ਇੰਦੌਰ: ਮੱਧਪ੍ਰਦੇਸ਼ ਦੇ ਇੰਦੌਰ ਰੇਲਵੇ ਸਟੇਸ਼ਨ ਤੋਂ ਇੱਕ ਰੂਹ ਕੰਬਾਉ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ’ਚ ਇੱਕ ਔਰਤ ਟ੍ਰੇਨ ਚ ਚੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸਦਾ ਪੈਰ ਤਿਲਕ ਜਾਂਦਾ ਹੈ ਅਤੇ ਉਹ ਥੱਲੇ ਡਿੱਗ ਪੈਂਦੀ ਹੈ।
-
#WATCH | Madhya Pradesh: Fellow passengers saved the life of a woman in Indore who was trying to board a moving train, yesterday.
— ANI (@ANI) August 19, 2021 " class="align-text-top noRightClick twitterSection" data="
(Video source: Railway Protection Force, Indore) pic.twitter.com/0HgbYLrnwq
">#WATCH | Madhya Pradesh: Fellow passengers saved the life of a woman in Indore who was trying to board a moving train, yesterday.
— ANI (@ANI) August 19, 2021
(Video source: Railway Protection Force, Indore) pic.twitter.com/0HgbYLrnwq#WATCH | Madhya Pradesh: Fellow passengers saved the life of a woman in Indore who was trying to board a moving train, yesterday.
— ANI (@ANI) August 19, 2021
(Video source: Railway Protection Force, Indore) pic.twitter.com/0HgbYLrnwq
ਗਣੀਮਤ ਇਹ ਰਹੀ ਹੈ ਕਿ ਉਸ ਸਮੇਂ ਮੌਜੂਦ ਲੋਕਾਂ ਨੇ ਅਤੇ ਆਰਪੀਐਫ ਦੇ ਜਵਾਨਾਂ ਨੇ ਔਰਤ ਨੂੰ ਬਚਾ ਲਿਆ। ਇਹ ਪੂਰੀ ਘਟਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਵਾਪਰੀ। ਸਾਰੀ ਘਟਨਾ ਪਲੇਟਫਾਰਮ ਦੇ ਲੱਗੇ ਸੀਸੀਟੀਵੀ ਚ ਕੈਦ ਹੋ ਗਈ। ਇਸ ਹਾਦਸੇ ਦੌਰਾਨ ਔਰਤ ਨੂੰ ਮਾਮੂਲੀਆਂ ਸੱਟਾਂ ਜਰੂਰ ਲੱਗੀ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਸੀਸੀਟੀਵੀ ਫੁਟੇਜ ਚ ਦੇਖਿਆ ਜਾ ਸਕਦਾ ਹੈ ਕਿ ਔਰਤ ਚਲਦੀ ਹੋਈ ਟ੍ਰੇਨ ’ਤੇ ਚੜਣ ਦੀ ਕੋਸ਼ਿਸ਼ ਕਰ ਰਹੀ ਸੀ ਟ੍ਰੇਨ ਦੀ ਰਫਤਾਰ ਥੋੜੀ ਜਿਆਦਾ ਹੋ ਗਈ ਜਿਸ ਕਾਰਨ ਉਸਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਗਈ। ਇਸ ਹਾਦਸੇ ਤੋਂ ਬਾਅਦ ਤੁਰੰਤ ਟ੍ਰੇਨ ਵੀ ਰੁਕਵਾ ਦਿੱਤੀ ਗਈ ਸੀ।
ਇਹ ਵੀ ਪੜੋ: ਹਰਿਆਣਾ ‘ਚ 'ਗੋਰਖਧੰਦਾ' ਸ਼ਬਦ 'ਤੇ ਪਾਬੰਦੀ
ਰੇਲਵੇ ਦੇ ਜਨਸਪੰਰਕ ਅਧਿਕਾਰੀ ਖੇਮਰਾਜ ਮੀਣਾ ਨੇ ਦੱਸਿਆ ਕਿ ਮਹਿਲਾ ਨੂੰ ਬਚਾਉਣ ਵਾਲੀ ਆਰਪੀਐਫ ਮਹਿਲਾ ਕਾਂਸਟੇਬਲ ਇੰਦੂ ਕੁਮਾਰੀ ਅਤੇ ਹੰਸਾ ਯਾਦਵ ਨੂੰ ਸਨਮਾਨਿਤ ਕੀਤਾ ਜਾਵੇਗਾ।