ਚੰਡੀਗੜ੍ਹ: ਬੀਤੇ ਦਿਨ ਸ਼੍ਰੀਨਗਰ ਦੇ ਸਰਕਾਰੀ ਸਕੂਲ (Government School of Srinagar) (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਦੇ ਅੰਦਰ ਕਥਿਤ ਤੌਰ 'ਤੇ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕਾ ਵੀ ਸ਼ਾਮਲ ਸੀ ਜੋ ਕਿ ਸਿੱਖ ਪਰਿਵਾਰ ਵਿੱਚੋਂ ਸੀ। ਉਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਸਿੱਖਾਂ ਤੇ ਹੋਰ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ
ਇਸ ਮਾਮਲੇ ਵਿੱਚ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਸਿੱਖ ਅਧਿਆਪਕ ਸੁਪਿੰਦਰ ਕੌਰ ਦੀ ਹੱਤਿਆ ਦੀ ਘਟਨਾ ਕਾਰਨ ਕਸ਼ਮੀਰ ਵਿੱਚ ਸਿੱਖਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਿੱਖ ਐਂਪਲਾਈਜ਼ ਫੋਰਮ, ਡਿਸਟ੍ਰਿਕਟ ਗੁਰਦੁਆਰਾ ਕਮੇਟੀਆਂ ਅਤੇ ਡੀਐਸਜੀਐਮਸੀ ਦਾ ਫੈਸਲਾ ਹੈ ਕਿ ਕੋਈ ਵੀ ਸਿੱਖ ਵਾਦੀ ਵਿੱਚ ਕੰਮ ‘ਤੇ ਨਹੀਂ ਜਾਏਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਨਹੀਂ ਕਰਦੀ।
-
कश्मीर में कल आतंकियों द्वारा सिख शिक्षक सुपिंदर कौर को चुनकर मारने की घटना से वहाँ के सिखों में दहशत का माहौल
— Manjinder Singh Sirsa (@mssirsa) October 8, 2021 " class="align-text-top noRightClick twitterSection" data="
Sikh Employees Forum, Dist Gurdwara Committees & DSGMC का फैसला -घाटी में कोई सिख तब तक काम पर नहीं जाएगा जब तक सरकार उनकी सुरक्षा के लिए पुख़्ता इंतज़ाम नहीं करती @ANI pic.twitter.com/CdoYXjPASP
">कश्मीर में कल आतंकियों द्वारा सिख शिक्षक सुपिंदर कौर को चुनकर मारने की घटना से वहाँ के सिखों में दहशत का माहौल
— Manjinder Singh Sirsa (@mssirsa) October 8, 2021
Sikh Employees Forum, Dist Gurdwara Committees & DSGMC का फैसला -घाटी में कोई सिख तब तक काम पर नहीं जाएगा जब तक सरकार उनकी सुरक्षा के लिए पुख़्ता इंतज़ाम नहीं करती @ANI pic.twitter.com/CdoYXjPASPकश्मीर में कल आतंकियों द्वारा सिख शिक्षक सुपिंदर कौर को चुनकर मारने की घटना से वहाँ के सिखों में दहशत का माहौल
— Manjinder Singh Sirsa (@mssirsa) October 8, 2021
Sikh Employees Forum, Dist Gurdwara Committees & DSGMC का फैसला -घाटी में कोई सिख तब तक काम पर नहीं जाएगा जब तक सरकार उनकी सुरक्षा के लिए पुख़्ता इंतज़ाम नहीं करती @ANI pic.twitter.com/CdoYXjPASP
ਉਥੇ ਹੀ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਦੂਜੇ ਟਵੀਟ ਵਿੱਚ ਲਿਖਿਆ ਹੈ ਕਿ ‘ਜਦੋਂ ਕਿ ਅਸੀਂ ਕਸ਼ਮੀਰ ਵਿੱਚ ਸਿੱਖਾਂ ਲਈ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਦੇ ਹਾਂ, ਅਸੀਂ ਦੁਹਰਾਇਆ ਕਿ ਸਿੱਖ ਵਾਦੀ ਨਹੀਂ ਛੱਡਣਗੇ, ਜੋ ਮਰਜ਼ੀ ਕਰੀਏ! ਇਹ ਸਾਡੀ ਧਰਤੀ ਹੈ ਅਤੇ ਅਸੀਂ ਪਾਕਿਸਤਾਨ ਦੀਆਂ ਕਾਇਰਾਨਾ ਕਾਰਵਾਈਆਂ ਨਹੀਂ ਹੋਣ ਦੇਵਾਂਗੇ ਅਤੇ ਇਹ ਕਠਪੁਤਲੀ ਅੱਤਵਾਦੀ ਸਮੂਹ ਸਾਨੂੰ ਕਸ਼ਮੀਰ ਤੋਂ ਬਾਹਰ ਡਰਾਉਂਦੇ ਹਨ।
-
While we demand security from govt for Sikhs in Kashmir; we reiterate that Sikhs won’t leave the Valley, come what may!
— Manjinder Singh Sirsa (@mssirsa) October 8, 2021 " class="align-text-top noRightClick twitterSection" data="
This is our land & we won’t let cowardly acts of Pakistan and it’s puppet terror groups scare us out of Kashmir@ANI @republic @thetribunechd @TimesNow https://t.co/nUjp4a83nX
">While we demand security from govt for Sikhs in Kashmir; we reiterate that Sikhs won’t leave the Valley, come what may!
— Manjinder Singh Sirsa (@mssirsa) October 8, 2021
This is our land & we won’t let cowardly acts of Pakistan and it’s puppet terror groups scare us out of Kashmir@ANI @republic @thetribunechd @TimesNow https://t.co/nUjp4a83nXWhile we demand security from govt for Sikhs in Kashmir; we reiterate that Sikhs won’t leave the Valley, come what may!
— Manjinder Singh Sirsa (@mssirsa) October 8, 2021
This is our land & we won’t let cowardly acts of Pakistan and it’s puppet terror groups scare us out of Kashmir@ANI @republic @thetribunechd @TimesNow https://t.co/nUjp4a83nX
ਉਥੇ ਹੀ ਉਹਨਾਂ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਅਧਿਆਪਕ ਹੋਣ ਦੇ ਨਾਲ -ਨਾਲ ਸੁਪਿੰਦਰ ਕੌਰ ਬਹੁਤ ਹੀ ਨੇਕ ਇਨਸਾਨ ਸੀ। ਅੱਤਵਾਦੀਆਂ ਨੇ ਉਸਦੇ ਸਰੀਰ ਨੂੰ ਮਾਰ ਦਿੱਤਾ ਹੈ ਪਰ ਨੇਕੀ ਅਤੇ ਸੇਵਾ ਦੀ ਬਦੌਲਤ ਸੁਪਿੰਦਰ ਕੌਰ ਜੀ ਦੀ ਪਛਾਣ ਹਮੇਸ਼ਾਂ ਬਣੀ ਰਹੇਗੀ।
ਮੈਨੂੰ ਉਮੀਦ ਹੈ ਕਿ ਕਸ਼ਮੀਰ ਦਾ ਮੁਸਲਿਮ ਭਾਈਚਾਰਾ ਅੱਤਵਾਦ ਵਿਰੁੱਧ ਇਸ ਲੜਾਈ ਵਿੱਚ ਘੱਟ ਗਿਣਤੀ ਸਿੱਖਾਂ ਅਤੇ ਪੰਡਤਾਂ ਦਾ ਸਮਰਥਨ ਕਰੇਗਾ।
ਕੀ ਹੈ ਮਾਮਲਾ ?
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀਆਂ ਵੱਲੋਂ ਇਹ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਾਣਕਾਰੀ ਦੇ ਅਨੁਸਾਰ ਅੱਤਵਾਦੀਆਂ ਨੇ ਵੀਰਵਾਰ ਸਵੇਰੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਇੱਕ ਸਕੂਲ ਵਿੱਚ ਵੜ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਮਹਿਲਾ ਵੀ ਹੈ, ਜਿਸ ਦੀ ਪਛਾਣ ਸੁਪਿੰਦਰ ਕੌਰ (Principal Supinder Kaur) ਦੇ ਰੂਪ ਵਿੱਚ ਹੋਈ ਹੈ ਅਤੇ ਉਹ ਸਕੂਲ ਦੀ ਪ੍ਰਿੰਸੀਪਲ ਸਨ, ਜਦੋਂ ਕਿ ਪੁਰਸ਼ ਅਧਿਆਪਕ ਦੀ ਪਛਾਣ ਦੀਪਕ ਚੰਦ (Teacher Deepak Chand) ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜੋ: ਰਾਮ ਰਹੀਮ ਨੂੰ ਲੱਗਿਆ ਵੱਡਾ ਝਟਕਾ, ਰਣਜੀਤ ਕਤਲ ਕੇਸ 'ਚ ਦੋਸ਼ੀ ਕਰਾਰ