ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਇੱਕ ਬੈਠਕ ਹੋਈ, ਜਿਸ ਵਿੱਚ ਕਾਂਗਰਸ ਦੇ ਜਿੱਤੇ ਹੋਏ ਕੌਂਸਲਰਾਂ ਦੇ ਨਾਲ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਹਾਲਾਂਕਿ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ, ਪਰ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਅਮਰਿੰਦਰ ਰਾਜਾ ਵੜਿੰਗ ਮੁਖਾਤਿਬ ਹੋਏ। ਜਿਨ੍ਹਾਂ ਨੇ ਕਿਹਾ ਕਿ ਮੁੱਖ ਤੌਰ ਤੇ ਡਾਕਟਰ ਮਨਮੋਹਨ ਸਿੰਘ ਦੀ ਮੌਤ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਸੱਤ ਦਿਨ ਦਾ ਸੋਗ ਚੱਲ ਰਿਹਾ ਹੈ ਹਾਲਾਂਕਿ ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਏਜੰਡਾ ਸਿਆਸੀ ਨਹੀਂ ਸੀ। ਪਰ ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਅਰ ਬਣਾਉਣ ਲਈ ਜੋੜ ਤੋੜ ਦੀ ਰਾਜਨੀਤੀ ਕਰ ਰਹੀ ਹੈ ਤਾਂ ਉਹਨਾਂ ਕਿਹਾ ਕਿ ਆਈਪੀਐਸ ਅਤੇ ਆਈਏਐਸ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਰਾਜਾ ਵੜਿੰਗ ਨੇ ਸਾਫ ਤੌਰ ਉੱਤੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ।
ਦੂਜੇ ਪਾਸੇ ਦਿਲਜੀਤ ਦੋਸਾਂਝ ਦੇ ਅੱਜ ਹੋ ਰਹੇ ਸ਼ੋਅ ਨੂੰ ਲੈ ਕੇ ਉਹਨਾਂ ਕਿਹਾ ਕਿ ਕੋਈ ਕੀ ਕਰਦਾ ਹੈ ਇਸ ਬਾਰੇ ਉਹ ਕੋਈ ਨਿੰਦਿਆ ਜਾਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਸਾਰਿਆਂ ਲਈ ਸਤਿਕਾਰਯੋਗ ਸਨ। ਸਾਡੇ ਦਿਲ ਦੇ ਵਿੱਚ ਉਹਨਾਂ ਲਈ ਬਹੁਤ ਭਾਵ ਹਨ, ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਨੂੰ ਭਾਰਤ ਰਤਨ ਦੇਣ ਸਬੰਧੀ ਅਪੀਲ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਇਹ ਤਾਂ ਖੁਦ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਭਾਰਤ ਰਤਨ ਨਾਲ ਨਵਾਜ਼ੇ। ਉਹਨਾਂ ਤੋਂ ਵੱਡੀ ਸ਼ਖਸ਼ੀਅਤ ਸਿਆਸਤ ਦੇ ਵਿੱਚ ਨਹੀਂ ਹੋਈ ਹੈ ਜਿਨਾਂ ਦੇ ਦੇਸ਼ ਦੇ ਲਈ ਇੰਨਾ ਵੱਡਾ ਯੋਗਦਾਨ ਪਾਇਆ ਹੋਵੇ।
ਇਸ ਦੌਰਾਨ ਕਾਂਗਰਸ ਦੇ ਹੋਰ ਆਗੂ ਵੀ ਮੌਜੂਦ ਰਹੇ। ਗੱਲਬਾਤ ਕਰਦੇ ਹੋਏ ਈਸ਼ਵਰ ਜੋ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਮਰਜੀ ਕਰਦੀ ਰਹੇ। ਮੇਅਰ ਸਾਡਾ ਹੀ ਬਣੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਵੈਸੇ ਹੀ ਮੀਟਿੰਗ ਕੀਤੀ ਗਈ ਹੈ, ਮੇਅਰ ਬਣਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ। ਸਰਕਾਰ ਜਰੂਰ ਜੋੜਤੋੜ ਕਰ ਰਹੀ ਹੈ ਉੱਥੇ ਹੀ ਬਲਵਿੰਦਰ ਬੈਂਸ ਨੇ ਕਿਹਾ ਕਿ ਕੁਝ ਕੌਂਸਲਰ ਨਹੀਂ ਪਹੁੰਚੇ ਹਨ।
- ਹਜ਼ਾਰ ਤੋਂ ਵੱਧ ਤਸਕਰਾਂ 'ਤੇ ਸ਼ਿਕੰਜਾ, 500 ਤੋਂ ਵੱਧ ਗੈਂਗਸਟਰ ਗ੍ਰਿਫਤਾਰ, ਤਾਂ 14 ਕਰੋੜ ਤੋਂ ਵੱਧ ਦੀ ਡਰੱਗ ਮਨੀ ਜ਼ਬਤ, ਆਈਜੀ ਸੁਖਚੈਨ ਗਿੱਲ ਨੇ ਕੀਤੇ ਖੁਲਾਸੇ
- ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ 3 ਦਿਨਾਂ ਦਾ ਹੋਰ ਸਮਾਂ
- ਪੰਜਾਬ ਪੁਲਿਸ ਦੀ 2024 'ਚ ਗੈਂਗਸਟਰਾਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ, ਕਿਹੜੇ ਵੱਡੇ ਗੈੈਂਗਸਟਰਾਂ ਦਾ ਕੀਤਾ ਐਨਕਾਊਂਟਰ, ਵੇਖੋ ਇਹ ਰਿਪੋਰਟ