ਬੁਲਢਾਣਾ: ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ 2 ਬੱਸਾਂ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਇਹ ਹਾਦਸਾ ਮੁੰਬਈ-ਨਾਗਪੁਰ ਹਾਈਵੇਅ 'ਤੇ ਫਲਾਈਓਵਰ ਕੋਲ ਵਾਪਰਿਆ ਹੈ। ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹੈ ਇਹਨਾਂ ਬੱਸਾਂ ਵਿੱਚੋਂ ਇੱਕ ਬੱਸ ਅਮਰਨਾਥ ਤੋਂ ਸ਼ਰਧਾਲੂਆਂ ਨੂੰ ਲੈ ਕੇ ਨਾਸਿਕ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਬੁਲਢਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਬੁਲਢਾਣਾ ਹੈੱਡਕੁਆਰਟਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਹਨਾਂ ਵਿੱਚੋਂ ਕਈ ਲੋਕ ਗੰਭੀਰ ਜ਼ਖ਼ਮੀ ਹਨ।
-
VIDEO | Five persons, including two women, were killed and 20 others were injured after two private buses collided in the early hours of Saturday in Maharashtra’s Buldhana district.
— Press Trust of India (@PTI_News) July 29, 2023 " class="align-text-top noRightClick twitterSection" data="
READ: https://t.co/onLTKdAaKv pic.twitter.com/7e0vr79nIl
">VIDEO | Five persons, including two women, were killed and 20 others were injured after two private buses collided in the early hours of Saturday in Maharashtra’s Buldhana district.
— Press Trust of India (@PTI_News) July 29, 2023
READ: https://t.co/onLTKdAaKv pic.twitter.com/7e0vr79nIlVIDEO | Five persons, including two women, were killed and 20 others were injured after two private buses collided in the early hours of Saturday in Maharashtra’s Buldhana district.
— Press Trust of India (@PTI_News) July 29, 2023
READ: https://t.co/onLTKdAaKv pic.twitter.com/7e0vr79nIl
ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ: ਹਾਦਸੇ ਦਾ ਸ਼ਿਕਾਰ ਹੋਈ ਦੂਜੀ ਬੱਸ ਨਾਗਪੁਰ ਤੋਂ ਨਾਸਿਕ ਜਾ ਰਹੀ ਸੀ ਅਤੇ ਉਸ ਵਿੱਚ ਕਰੀਬ 25 ਤੋਂ 30 ਯਾਤਰੀ ਸਵਾਰ ਸਨ। ਹਾਦਸੇ ਵਿੱਚ ਦੋਵੇਂ ਬੱਸਾਂ ਨੁਕਸਾਨੀਆਂ ਗਈਆਂ ਹਨ। ਪੁਲਿਸ ਸੂਤਰਾਂ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟ 'ਚ ਕੀਤਾ ਜਾ ਰਿਹਾ ਹੈ। ਮੁਢਲੀ ਜਾਣਕਾਰੀ ਅਨੁਸਾਰ ਨਾਸਿਕ ਵੱਲ ਜਾ ਰਹੀ ਬੱਸ ਜਦੋਂ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਹ ਹਾਦਸਾ ਵਾਪਰ ਗਿਆ। ਹਾਦਸੇ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਦੋ ਔਰਤਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
- ਸੀਐੱਮ ਭਗਵੰਤ ਮਾਨ ਜੀ ਮਾਨਸਾ ਆਓ, ਮੈਂ ਤੁਹਾਡੇ ਨਾਲ ਕਰਨੀ ਹੈ ਇੱਕ ਗੱਲ, ਸ਼ਖ਼ਸ ਕਰ ਰਿਹੈ ਅਨੌਖਾ ਪ੍ਰਦਰਸ਼ਨ
- ਬਟਾਲਾ ਪੁਲਿਸ ਨੂੰ ਮਿਲੀ ਸਫਲਤਾ, ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
- ਤਰਨਤਾਰਨ ਦੇ ਪਿੰਡ ਭੰਗਾਲਾ ਨੇੜੇ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ ਫਸਲ ਹੋਈ ਬਰਬਾਦ
ਪਹਿਲਾਂ ਵੀ ਵਾਪਰਿਆ ਹੈ ਹਾਦਸਾ: ਇਸ ਤੋਂ ਪਹਿਲਾਂ 1 ਜੁਲਾਈ ਨੂੰ ਮਹਾਰਾਸ਼ਟਰ 'ਚ ਸਮ੍ਰਿੱਧੀ-ਮਹਾਰਾਗ ਐਕਸਪ੍ਰੈੱਸ ਵੇਅ 'ਤੇ ਇਕ ਭਿਆਨਕ ਘਟਨਾ 'ਚ ਇੱਕ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 26 ਲੋਕ ਜ਼ਿੰਦਾ ਸੜ ਗਏ ਸਨ। ਸਮਰਿਧੀ ਐਕਸਪ੍ਰੈਸ ਵੇਅ 'ਤੇ ਨਾਗਪੁਰ ਤੋਂ ਪੁਣੇ ਜਾ ਰਹੀ ਬੱਸ 33 ਯਾਤਰੀਆਂ ਨੂੰ ਲੈ ਕੇ 1.32 ਵਜੇ ਬੁਲਢਾਨਾ ਦੇ ਸਿੰਧਖੇੜਾਜਾ ਵਿਖੇ ਪਲਟ ਗਈ ਅਤੇ ਅੱਗ ਲੱਗ ਗਈ, ਜਿਸ ਨਾਲ 26 ਯਾਤਰੀਆਂ ਦੀ ਮੌਤ ਹੋ ਗਈ।