ਨਵੀਂ ਦਿੱਲੀ: ਸਪਾਈਸਜੈੱਟ ਨੇ ਕਿਹਾ ਕਿ ਉਸ ਨੇ ਕ੍ਰੈਡਿਟ ਸੂਇਸ ਨੂੰ 1.5 ਮਿਲੀਅਨ ਡਾਲਰ ਟ੍ਰਾਂਸਫਰ ਕਰਕੇ ਸੁਪਰੀਮ ਕੋਰਟ (Supreme Court) ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਅਜੈ ਸਿੰਘ ਨੂੰ ਗਲੋਬਲ ਇਨਵੈਸਟਮੈਂਟ ਬੈਂਕ ਅਤੇ ਵਿੱਤੀ ਸੇਵਾਵਾਂ ਫਰਮ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਕਰਕੇ ਸਖ਼ਤ ਚਿਤਾਵਨੀ ਦਿੱਤੀ ਸੀ। ਦੱਸ ਦਈਏ ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ, 'ਸਪਾਈਸਜੈੱਟ ਲਿਮਿਟਡ ਨੇ ਕ੍ਰੈਡਿਟ ਸੂਇਸ ਨੂੰ $1.5 ਮਿਲੀਅਨ ਭੇਜ ਕੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ ਇਸ ਦਾ ਵੀਰਵਾਰ ਨੂੰ ਭੁਗਤਾਨ ਕੀਤਾ ਗਿਆ ਸੀ।
ਸਪਾਈਸਜੈੱਟ ਨੇ ਪ੍ਰਤੀ ਮਹੀਨੇ ਕਰਨਾ ਸੀ ਪੰਜ ਲੱਖ ਦਾ ਭੁਗਤਾਨ: ਜਸਟਿਸ ਵਿਕਰਮ ਨਾਥ ਅਤੇ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਸਪਾਈਸਜੈੱਟ ਏਅਰਲਾਈਨ (Spicejet Airline) ਨੂੰ ਡਿਫਾਲਟ ਰਕਮ ਨਾਲੋਂ 1 ਮਿਲੀਅਨ ਡਾਲਰ ਜ਼ਿਆਦਾ ਦੇ ਨਾਲ 15 ਸਤੰਬਰ ਤੱਕ 5 ਲੱਖ ਡਾਲਰ ਦੀ ਮਾਸਿਕ ਕਿਸ਼ਤ ਜਮ੍ਹਾ ਕਰਨ ਦਾ ਹੁਕਮ ਦਿੱਤਾ ਸੀ। ਪਿਛਲੇ ਸਾਲ ਸਪਾਈਸਜੈੱਟ ਵੱਲੋਂ ਕ੍ਰੈਡਿਟ ਸੂਇਸ ਨੂੰ ਹਰ ਮਹੀਨੇ ਪੰਜ ਲੱਖ ਡਾਲਰ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਏਅਰਲਾਈਨ ਨੂੰ ਲਿਕਵਿਡੇਸ਼ਨ ਤੋਂ ਵਾਪਸ ਲੈ ਲਿਆ ਸੀ।
- Anantnag Martyrs Funeral Update: ਅਨੰਤਨਾਗ ਮੁਕਾਬਲੇ 'ਚ ਸ਼ਹੀਦ ਮੇਜਰ ਆਸ਼ੀਸ਼ ਦਾ ਅੰਤਿਮ ਸਸਕਾਰ, ਜੱਦੀ ਪਿੰਡ ਪੁੱਜੀ ਸ਼ਹੀਦ ਮਨਪ੍ਰੀਤ ਦੀ ਮ੍ਰਿਤਕ ਦੇਹ
- 14 TV anchors Boycott: INDIA ਗੱਠਜੋੜ ਨੇ ਇੰਨ੍ਹਾਂ ਟੀਵੀ ਐਂਕਰਾਂ ਦੇ ਬਾਈਕਾਟ ਦਾ ਕੀਤਾ ਐਲਾਨ, ਭਾਜਪਾ ਨੇ ਫੈਸਲੇ ਦੀ ਐਮਰਜੈਂਸੀ ਨਾਲ ਕੀਤੀ ਤੁਲਨਾ
- National Engineers Day: ਜਾਣੋ ਕੌਣ ਹੈ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ, ਅੱਜ ਹੀ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਇੰਜੀਨੀਅਰ ਦਿਵਸ
ਸੁਪਰੀਮ ਕੋਰਟ ਨੇ ਸਮਝੌਤੇ ਨੂੰ ਦਿੱਤਾ ਹੈ ਸਮਰਥਨ: ਪਿਛਲੇ ਸਾਲ ਮਈ ਦੌਰਾਨ ਦੋਵਾਂ ਧਿਰਾਂ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਮੁਤਾਬਕ ਸਪਾਈਸ ਜੈੱਟ ਨੂੰ ਹਰ ਮਹੀਨੇ ਦੀ 15 ਤਰੀਕ ਤੱਕ ਪੰਜ ਲੱਖ ਡਾਲਰ ਦੀ ਰਕਮ ਅਦਾ ਕਰਨ ਲਈ ਕਿਹਾ ਗਿਆ ਸੀ । ਸੁਪਰੀਮ ਕੋਰਟ ਨੇ ਵੀ ਇਸ ਸਮਝੌਤੇ ਨੂੰ ਆਪਣਾ ਸਮਰਥਨ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਪਾਈਸਜੈੱਟ ਦੇ ਸ਼ੇਅਰ 1.56 ਫੀਸਦੀ ਜਾਂ 0.60 ਰੁਪਏ ਦੇ ਵਾਧੇ ਨਾਲ 38.98 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਕੰਪਨੀ ਦੀ ਮਾਰਕੀਟ ਕੈਪ 2.67 ਕਰੋੜ ਰੁਪਏ ਹੈ। ਕੰਪਨੀ ਦਾ ਸਟਾਕ 45.35 ਰੁਪਏ ਦੇ 52 ਹਫਤਿਆਂ ਦੇ ਉੱਚ ਪੱਧਰ ਨੂੰ ਛੂਹ ਗਿਆ ਸੀ।