ETV Bharat / bharat

ਇੰਜੀਨੀਅਰ ਨੇ ਨੌਕਰੀ ਛੱਡ ਚੁਣੀ ਕਿਸਾਨੀ, ਜਾਣੋ ਕਹਾਣੀ - ਹਜ਼ਾਰੀਬਾਗ

ਹਜ਼ਾਰੀਬਾਗ ਦੇ ਅਮਰਨਾਥ ਦਾਸ ਨੇ ਬੀ.ਆਈ.ਟੀ. ਮੇਸਰਾ ਤੋਂ ਸਿਵਲ ਇੰਜੀਨੀਅਰਿੰਗ ਕਰਨ ਤੋਂ ਬਾਅਦ 14 ਸਾਲਾਂ ਲਈ ਨਾਮਵਰ ਕੰਪਨੀਆਂ ਵਿੱਚ ਕੰਮ ਕੀਤਾ ਪਰ ਉਨ੍ਹਾਂ ਦਾ ਮਿੱਟੀ ਨਾਲ ਲਗਾਵ ਉਨ੍ਹਾਂ ਨੂੰ ਮੁੜ ਪਿੰਡ ਖਿੱਚ ਲਿਆਇਆ। ਇੱਥੇ ਉਨ੍ਹਾਂ ਕਿਸਾਨਾਂ ਦੀ ਮਦਦ ਕਰਨ ਦਾ ਸੋਚਿਆ ਅਤੇ ਸੌਇਲ ਲੈਸ ਤਕਨਾਲੋਜੀ ਦੇ ਅਧਾਰਤ ਇੱਕ ਪੌਲੀਹਾਊਸ ਬਣਾਇਆ।

ਇੰਜੀਨੀਅਰ ਨੇ ਨੌਕਰੀ ਛੱਡ ਚੁਣੀ ਕਿਸਾਨੀ
ਇੰਜੀਨੀਅਰ ਨੇ ਨੌਕਰੀ ਛੱਡ ਚੁਣੀ ਕਿਸਾਨੀ
author img

By

Published : Dec 22, 2020, 11:53 AM IST

ਝਾਰਖੰਡ: ਅੱਜ ਦੇ ਦੌਰ ਵਿੱਚ ਲੋਕ ਨੌਕਰੀਆਂ ਲਈ ਭਟਕ ਰਹੇ ਹਨ ਪਰ ਜੇ ਕੋਈ ਨੌਜਵਾਨ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਖੇਤੀਬਾੜੀ ਸ਼ੁਰੂ ਕਰ ਦੇਵੇ ਤਾਂ ਇਸ ਨੂੰ ਕੀ ਕਹਾਂਗੇ। ਹਜ਼ਾਰੀਬਾਗ ਦੇ ਅਮਰਨਾਥ ਦਾਸ ਨੇ ਬੀ.ਆਈ.ਟੀ. ਮੇਸਰਾ ਤੋਂ ਸਿਵਲ ਇੰਜੀਨੀਅਰਿੰਗ ਕਰਨ ਤੋਂ ਬਾਅਦ 14 ਸਾਲਾਂ ਲਈ ਨਾਮਵਰ ਕੰਪਨੀਆਂ ਵਿੱਚ ਕੰਮ ਕੀਤਾ ਪਰ ਉਨ੍ਹਾਂ ਦਾ ਮਿੱਟੀ ਨਾਲ ਲਗਾਵ ਉਨ੍ਹਾਂ ਨੂੰ ਮੁੜ ਪਿੰਡ ਖਿੱਚ ਲਿਆਇਆ। ਇੱਥੇ ਉਨ੍ਹਾਂ ਕਿਸਾਨਾਂ ਦੀ ਮਦਦ ਕਰਨ ਦਾ ਸੋਚਿਆ ਅਤੇ ਸੌਇਲ ਲੈਸ ਤਕਨਾਲੋਜੀ ਦੇ ਅਧਾਰਤ ਇੱਕ ਪੌਲੀਹਾਊਸ ਬਣਾਇਆ।

ਇੰਜੀਨੀਅਰ ਨੇ ਨੌਕਰੀ ਛੱਡ ਚੁਣੀ ਕਿਸਾਨੀ

ਅਮਰਨਾਥ ਦਾਸ ਨੇ ਇੱਕ ਸਿਵਲ ਇੰਜੀਨੀਅਰ ਹਨ ਅਤੇ ਉਨ੍ਹਾਂ ਬੀ.ਆਈ.ਟੀ. ਮੇਸਰਾ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਸੇਂਟ ਜ਼ੇਵੀਅਰ ਦੇ ਹਜ਼ਾਰੀਬਾਗ ਵਿੱਚ ਵੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਸੌਇਲ ਲੈਸ ਤਕਨਾਲੋਜੀ 'ਤੇ ਇੱਕ ਪੌਲੀਹਾਉਸ ਪ੍ਰੋਜੈਕਟ ਸ਼ੁਰੂ ਕੀਤਾ। ਇਸ ਤਕਨੀਕ 'ਚ ਬੀਜ ਦੀ ਪਨੀਰੀ ਬਿਨਾਂ ਮਿੱਟੀ ਤੋਂ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।

ਅਮਰਨਾਥ ਨੇ ਮਿੱਟੀ ਦੀ ਬਜਾਏ ਕੋਕੋ ਪਿਟ ਦੀ ਵਰਤੋਂ ਕੀਤੀ, ਜਿਸ ਕਾਰਨ 90% ਤੋਂ ਵੱਧ ਬੀਜ ਪੌਦੇ ਵਿੱਚ ਬਦਲਣਾ ਸ਼ੁਰੂ ਹੋਣ ਲੱਗੇ। ਇਸ ਤਕਨਾਲੋਜੀ ਦੇ ਕਾਰਨ, ਪੌਦਾ ਵਾਇਰਸ ਅਤੇ ਬੈਕਟੀਰੀਆ ਮੁਕਤ ਰਹਿੰਦਾ ਹੈ, ਜੋ ਕਿ ਕਿਸਾਨਾਂ ਨੂੰ ਵਧੀਆ ਝਾੜ ਦਿੰਦਾ ਹੈ।

ਕਿਸਾਨ ਰੋਹਿਤ ਕੁਮਾਰ ਦੱਸਦੇ ਹਨ ਕਿ ਉਹ ਆਪਣੀ ਜ਼ਮੀਨ 'ਤੇ ਪਨੀਰੀ ਬੀਜਕੇ ਖੇਤੀ ਕਰਦੇ ਸੀ ਪਰ ਇਸ ਵਿੱਚ ਸਿਰਫ ਪੰਜਾਹ ਫੀਸਦੀ ਹੀ ਜਰਮੀਨੇਸ਼ਨ ਹੋ ਪਾਉਂਦਾ ਸੀ। ਉਸ ਤੋਂ ਬਾਅਦ ਵੀ 20 ਫੀਸਦੀ ਨੁਕਸਾਨ ਹੁੰਦਾ ਸੀ। ਪਰ ਪੌਲੀਹਾਊਸ ਦੀ ਪਨੀਰੀ ਦਾ 90 ਫੀਸਦੀ ਜਰਮੀਨੇਸ਼ਨ ਹੁੰਦਾ ਹੈ ਅਤੇ 25 ਫੀਸਦੀ ਪੌਦੇ ਸੁਰੱਖਿਅਤ ਰਹਿੰਦੇ ਹਨ।

ਅਮਰਨਾਥ ਦਾਸ ਨੇ ਦੇਖਿਆ ਕਿ ਇਥੇ ਪੌਲੀਹਾਊਸਾਂ ਦੀ ਸੰਭਾਵਨਾ ਹੈ ਅਤੇ ਉਹ ਕਿਸਾਨਾਂ ਦੀ ਮਦਦ ਕਰ ਸਕਦੇ ਹਨ, ਜੋ ਕਿ ਉਨ੍ਹਾਂ ਲਈ ਇੱਕ ਯੂਟਰਨ ਸੀ। ਦਿੱਲੀ ਅਤੇ ਹਰਿਆਣਾ ਵਿੱਚ ਇਸ ਤਕਨਾਲੋਜੀ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਅਰਮਦਾਸ ਅਤੇ ਕਿਸਾਨਾਂ ਦੋਵਾਂ ਨੂੰ ਲਾਭ ਪਹੁੰਚਾਉਂਦਾ ਹੈ।

ਇਸ ਪਹਿਲਕਦਮੀ ਨਾਲ ਅਮਰਨਾਥ ਹਰ ਮਹੀਨੇ 75 ਹਜ਼ਾਰ ਰੁਪਏ ਕਮਾ ਰਹੇ ਹਨ ਅਤੇ ਇਸ ਦਾ ਲਾਭ ਕਿਸਾਨਾਂ ਨੂੰ ਵੀ ਮਿਲ ਰਿਹਾ ਹੈ। ਇੱਥੇ ਦੇ ਮੁਖੀ ਦਾ ਇਹ ਵੀ ਕਹਿਣਾ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇੱਕ ਇੰਜੀਨੀਅਰ ਆਪਣੀ ਨੌਕਰੀ ਛੱਕੇ ਨਵੀਂ ਤਕਨੀਕ ਨਾਲ ਕਿਸਾਨਾਂ ਦੀ ਮਦਦ ਕਰ ਰਿਹਾ ਹੈ।

ਪਿੰਡ ਦੇ ਮੁਖੀ ਅਰੁਣ ਯਾਦਵ ਨੇ ਕਹਿੰਦੇ ਹਨ ਕਿ ਇੰਜੀਨੀਅਰ ਦੀ ਸੋਚ ਕੁੱਝ ਵੱਖਰੀ ਹੁੰਦੀ ਹੈ। ਅਮਰਨਾਥ ਨੇ ਖੇਤੀਬਾੜੀ ਖੇਤਰ ਨੂੰ ਅਪਣਾਇਆ ਹੈ, ਇਸ ਲਈ ਅਸੀਂ ਉਨ੍ਹਾਂ ਦਾ ਬਹੁਤ ਸਮਰਥਨ ਕਰਦੇ ਹਾਂ। ਉਹ ਸਾਡੇ ਖੇਤਰ ਦੇ ਲੋਕਾਂ ਲਈ ਉਤਸ਼ਾਹ ਦਾ ਸਰੋਤ ਬਣ ਰਹੇ ਹਨ। ਪੌਲੀਹਾਉਸ ਬਣਨ ਤੋਂ ਬਾਅਦ, ਕਿਸਾਨਾਂ ਦੀ ਉਮੀਦ ਜਗੀ ਹੈ, ਉਹ ਇਥੋਂ ਪਹਿਲਾਂ ਆਰਡਰ ਕਰਕੇ ਫਿਰ ਬਾਅਦ 'ਚ ਪੌਦੇ ਲੈ ਜਾਂਦੇ ਹਨ।

ਨੌਕਰੀ ਦੀ ਭਾਲ ਵਿੱਚ ਇਧਰ-ਉਧਰ ਭਟਕ ਰਹੇ ਨੌਜਵਾਨਾਂ ਨੂੰ ਅਮਰਨਾਥ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ, ਸਰਕਾਰ ਨੂੰ ਵੀ ਇਸ ਤਕਨੀਕ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਲਾਭ ਪਹੁੰਚਾਉਣ ਲਈ ਇੱਕ ਪ੍ਰਭਾਵਸ਼ਾਲੀ ਯਤਨ ਕਰਨਾ ਚਾਹੀਦਾ ਹੈ। ਈਟੀਵੀ ਭਾਰਤ ਵੀ ਅਮਰਨਾਥ ਨੂੰ ਉਨ੍ਹਾਂ ਦੇ ਸੁਪਨਿਆਂ ਲਈ ਸ਼ੁੱਭਕਾਮਨਾਵਾਂ ਦਿੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.