ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁੱਝ ਹੀ ਦੇਰ ਬਾਅਦ ਕੋਰੋਨਾ ਤੋਂ ਬਾਅਦ ਦੇਸ਼ ਦਾ ਪਹਿਲੇ ਬਜਟ ਨੂੰ ਪੇਸ਼ ਕਰਨ ਜਾ ਰਹੇ ਹਨ। ਇਸ ਵਾਰ ਉਹ ਇਸ ਬਜਟ ਨੂੰ ਟੈਬਲੇਟ 'ਤੇ ਪੇਸ਼ ਕਰਨਗੇ।
ਪਿਛਲੇ ਦੋ ਸਾਲਾਂ ਤੋਂ ਵਿੱਤ ਮੰਤਰੀ ਬਜਟ ਦੇ ਦਸਤਾਵੇਜ਼ਾਂ ਨੂੰ ਲਾਲ ਰੰਗ ਵਿੱਚ ਲਪੇਟ ਕੇ ਲੈ ਕੇ ਆ ਰਹੇ ਹਨ। ਜਿਸ ਨੂੰ ਰਵਾਇਤੀ ਤੌਰ 'ਤੇ ਬਹੀਖਾਤਾ ਵੀ ਕਿਹਾ ਜਾਂਦਾ ਹੈ। ਇਸ ਵਾਰ ਇਹ ਟੈਬਲੇਟ 'ਤੇ ਪੇਸ਼ ਕੀਤਾ ਜਾ ਰਿਹਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਬਜਟ ਪ੍ਰਕਿਰਿਆ ਨੂੰ ਕਾਗਜ਼ ਰਹਿਤ ਰੱਖਿਆ ਗਿਆ ਹੈ.