ETV Bharat / bharat

ਗਾਇਕ ਹਨੀ ਸਿੰਘ ਅਦਾਲਤ 'ਚ ਹੋਏ ਪੇਸ਼, ਦੇਖੋ ਵੀਡੀਓ

author img

By

Published : Sep 3, 2021, 1:56 PM IST

ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ (Yo Yo Honey Singh) ਉਰਫ਼ ਹਰਦੇਸ਼ ਸਿੰਘ ਅੱਜ ਆਪਣੀ ਪਤਨੀ ਸ਼ਾਲਿਨੀ ਸਿੰਘ ਦੀ ਤਰਫੋਂ ਘਰੇਲੂ ਹਿੰਸਾ ਐਕਟ ਦੇ ਤਹਿਤ ਦਰਜ ਮਾਮਲੇ ਵਿੱਚ ਦਿੱਲੀ ਦੀ ਤੀਹ ਹਜ਼ਾਰੀ ਅਦਾਲਤ ਵਿੱਚ ਪੇਸ਼ ਹੋਏ ਹਨ।

ਗਾਇਕ ਹਨੀ ਸਿੰਘ ਅਦਾਲਤ 'ਚ ਹੋਏ ਪੇਸ਼
ਗਾਇਕ ਹਨੀ ਸਿੰਘ ਅਦਾਲਤ 'ਚ ਹੋਏ ਪੇਸ਼

ਨਵੀਂ ਦਿੱਲੀ: ਬਾਲੀਵੁੱਡ ਗਾਇਕ ਯੋਯੋ ਹਨੀ ਸਿੰਘ (Yo Yo Honey Singh) ਉਰਫ਼ ਹਰਦੇਸ਼ ਸਿੰਘ ਅੱਜ ਆਪਣੀ ਪਤਨੀ ਸ਼ਾਲਿਨੀ ਸਿੰਘ ਦੀ ਤਰਫੋਂ ਘਰੇਲੂ ਹਿੰਸਾ ਐਕਟ ਦੇ ਤਹਿਤ ਦਰਜ ਮਾਮਲੇ ਵਿੱਚ ਦਿੱਲੀ ਦੀ ਤੀਹ ਹਜ਼ਾਰੀ ਅਦਾਲਤ ਵਿੱਚ ਪੇਸ਼ ਹੋਏ ਹਨ।

28 ਅਗਸਤ ਨੂੰ ਸੁਣਵਾਈ ਦੌਰਾਨ ਹਨੀ ਸਿੰਘ ਤੀਹ ਹਜ਼ਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸੀ। ਉਸ ਨੇ ਆਪਣੇ ਵਕੀਲ ਰਾਹੀਂ ਅੱਜ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਮੰਗੀ ਸੀ। ਅਦਾਲਤ ਨੇ ਹਨੀ ਸਿੰਘ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪਿਛਲੇ 3 ਸਾਲਾਂ ਤੋਂ ਆਪਣੀ ਆਮਦਨ ਨਾਲ ਸੰਬੰਧਿਤ ਵਿਸਥਾਰਤ ਹਲਫ਼ਨਾਮਾ ਅਤੇ ਆਮਦਨ ਟੈਕਸ ਰਿਟਰਨ ਦਾਖ਼ਲ ਕਰਨ। ਅਦਾਲਤ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ।

ਕੀ ਹੈ ਮਾਮਲਾ ?

ਪਟੀਸ਼ਨ ਵਿੱਚ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਸਿੰਘ ਨੇ ਕਿਹਾ ਹੈ ਕਿ ਹਨੀਮੂਨ ਦੇ ਸਮੇਂ ਤੋਂ ਹਨੀ ਸਿੰਘ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਮਾਰੀਸ਼ਸ ਵਿੱਚ ਹਨੀਮੂਨ ਦੌਰਾਨ ਹਨੀ ਸਿੰਘ ਦਾ ਵਿਵਹਾਰ ਬਦਲਣਾ ਸ਼ੁਰੂ ਹੋਇਆ। ਜਦੋਂ ਸ਼ਾਲਿਨੀ ਨੇ ਹਨੀ ਸਿੰਘ ਨੂੰ ਉਸ ਦੇ ਬਦਲੇ ਹੋਏ ਵਤੀਰੇ ਬਾਰੇ ਪੁੱਛਿਆ ਤਾਂ ਉਸ ਨੇ ਉਸਨੂੰ ਮੰਜੇ 'ਤੇ ਧੱਕ ਦਿੱਤਾ ਅਤੇ ਕਿਹਾ ਕਿ ਕਿਸੇ ਵਿੱਚ ਵੀ ਹਨੀ ਸਿੰਘ ਨੂੰ ਸਵਾਲ ਪੁੱਛਣ ਦੀ ਹਿੰਮਤ ਨਹੀਂ ਤਾਂ ਤੁਸੀਂ ਵੀ ਮੈਨੂੰ ਸਵਾਲ ਨਾ ਪੁੱਛੋ।

ਗਾਇਕ ਹਨੀ ਸਿੰਘ ਅਦਾਲਤ 'ਚ ਹੋਏ ਪੇਸ਼

ਹਨੀਮੂਨ (Honeymoon) ਦੌਰਾਨ ਵਾਪਰੀ ਇੱਕ ਘਟਨਾ ਦੇ ਬਾਰੇ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਨੀ ਸਿੰਘ ਹੋਟਲ ਦੇ ਕਮਰੇ ਤੋਂ ਬਾਹਰ ਚਲੇ ਗਏ ਅਤੇ 10-12 ਘੰਟੇ ਤੱਕ ਵਾਪਸ ਨਹੀਂ ਆਏ। ਉਹ ਜਗ੍ਹਾ ਸ਼ਾਲਿਨੀ ਲਈ ਨਵੀਂ ਸੀ। ਜਿਸ ਕਾਰਨ ਉਹ ਕਮਰੇ ਵਿੱਚ ਰਹੀ ਅਤੇ ਹਨੀ ਸਿੰਘ ਦੀ ਉਡੀਕ ਕਰਦੀ ਰਹੀ। ਹਨੀ ਸਿੰਘ ਉਸ ਦਿਨ ਦੇਰ ਰਾਤ ਵਾਪਸ ਆਇਆ ਤੇ ਨਸ਼ੇ ਵਿੱਚ ਸੀ।

ਮੁਆਵਜ਼ੇ ਦੀ ਕੀਤੀ ਮੰਗ

ਪਟੀਸ਼ਨ ਵਿੱਚ ਸ਼ਾਲਿਨੀ ਤਲਵਾੜ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਦਿੱਲੀ ਵਿੱਚ ਰਿਹਾਇਸ਼ ਦੀ ਮੰਗ ਕੀਤੀ ਗਈ ਹੈ ਅਤੇ ਹਰ ਮਹੀਨੇ ਪੰਜ ਲੱਖ ਰੁਪਏ ਮਹੀਨਾਵਾਰ ਖਰਚੇ ਵਜੋਂ ਦੇਣ ਦੀ ਮੰਗ ਕੀਤੀ ਗਈ ਹੈ। ਮੈਟਰੋਪਾਲੀਟਨ ਮੈਜਿਸਟਰੇਟ ਤਾਨਿਆ ਸਿੰਘ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਨੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: Drugs case: ED ਦੇ ਸਾਹਮਣੇ ਪੇਸ਼ ਹੋਈ ਅਦਾਕਾਰਾ ਰਕੁਲ ਪ੍ਰੀਤ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.