ETV Bharat / bharat

Most Wanted Gangster: ਦਿੱਲੀ ਪੁਲਿਸ ਨੇ ਗੈਂਗਸਟਰ ਕਾਲਾ ਜਠੇੜੀ ਖਿਲਾਫ਼ ਲਾਇਆ ਮਕੋਕਾ, ਭਾਲ ਜਾਰੀ - MCOCA against gangster

ਸੰਦੀਪ ਉਰਫ ਕਾਲਾ ਜਠੇੜੀ ਹੁਣ ਵਿਦੇਸ਼ ਤੋਂ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਆਪਰੇਟ ਕਰ ਰਿਹਾ ਹੈ। ਜਿਸ ਖ਼ਿਲਾਫ਼ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਕੋਕਾ (MCOCA) ਤਹਿਤ ਐਫਆਈਆਰ ਦਰਜ ਕੀਤੀ ਹੈ।

ਦਿੱਲੀ ਪੁਲਿਸ ਨੇ ਗੈਂਗਸਟਰ ਕਾਲਾ ਜਠੇੜੀ ਖਿਲਾਫ਼ ਲਾਇਆ ਮਕੋਕਾ, ਭਾਲ ਜਾਰੀ

author img

By

Published : May 27, 2021, 1:51 PM IST

ਸੋਨੀਪਤ: ਉੱਤਰ ਭਾਰਤ ਦੇ ਮੋਸਟ ਵਾਂਟੇਡ ਤੇ ਹਰਿਆਣਾ ਪੁਲਿਸ ਦੀ ਹਿਰਾਸਤ ’ਚੋਂ 2 ਫਰਵਰੀ 2020 ਨੂੰ ਫਰਾਰ ਹੋਇਆ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਹੁਣ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਮੁਲਜ਼ਮ ਕਾਲਾ ਜਠੇੜੀ ਦਾ ਇਸ ਵਾਰ ਨਾਮ ਸਾਗਰ ਕਤਲ ਮਾਮਲੇ ਨਾਲ ਜੁੜ ਰਿਹਾ ਹੈ।

ਵਿਦੇਸ਼ ’ਚ ਬੈਠਾ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਰਿਹੈ ਚਲਾ

ਹਰਿਆਣਾ ਪੁਲਿਸ ਅਨੁਸਾਰ ਸੰਦੀਪ ਉਰਫ ਕਾਲਾ ਜਠੇੜੀ ਹੁਣ ਵਿਦੇਸ਼ ਤੋਂ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਆਪਰੇਟ ਕਰ ਰਿਹਾ ਹੈ। ਕਾਲਾ ਜਠੇੜੀ 'ਤੇ 13 ਕਤਲ, 4 ਕਤਲ ਦੀਆਂ ਕੋਸ਼ਿਸ਼ਾਂ ਸਮੇਤ 31 ਜ਼ੁਰਮ ਦੇ ਮਾਮਲੇ ਦਰਜ ਹਨ। ਹਰਿਆਣਾ ਪੁਲਿਸ ਨੇ ਇਸ ਉੱਤੇ 7 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।

ਦਿੱਲੀ ਪੁਲਿਸ ਨੇ ਗੈਂਗਸਟਰ ਕਾਲਾ ਜਠੇੜੀ ਖਿਲਾਫ਼ ਲਾਇਆ ਮਕੋਕਾ, ਭਾਲ ਜਾਰੀ

ਇਹ ਵੀ ਪੜੋ: ਲਾਲ ਕਿਲਾ ਹਿੰਸਾ: ਨਵੰਬਰ ਤੋਂ ਹੀ ਹੋ ਰਹੀ ਸੀ ਕਬਜ਼ੇ ਦੀ ਤਿਆਰੀ, ਚਾਰਜ਼ਸ਼ੀਟ ’ਚ ਖੁਲਾਸਾ

2009 ’ਚ ਰੱਖਿਆ ਸੀ ਜ਼ੁਰਮ ਦੀ ਦੁਨੀਆਂ ’ਚ ਪੈਰ

ਸੰਦੀਪ ਉਰਫ ਕਾਲਾ ਜਠੇੜੀ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ ਜੋ ਸੋਨੀਪਤ ਦੇ ਇੱਕ ਆਮ ਪਰਿਵਾਰ ਨਾਲ ਸਬੰਧਤ ਸੀ। ਕਾਲਾ ਜਠੇੜੀ ਸਾਲ 2009 ਵਿੱਚ ਪਹਿਲੀ ਵਾਰ ਜ਼ੁਰਮ ਦੀ ਦੁਨੀਆਂ ਵਿੱਚ ਦਾਖਲ ਹੋਇਆ ਸੀ। ਰੋਹਤਕ ਵਿੱਚ ਇੱਕ ਵਿਅਕਤੀ ਦ ਕਤਲ ਕਰਨ ਤੋਂ ਬਾਅਦ ਕਾਲਾ ਨੇ ਜ਼ੁਰਮ ਦੀ ਦੁਨੀਆਂ ਦਾ ਇੱਕ ਮਾੜਾ ਰਾਜਾ ਬਣਨ ਦਾ ਰਸਤਾ ਚੁਣਿਆ ਅਤੇ ਫਿਰ ਉਸਨੇ ਇੱਕ ਤੋਂ ਬਾਅਦ ਇੱਕ 13 ਕਤਲ ਕਰ ਦਿੱਤੇ।

ਬਹੁਤ ਸਾਰੇ ਨੌਜਵਾਨ ਲਾਰੈਂਸ ਬਿਸ਼ਨੋਈ ਗੈਂਗ ’ਚ ਹੋਏ ਸ਼ਾਮਲ

ਪੁਲਿਸ ਸੂਤਰਾਂ ਦੇ ਅਨੁਸਾਰ ਕਾਲਾ ਜਠੇੜੀ ਨੇ ਹਰਿਆਣੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਚਲਾਉਣ ਵਾਲੇ ਬਦਮਾਸ਼ ਸੰਪਤ ਨੇਹਰਾ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਸੋਨੀਪਤ ਨਾਲ ਸਬੰਧਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਰਾਜੂ ਬਸੋਦੀ ਅਤੇ ਅਕਸ਼ੇ ਪਾਲਰਾ ਦੇ ਨਾਲ ਉਨ੍ਹਾਂ ਨੂੰ ਉੱਤਰ ਭਾਰਤ ਦੇ ਸਭ ਤੋਂ ਵੱਡੇ ਗੈਂਗ ਵਿੱਚ ਕਈ ਮਸ਼ਹੂਰ ਗੈਂਗਸਟਰਾਂ ਨੂੰ ਐਂਟਰ ਕਰਵਾਇਆ।

ਗ੍ਰਿਫ਼ਤਾਰੀ ਹੋਣ ’ਤੇ ਗੈਂਗ ਹੋਈ ਕਮਜ਼ੋਰ

ਕਾਲਾ ਜਠੇੜੀ ਨੂੰ ਦਿੱਲੀ ਐਨਸੀਆਰ ਵਿੱਚ ਦਹਿਸ਼ਤ ਫੈਲਾਉਣ ਅਤੇ ਵੱਡੇ ਉਦਯੋਗਪਤੀਆਂ ਤੋਂ ਰਿਕਵਰੀ ਲਈ ਜ਼ਿੰਮੇਵਾਰ ਸਨ, ਪਰ ਇਸ ਦੌਰਾਨ ਹਰਿਆਣਾ ਐਸਟੀਐਫ ਨੇ ਥਾਈਲੈਂਡ ਤੋਂ ਇਸ ਗੈਂਗ ਦੇ ਮੁੱਖ ਨਿਸ਼ਾਨੇਬਾਜ਼ ਰਾਜੂ ਬਾਸੋਦੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਦਿੱਲੀ ਐਨਸੀਆਰ ਵਿੱਚ ਉਨ੍ਹਾਂ ਦੀ ਗੈਂਗ ਨੂੰ ਕਮਜ਼ੋਰ ਹੋਣ ਲੱਗੀ। ਕਾਲਾ ਜਠੇੜੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਸਾਥੀਆ ਨੇ ਪੁਲਿਸ ਹਿਰਾਸਤ ’ਚੋਂ ਭਜਾਇਆ

ਕਾਲਾ ਜਠੇੜੀ ਦੇ ਸਾਥੀ ਉਸ ਨੂੰ ਫਰੀਦਾਬਾਦ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਕਰ ਲੈ ਗਏ। ਚੋਟੀ ਦੇ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕਾਲਾ ਜਠੇੜੀ ਵੀ ਰਾਜੂ ਬਸੋਦੀ ਵਾਂਗ ਨੇਪਾਲ ਦੇ ਰਸਤੇ ਬੈਂਕਾਕ ਭੱਜ ਗਿਆ ਸੀ। ਉਥੋਂ ਹੁਣ ਦਿੱਲੀ ਐਨਸੀਆਰ ਵਿੱਚ ਆਪਰੇਟਰਾਂ ਦੀ ਮਦਦ ਨਾਲ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਿਹਾ ਹੈ।

ਇਹ ਵੀ ਪੜੋ: Pfizer ਨੇ ਕੇਂਦਰ ਨੂੰ ਕਿਹਾ- 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਵੈਕਸੀਨ ਤਿਆਰ

ਸੰਦੀਪ ਉਰਫ ਕਾਲਾ ਜਠੇੜੀ ਨੇ ਜ਼ੁਰਮ ਦੀ ਦੁਨੀਆ ਬਾਰੇ ਜਾਣਕਾਰੀ ਦਿੰਦਿਆਂ ਹਰਿਆਣਾ ਪੁਲਿਸ ਵਿੱਚ ਡੀਐਸਪੀ ਵੱਜੋਂ ਤਾਇਨਾਤ ਡਾ. ਰਵਿੰਦਰ ਨੇ ਦੱਸਿਆ ਕਿ ਹਰਿਆਣਾ ’ਚ ਕਾਲਾ ਜਠੇੜੀ ’ਤੇ 13 ਕਤਲ ਅਤੇ 4 ਕਤਲ ਦੀਆਂ ਕੋਸ਼ਿਸ਼ਾਂ ਸਮੇਤ 31 ਗੰਭੀਰ ਮਾਮਲੇ ਦਰਜ ਹਨ।

ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਰੱਖਿਆ ਇਨਾਮ

ਇਸ 'ਤੇ ਫਰੀਦਾਬਾਦ ਪੁਲਿਸ ਨੇ 5 ਲੱਖ ਅਤੇ ਗੁਰੂਗ੍ਰਾਮ ਐਸਟੀਐਫ 2 ਲੱਖ ਦਾ ਇਨਾਮ ਰੱਖਿਆ ਹੈ। ਇਸ ਦੇ ਨਾਲ ਹੀ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ। ਹੁਣ ਸਾਡੇ ਕੋਲ ਇਹ ਜਾਣਕਾਰੀ ਆ ਰਹੀ ਹੈ ਕਿ ਇਹ ਵਿਦੇਸ਼ੀ ’ਚ ਬੈਠਾ ਹੈ ਅਤੇ ਇੱਕ ਗੈਂਗ ਚਲਾ ਰਿਹਾ ਹੈ। ਉਥੇ ਹੁਣ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਾਲਾ ਜਠੇੜੀ ਦੇ ਖਿਲਾਫ ਮਕੋਕਾ(MCOCA) ਤਹਿਤ ਐਫਆਈਆਰ ਦਰਜ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.