ETV Bharat / bharat

ਕਾਬੁਲ ’ਚ ਫਸੇ 110 ਭਾਰਤੀਆਂ ਨੂੰ ਦਿੱਲੀ ਲੈ ਕੇ ਆਵੇਗਾ ਵਿਸ਼ੇਸ਼ ਜਹਾਜ਼ - ਇੰਡੀਅਨ ਵਰਲਡ ਫੋਰਮ ਦਾ ਸਹਿਯੋਗ

ਕਾਬੁਲ ਵਿੱਚ ਫਸੇ ਲਗਭਗ 110 ਭਾਰਤੀਆਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਹਾਜ਼ (Special flight) ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ। ਇੰਡੀਅਨ ਵਰਲਡ ਫੋਰਮ (Indian World Forum) ਨੇ ਇਸ ਲਈ ਪੀਐਮ ਮੋਦੀ (PM Modi ) ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ।

ਕਾਬੁਲ ਵਿੱਚ ਫਸੇ ਲਗਭਗ 110 ਭਾਰਤੀ ਅੱਜ ਆਉਣਗੇ ਦਿੱਲੀ

author img

By

Published : Dec 10, 2021, 5:42 PM IST

ਨਵੀਂ ਦਿੱਲੀ: ਕਾਬੁਲ ਵਿੱਚ ਫਸੇ ਲਗਭਗ 110 ਭਾਰਤੀਆਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ। ਇੰਡੀਅਨ ਵਰਲਡ ਫੋਰਮ (Indian World Forum) ਨੇ ਇਸ ਲਈ ਪੀਐਮ ਮੋਦੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ। ਭਾਰਤ ਸਰਕਾਰ ਦੁਆਰਾ ਕਾਬੁਲ ਤੋਂ ਇੱਕ ਵਿਸ਼ੇਸ਼ ਚਾਰਟਰਡ ਉਡਾਣ ਚਲਾਈ ਜਾ ਰਹੀ ਹੈ ਅਤੇ ਅੱਜ ਦੁਪਹਿਰ ਨੂੰ ਦਿੱਲੀ ਦੇ IGI ਹਵਾਈ ਅੱਡੇ ਦੇ ਟਰਮੀਨਲ 3 ਤੱਕ ਪਹੁੰਚਣ ਦੀ ਸੰਭਾਵਨਾ ਹੈ। ਕਰੀਬ 110 ਫਸੇ ਵਿਅਕਤੀਆਂ ਨੂੰ ਲਿਆਂਦਾ ਜਾਵੇਗਾ। ਇੰਡੀਅਨ ਵਰਲਡ ਫੋਰਮ ਨੇ ਇਹ ਜਾਣਕਾਰੀ ਦਿੱਤੀ ਹੈ।

ਕਾਬੁਲ ਵਿੱਚ ਫਸੇ ਲਗਭਗ 110 ਭਾਰਤੀ ਅੱਜ ਆਉਣਗੇ ਦਿੱਲੀ

ਇਹ ਉਡਾਣ ਇੰਡੀਅਨ ਵਰਲਡ ਫੋਰਮ ਦੇ ਸਹਿਯੋਗ ਨਾਲ ਉੱਥੇ ਫਸੇ ਭਾਰਤੀ ਨਾਗਰਿਕਾਂ ਸਮੇਤ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕਾਂ ਨੂੰ ਵਾਪਸ ਲਿਆ ਰਹੀ ਹੈ। ਸੰਸਥਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਅਫਗਾਨਿਸਤਾਨ ਚ ਇਤਿਹਾਸਿਕ ਗੁਰਦੁਆਰਿਆਂ ਤੋਂ ਤਿੰਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 5ਵੀਂ ਸ਼ਤਾਬਦੀ ਦੇ ਪ੍ਰਾਚੀਨ ਅਸਾਮਾਈ ਮੰਦਿਰ ਕਾਬੁਲ ਤੋਂ ਰਾਮਾਇਣ, ਮਹਾਭਾਰਤ, ਭਗਵਦ ਗੀਤ ਸਣੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਲਾਇਆ ਜਾ ਰਿਹਾ ਹੈ।

  • A Sikh delegation is arriving in India from Afghanistan soon, under Operation Devi Shakti. The delegation is also bringing with them, Guru Granth Sahib. pic.twitter.com/L65fHjTDMG

    — ANI (@ANI) December 10, 2021 " class="align-text-top noRightClick twitterSection" data=" ">

ਉਨ੍ਹਾਂ ਦੇ ਆਉਣ ਤੋਂ ਬਾਅਦ ਸੋਬਤੀ ਫਾਊਂਡੇਸ਼ਨ ਵੱਲੋਂ ਪ੍ਰਭਾਵਿਤ ਅਫਗਾਨ ਨਾਗਰਿਕਾਂ ਦਾ ਪੁਨਰਵਾਸ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗੁਰਦੁਆਰਾ ਗੁਰੂ ਹਰ ਰਾਏ, ਸ਼ੋਰ ਬਾਜ਼ਾਰ, ਕਾਬੁਲ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸਥਾਨਕ ਸੁਰੱਖਿਆ ਗਾਰਡ ਮਹਿਰਮ ਅਲੀ ਦੇ ਪਰਿਵਾਰ ਨੂੰ ਵੀ ਸੋਬਤੀ ਫਾਊਂਡੇਸ਼ਨ ਵੱਲੋਂ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ।

ਇਹ ਵੀ ਪੜੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਅਫ਼ਗਾਨ ਤੋਂ ਭਾਰਤ ਆ ਰਿਹੈ ਸਿੱਖ ਵਫ਼ਦ

ETV Bharat Logo

Copyright © 2025 Ushodaya Enterprises Pvt. Ltd., All Rights Reserved.