ਨਵੀਂ ਦਿੱਲੀ: ਥਲ ਸੈਨਾ ਮੁਖੀ ਜਨਰਲ (Army Chief General) ਮਨੋਜ ਪਾਂਡੇ ਦੇ ਲੱਦਾਖ ਦੌਰੇ ਤੋਂ ਬਾਅਦ ਸੁਰੱਖਿਆ ਸਥਿਤੀ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ ਹੈ। ਭਾਰਤੀ ਫੌਜ ਦੀਆਂ ਛੇ ਡਵੀਜ਼ਨਾਂ, ਜੋ ਪਹਿਲਾਂ ਲੱਦਾਖ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਅਤੇ ਪਾਕਿਸਤਾਨ ਦੇ ਮੋਰਚੇ ਦੀ ਦੇਖਭਾਲ ਲਈ ਤਾਇਨਾਤ ਸਨ, ਉਨ੍ਹਾਂ ਨੂੰ ਉੱਤਰ-ਪੂਰਬੀ ਸਰਹੱਦ ਵੱਲ ਤਬਦੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇੱਕ ਡਿਵੀਜ਼ਨ ਵਿੱਚ ਕਰੀਬ 18 ਹਜ਼ਾਰ ਜਵਾਨ ਹਨ। ਚੀਨੀ ਸਰਹੱਦ (Chinese border) 'ਤੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਸਲ ਕੰਟਰੋਲ ਰੇਖਾ (LAC) 'ਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਦੱਸ ਦੇਈਏ ਕਿ ਚੀਨ ਦੇ ਨਾਲ ਭਾਰਤ ਦਾ ਫੌਜੀ ਟਕਰਾਅ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਮਈ 2020 ਵਿੱਚ, ਚੀਨੀ ਸੈਨਿਕਾਂ ਨੇ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਚੌਕੀਆਂ ਦੇ ਵਿਰੁੱਧ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਭੇਜ ਕੇ ਇੱਕਤਰਫਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਉਦੋਂ ਤੋਂ ਹੀ ਭਾਰਤੀ ਫੌਜ ਆਪਣੀਆਂ ਫੌਜਾਂ ਦਾ ਪੁਨਰਗਠਨ ਕਰ ਰਹੀ ਹੈ।
ਸੂਤਰਾਂ ਮੁਤਾਬਕ ਇੰਨਾ ਹੀ ਨਹੀਂ, ਪਿਛਲੇ ਦੋ ਸਾਲਾਂ 'ਚ ਫੌਜ ਦੇ ਦੋ ਡਿਵੀਜ਼ਨਾਂ ਯਾਨੀ ਕਰੀਬ 35,000 ਸੈਨਿਕ ਚੀਨ ਦੀ ਸਰਹੱਦ 'ਤੇ ਅੱਤਵਾਦ ਵਿਰੋਧੀ ਭੂਮਿਕਾ ਨਿਭਾਉਂਦੇ ਹੋਏ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਰਾਸ਼ਟਰੀ ਰਾਈਫਲਜ਼ ਦੀ ਇੱਕ ਡਿਵੀਜ਼ਨ ਨੂੰ ਜੰਮੂ-ਕਸ਼ਮੀਰ ਤੋਂ ਅੱਤਵਾਦ ਵਿਰੋਧੀ ਭੂਮਿਕਾਵਾਂ ਤੋਂ ਹਟਾ ਦਿੱਤਾ ਗਿਆ ਸੀ ਅਤੇ ਹੁਣ ਇਸਨੂੰ ਪੂਰਬੀ ਲੱਦਾਖ ਸੈਕਟਰ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ, ਤੇਜਪੁਰ-ਅਧਾਰਤ ਗਜਰਾਜ ਕੋਰ ਦੇ ਅਧੀਨ ਅਸਾਮ-ਅਧਾਰਤ ਡਿਵੀਜ਼ਨ ਨੂੰ ਰਾਜ ਵਿੱਚ ਇਸਦੀ ਬਗ਼ਾਵਤ ਵਿਰੋਧੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਸ ਦਾ ਕੰਮ ਉੱਤਰ-ਪੂਰਬ 'ਚ ਚੀਨ ਦੀ ਸਰਹੱਦ 'ਤੇ ਨਜ਼ਰ ਰੱਖਣਾ ਹੈ। ਇਸ ਦੇ ਨਾਲ ਹੀ, ਫੌਜ ਦੀ ਟੁਕੜੀ ਵਿੱਚ ਕਮੀ ਦੇ ਨਾਲ, ਹੁਣ ਕੋਈ ਵੀ ਫੌਜੀ ਯੂਨਿਟ ਅਸਾਮ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਸ਼ਾਮਲ ਨਹੀਂ ਹੈ।
ਇੰਨਾ ਹੀ ਨਹੀਂ, ਇਸ ਤੋਂ ਇਲਾਵਾ 17 ਮਾਊਂਟੇਨ ਸਟ੍ਰਾਈਕ ਕੋਰ ਜੋ ਪਹਿਲਾਂ ਲੱਦਾਖ ਸੈਕਟਰ 'ਚ ਕੰਮ ਕਰਦੀ ਸੀ। ਹੁਣ ਸਿਰਫ਼ ਉੱਤਰ-ਪੂਰਬ ਤੱਕ ਹੀ ਸੀਮਿਤ ਹੈ। ਉਸ ਨੂੰ ਝਾਰਖੰਡ ਤੋਂ ਬਾਹਰ ਇਕ ਹੋਰ ਡਿਵੀਜ਼ਨ ਦਿੱਤੀ ਗਈ ਹੈ। ਇਸ ਡਿਵੀਜ਼ਨ ਨੂੰ ਪਹਿਲਾਂ ਪੱਛਮੀ ਮੋਰਚੇ 'ਤੇ ਹਵਾਈ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਥਿਤ ਦੋ ਆਰਮੀ ਡਵੀਜ਼ਨਾਂ ਨੂੰ ਵੀ ਲੱਦਾਖ ਥੀਏਟਰ ਲਈ ਉੱਤਰੀ ਕਮਾਂਡ ਨੂੰ ਸੌਂਪਿਆ ਗਿਆ ਹੈ।
ਸੂਤਰਾਂ ਮੁਤਾਬਕ ਦੋਵਾਂ ਕਮਾਂਡਾਂ ਨੂੰ ਪਹਿਲਾਂ ਜੰਗ ਦੀ ਸਥਿਤੀ 'ਚ ਪੱਛਮੀ ਮੋਰਚੇ 'ਤੇ ਲੜਨ ਦਾ ਕੰਮ ਸੌਂਪਿਆ ਗਿਆ ਸੀ। ਇਸੇ ਤਰ੍ਹਾਂ, ਉੱਤਰਾਖੰਡ ਸਥਿਤ ਸਟਰਾਈਕ ਕੋਰ ਦੀ ਇੱਕ ਡਿਵੀਜ਼ਨ ਨੂੰ ਪੂਰੇ ਕੇਂਦਰੀ ਸੈਕਟਰ ਦੀ ਦੇਖਭਾਲ ਲਈ ਕੇਂਦਰੀ ਕਮਾਂਡ ਨੂੰ ਦੁਬਾਰਾ ਸੌਂਪਿਆ ਗਿਆ ਹੈ, ਜਿੱਥੇ ਚੀਨੀ ਫੌਜਾਂ ਕਈ ਮੌਕਿਆਂ 'ਤੇ ਸਰਹੱਦ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ:ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈਕੇ ਚੰਡੀਗੜ੍ਹ ’ਚ ਧਰਨੇ ਦਾ ਐਲਾਨ