਜਾ ਸਕੇ।