ਹੈਦਰਾਬਾਦ: ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਰੱਬ ਨੂੰ ਨੁਕਸਾਨ ਪਹੁੰਚਾਉਣਾ ਹੋ ਸਕਦਾ ਹੈ। ਇਹ ਗੱਲ ਇਨਸਾਨ ਤਾਂ ਚੰਗੀ ਤਰ੍ਹਾਂ ਸਮਝਦੇ ਹਨ, ਪਰ ਇਸ ਗੱਲ ਨੂੰ ਜਾਨਵਰ ਵੀ ਸਮਝਦੇ ਹਨ, ਇਥੇ ਸ਼ੋਸਲ ਮੀਡੀਆ ਉਤੇ ਲਗਾਤਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬੱਚਾ ਜੋ ਕਿ ਦੇਖਣ ਤੋਂ ਸਿਰਫ਼ 2-4 ਸਾਲ ਦੇ ਵਿਚਕਾਰ ਲੱਗਦਾ ਹੈ, ਉਹ ਇੱਕ ਗਾਂ ਨਾਲ ਖੇਡ ਰਿਹਾ ਹੈ।
ਭਾਵੇਂ ਕਿ ਜਾਨਵਰ ਖੂੰਖਾਰੂ ਹੁੰਦੇ ਹਨ ਅਤੇ ਮੌਕਾ ਮਿਲਣ ਉਤੇ ਨੁਕਸਾਨ ਪਹੁੰਚਾ ਸਕਦੇ ਹਨ, ਪਰ ਉਹ ਗਾਂ ਬੱਚੇ ਨਾਲ ਖੇਡ ਰਹੀ ਹੈ ਅਤੇ ਬੱਚਾ ਵੀ ਗਾਂ ਦੇ ਸਿੰਘਾਂ, ਮੂੰਹ ਆਦਿ ਨਾਲ ਪੂਰੀ ਮਸਤੀ ਕਰ ਰਿਹਾ ਹੈ ਜੋ ਕਿ ਸੋਚਣ ਤੋਂ ਉਲਟ ਹੈ। ਬੱਚਾ ਵੀਡੀਓ ਵਿੱਚ ਗਾਂ ਉਤੇ ਸਿਰਹਾਣਾ ਲਾ ਕੇ ਸੌਂ ਜਾਂਦਾ ਹੈ।
-
Bond of unconditional love ! ❤️ pic.twitter.com/Btgik7aIfO
— Ankita (@AnkitaBnsl) July 19, 2022 " class="align-text-top noRightClick twitterSection" data="
">Bond of unconditional love ! ❤️ pic.twitter.com/Btgik7aIfO
— Ankita (@AnkitaBnsl) July 19, 2022Bond of unconditional love ! ❤️ pic.twitter.com/Btgik7aIfO
— Ankita (@AnkitaBnsl) July 19, 2022
ਇਸ ਤੋਂ ਇਲਾਵਾ ਤੁਹਾਨੂੰ ਇੱਕ ਘਟਨਾ ਹੋਰ ਦੱਸਦੇ ਹਾਂ ਪਿਛਲੇ ਦਿਨੀਂ ਇੱਕ ਬਾਜ਼ਾਰ 'ਚ ਵੇਚਣ ਲਈ ਲਿਆਂਦਾ ਗਿਆ ਬੱਕਰਾ ਵਿਛੜਨ ਦੇ ਦੁੱਖ 'ਚ ਆਪਣੇ ਮਾਲਕ ਨੂੰ ਗਲੇ ਲਗਾ ਕੇ ਰੋਂਦਾ ਨਜ਼ਰ ਆ ਰਿਹਾ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ। ਵੀਡੀਓ 'ਚ ਬੱਕਰਾ ਆਪਣੇ ਮਾਲਕ ਤੋਂ ਵਿਛੜਨ ਦਾ ਦੁੱਖ ਬਰਦਾਸ਼ਤ ਨਹੀਂ ਕਰ ਪਾਉਂਦਾ ਅਤੇ ਇਨਸਾਨਾਂ ਵਾਂਗ ਰੋਣ ਲੱਗ ਜਾਂਦਾ ਹੈ।
ਜੰਗਲੀ ਜਾਨਵਰਾਂ ਵਿਚ ਵੀ ਪਿਆਰ ਅਤੇ ਭਾਵਨਾਵਾਂ ਹੁੰਦੀਆਂ ਹਨ। ਭਾਵੇਂ ਉਹ ਬੋਲ ਨਹੀਂ ਸਕਦੇ, ਪਰ ਉਨ੍ਹਾਂ ਦਾ ਆਪਣੇ ਮਾਲਕ ਨਾਲ ਪਿਆਰ ਬੇਅੰਤ ਹੈ। ਇਸਦੀਆਂ ਤਾਜ਼ਾ ਦੋ ਉਦਾਹਰਣਾਂ ਅਸੀਂ ਤੁਹਾਨੂੰ ਦੇ ਚੁੱਕੇ ਹਾਂ।
ਇਹ ਵੀ ਪੜ੍ਹੋ:ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ਦਾ ਸ਼ਰੇਆਮ ਕਤਲ !