ਸ਼ਾਹਡੋਲ: ਸ਼ਾਹਡੋਲ ਮੈਡੀਕਲ ਕਾਲਜ ਵਿੱਚ ਦੇਰ ਰਾਤ ਨੂੰ ਆਕਸੀਜਨ ਦੀ ਘਾਟ ਦੇ ਚਲਦੇ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਸ ਦਈਏ ਕਿ ਮੈਡੀਕਲ ਕਾਲਜ ਵਿੱਚ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ ਜਿੱਥੇ ਸੰਭਾਗ ਭਰ ਤੋਂ ਮਰੀਜ਼ ਆਉਂਦੇ ਹਨ।
ਟੈਂਕ ਵਿੱਚ ਆਕਸੀਜਨ ਪ੍ਰੈਸ਼ਰ ਦੀ ਆਈ ਘਾਟ
ਇਸ ਪੂਰੇ ਮਾਮਲੇ ਨੂੰ ਲੈ ਕੇ ਸ਼ਾਹਡੋਲ ਮੈਡੀਕਲ ਕਾਲਜ ਦੇ ਡੀਨ ਮਿਲਿੰਦ ਸ਼ਿਰਾਲਕਰ ਨੇ ਕਿਹਾ ਕਿ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਸਪਲਾਈ ਲਿਕਿਡ ਪ੍ਰੈਸ਼ਰ ਟੈਂਕ ਨਾਲ ਹੁੰਦੀ ਹੈ। ਜਿਸ ਵਿੱਚ ਇਲੈਕਟ੍ਰੈਨਿਕ ਤਰੀਕੇ ਨਾਲ ਆਟੋਮੈਟਿਕ ਟੈਂਕ ਤੋਂ ਸਿੱਧੀ ਸਪਲਾਈ ਕੀਤੀ ਜਾਂਦੀ ਹੈ। ਮੈਡੀਕਲ ਕਾਲਜ ਵਿੱਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਟੈਂਕ ਵਿੱਚ ਪ੍ਰੈਸ਼ਰ ਘੱਟ ਗਿਆ।
ਡੀਨ ਨੇ ਦੱਸਿਆ ਕਿ ਦੇਰ ਰਾਤ 12 ਮੌਤਾਂ ਹੋਈਆਂ। ਸਾਰੇ ਮਰੀਜ਼ ਕੋਰੋਨਾ ਪੀੜਤ ਸੀ। ਜੋ ਕਿ ਆਈਸੀਯੂ ਵਾਰਡ ਵਿੱਚ ਭਰਤੀ ਸੀ। ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ਪਰ ਆਕਸੀਜਨ ਦੀ ਘਾਟ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਉੱਤੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਟੋਮੈਟਿਕ ਤਰੀਕੇ ਨਾਲ ਸਾਰੇ ਬੈਡ ਉੱਤੇ ਇੱਕੋਂ ਸਮੇਂ ਆਕਸੀਜਨ ਜਾਂਦੀ ਹੈ ਕਰੀਬ 100 ਤੋਂ ਜਿਆਦਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ।
ਡੀਨ ਨੇ ਕਿਹਾ ਕਿ ਇਸ ਦੀ ਜਾਣਕਾਰੀ ਪਹਿਲਾਂ ਵੀ ਦਿੱਤੀ ਜਾ ਚੁੱਕੀ ਸੀ ਕਿ ਆਕਸੀਜਨ ਟੈਂਕ ਵਿੱਚ ਪ੍ਰੈਸ਼ਰ ਦੀ ਘਾਟ ਆ ਰਹੀ ਹੈ। ਕਿਉਂਕਿ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਅਜੇ ਤੱਕ ਆਕਸੀਜਨ ਟੈਂਕ ਪਹੁੰਚ ਨਹੀਂ ਪਾਇਆ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਸ਼ਨਿਚਰਵਾਰ ਨੂੰ 216 ਨਵੇਂ ਕੋਰੋਨਾ ਲਾਗ ਦੇ ਮਰੀਜ਼ ਸਾਹਮਣੇ ਆਏ ਸੀ ਜਿਸ ਦੇ ਬਾਅਧ ਪੂਰੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,163 ਹੋ ਗਈ। ਹੋਮ ਆਈਸੋਲੇਸ਼ ਵਿੱਚ 1000 ਲੋਕ ਇਲਾਜ ਕਰਵਾ ਰਹੇ ਹਨ। ਉੱਥੇ ਹੀ ਮੈਡੀਕਲ ਕਾਲਜ ਵਿੱਚ ਸੰਭਾਗ ਭਰ ਤੋਂ ਕੋਰੋਨਾ ਮਰੀਜ਼ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ।