ਪਟਨਾ: ਇਸ ਸਮੇਂ ਦੀ ਵੱਡੀ ਖ਼ਬਰ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਆ ਰਹੀ ਹੈ। ਜਿੱਥੇ ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਨੰਬਰ sg723 ਵਿੱਚ ਟੇਕ ਆਫ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਹੜਕੰਪ ਮੱਚ ਗਿਆ। ਹਾਲਾਂਕਿ ਦਿੱਲੀ ਜਾ ਰਹੇ ਇਸ ਜਹਾਜ਼ ਨੂੰ ਪਟਨਾ ਦੇ ਬਿਹਟਾ ਏਅਰਫੋਰਸ ਸਟੇਸ਼ਨ 'ਤੇ ਉਤਾਰਿਆ ਗਿਆ ਹੈ। ਇਸ ਜਹਾਜ਼ 'ਚ 185 ਲੋਕ ਸਵਾਰ ਸਨ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਅੱਪਡੇਟ ਜਾਰੀ ਹੈ...