ਨਵੀਂ ਦਿੱਲੀ: 10 ਜੂਨ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲਗਣ ਜਾ ਰਿਹਾ ਹੈ। ਇਸ ਦਾ ਮਨੁੱਖੀ ਜੀਵਨ ਉੱਤੇ ਕੀ ਅਸਰ ਰਹੇਗਾ? ਰਾਸ਼ੀਆਂ ਉੱਤੇ ਕੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਆਚਾਰੀਆ ਜੀਤੂ ਸਿੰਘ ਤੋ ਜਾਣਕਾਰੀ ਲਈ।
ਜੀਤੂ ਸਿੰਘ ਨੇ ਕਿਹਾ ਕਿ ਇਹ ਸਾਲ ਦਾ ਪਹਿਲਾਂ ਸੂਰਜ ਗ੍ਰਹਿਣ ਹੈ ਪਰ ਇਸ ਤੋਂ ਪਹਿਲਾਂ 26 ਮਈ ਨੂੰ ਚੰਦਰ ਗ੍ਰਹਿਣ ਲਗਿਆ ਸੀ। ਅਜਿਹੇ ਵਿੱਚ 1 ਮਹੀਨੇ ਵਿੱਚ ਦੋ ਵਾਰ ਗ੍ਰਹਿਣ ਕਈ ਰਾਸ਼ੀਆਂ ਉੱਤੇ ਆਪਣਾ ਵੱਖ-ਵੱਖ ਪ੍ਰਭਾਵ ਪਾਵੇਗਾ। ਖਾਸਕਰ Taurus ਅਤੇ Cancer ਰਾਸ਼ੀ ਵਾਲਿਆਂ ਨੂੰ ਸੂਰਜ ਗ੍ਰਹਿਣ ਤੋਂ ਖਾਸਕਰ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।
ਆਚਾਰੀਆ ਜੀਤੂ ਸਿੰਘ ਨੇ ਕਿਹਾ ਕਿ ਇਸ ਸੂਰਜ ਗ੍ਰਹਿਣ ਦੇ ਦੌਰਾਨ ਕਈ ਯੋਗ ਬਣ ਰਹੇ ਹਨ ਜਿਸ ਵਿੱਚ ਸਭ ਤੋਂ ਖਾਸ ਇਹ ਹੈ ਕਿ ਇਸ ਸੂਰਜ ਗ੍ਰਹਿਣ ਦੇ ਦੌਰਾਨ ਚਾਰ ਗ੍ਰਹਿ ਇੱਕ ਸਾਥ ਆ ਰਹੇ ਹਨ। ਸੂਰਜ, ਚੰਦ, ਬੁੱਧ ਅਤੇ ਰਾਹੁ ਇਹ ਚਾਰੋਂ ਗ੍ਰਹਿ ਇੱਕ ਸਾਥ ਇੱਕ ਸਥਾਨ ਉੱਤੇ ਹੋਣਗੇ। ਜਿਸ ਦਾ ਸਾਫ ਤੌਰ ਉੱਤੇ ਇਹੀ ਅਰਥ ਹੈ ਕਿ ਇਨ੍ਹਾਂ ਚਾਰ ਗ੍ਰਹਿ ਦੀਆਂ ਰਾਸ਼ੀਆਂ ਉੱਤੇ ਸੂਰਜ ਗ੍ਰਹਿਣਾ ਦਾ ਪ੍ਰਭਾਵ ਪਵੇਗਾ।
ਇਹ ਵੀ ਪੜ੍ਹੋ:ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ
ਆਚਾਰੀਆ ਜੀਤੂ ਸਿੰਘ ਨੇ ਕਿਹਾ ਕਿ ਇਹ ਸੂਰਜ ਗ੍ਰਹਿਣ ਜਿਆਦਾ ਤਰ ਵਿਦੇਸ਼ ਵਿੱਚ ਦਿਖੇਗਾ ਪਰ ਦੇਸ਼ ਦੇ ਕੁਝ ਹਿਸਿਆ ਵਿੱਚ ਆੰਸ਼ਿਕ ਤੌਰ ਉੱਤੇ ਇਹ ਨਜ਼ਰ ਆਵੇਗਾ। ਅਰੁਣਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਇਹ ਸੂਰਜ ਗ੍ਰਹਿਣ ਆੰਸ਼ਿਕ ਤੌਰ ਉੱਤੇ ਦੇਖਿਆ ਜਾ ਸਕੇਗਾ।
ਗ੍ਰਹਿਣ ਦਾ ਸਮਾਂ:
ਸੂਰਜ ਗ੍ਰਹਿਣ 10 ਜੂਨ 2021 ਦਿਨ ਵੀਰਵਾਰ ਨੂੰ ਦੁਪਹਿਰ 1 ਵਜ ਕੇ 42 ਮਿੰਟ ਉੱਤੇ ਸ਼ੁਰੂ ਹੋਵੇਗਾ। ਇਹ ਸ਼ਾਮ 6 ਵਜੇ ਕੇ 41 ਮਿੰਟ ਉੱਤੇ ਖਤਮ ਹੋਵੇਗਾ।