ਉੱਤਰ ਪ੍ਰਦੇਸ਼: ਸਿੱਖ ਸਮਾਜ ਨੇ ਯੂਪੀ ਦੇ ਬਰੇਲੀ ਵਿੱਚ ਇੱਕ ਮੁਫਤ ਆਕਸੀਜਨ ਕੈਂਪ ਲਗਾ ਕੇ ਮਨੁੱਖਤਾ ਦੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਹ ਮਿਸਾਲ ਬਿਪਤਾ ਵਿੱਚ ਮੌਕਾ ਭਾਲ ਲੁੱਟ ਕਰਨ ਵਾਲਿਆਂ ਲਈ ਸ਼ਰਮ ਦੀ ਗੱਲ ਹੈ। ਦਰਾਅਸਰ ਬਰੇਲੀ ਵਿੱਚ ਸਿੱਖ ਨੌਜਵਾਨਾਂ ਨੇ ਆਪਣੀਆਂ ਅਣਥੱਕ ਯਤਨਾਂ ਸਦਕਾ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ। ਇਹ ਆਕਸੀਜਨ ਕੈਂਪ ਬਰੇਲੀ ਦੇ ਗੁਰੂ ਗੋਬਿੰਦ ਸਿੰਘ ਇੰਟਰ ਕਾਲਜ ਵਿਖੇ ਲਗਾਇਆ ਗਿਆ ਹੈ।
ਇਹ ਵੀ ਪੜੋ: 50 ਬੈੱਡ ਵਾਲਾ ਕੋਵਿਡ ਸੈਂਟਰ ਤਿਆਰ, ਆਕਸੀਜਨ ਸਣੇ ਮਿਲਣਗੀਆਂ ਇਹ ਸੁਵਿਧਾਵਾਂ
ਉਥੇ ਲੋੜਵੰਦ ਮਰੀਜ਼ਾਂ ਦੇ ਆਕਸੀਜਨ ਲੈਣ ਦੀ ਲਾਈਨ ਸਵੇਰ ਤੋਂ ਹੀ ਇਥੋਂ ਸ਼ੁਰੂ ਹੋ ਜਾਂਦੀ ਹੈ। ਕੈਂਪ ’ਚ ਆਕਸੀਜਨ ਲੈਣ ਲਈ ਲੋਕ ਦੂਰੋਂ-ਦੂਰੋਂ ਆਪਣੇ ਲੋੜਵੰਦ ਮਰੀਜ਼ਾਂ ਨੂੰ ਲਿਆ ਰਹੇ ਹਨ। ਫਤਿਹਗੰਜ ਪੱਛਮੀ ਦੀ ਗੁਲਸ਼ਨ ਦੀ ਸੱਸ ਨੂੰ ਅਚਾਨਕ ਆਕਸੀਜਨ ਦੀ ਜਰੂਰਤ ਸੀ ਤਾਂ ਗੁਲਸ਼ਨ ਤੁਰੰਤ ਆਪਣੀ ਸੱਸ ਨਾਲ ਇਥੇ ਪਹੁੰਚੀ ਅਤੇ ਉਸਦੀ ਸੱਸ ਨੂੰ ਇੱਥੇ ਆਕਸੀਜਨ ਮਿਲ ਗਈ। ਦੂਜੇ ਪਾਸੇ ਫਰੀਦਾਪੁਰ ਤੋਂ ਆਏ ਸੁਗਰਾਨ ਨੂੰ ਵੀ ਤੁਰੰਤ ਆਕਸੀਜਨ ਦਿੱਤੀ ਗਈ। ਸਿੱਖ ਸਮਾਜ ਦੇ ਇਸ ਆਕਸੀਜਨ ਕੈਂਪ ਵਿੱਚ ਜਾਤੀ ਨੂੰ ਨਜ਼ਰ ਅੰਦਾਜ਼ ਕਰਕੇ ਲੋੜਵੰਦ ਮਰੀਜ਼ਾਂ ਨੂੰ ਆਕਸੀਜਨ ਦੇ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ। ਮੁਫਤ ਵਿੱਚ ਆਕਸੀਜਨ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਪਰਿਵਾਰ ਹੁਣ ਇਨ੍ਹਾਂ ਨੌਜਵਾਨਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।
ਮੁਫਤ ਆਕਸੀਜਨ ਕੈਂਪ ਦੇ ਪ੍ਰਬੰਧਕ ਦਾ ਕਹਿਣਾ ਹੈ ਕਿ ਜਦੋਂ ਅਸੀਂ ਮੀਡੀਆ ਰਾਹੀਂ ਆਕਸੀਜਨ ਦੀ ਲਗਾਤਾਰ ਘਾਟ ਹੋਣ ਦੀ ਖ਼ਬਰ ਵੇਖੀ ਤਾਂ ਅਸੀਂ ਆਕਸੀਜਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਤੇ ਅਸੀਂ ਬਰੇਲੀ ਵਿੱਚ ਇੱਕ ਮੁਫਤ ਆਕਸੀਜਨ ਕੈਂਪ ਸਥਾਪਿਤ ਕੀਤਾ ਹੈ। ਇਸ ਕੈਂਪ ਨੂੰ ਆਕਸੀਜਨ ਲੰਗਰ ਦਾ ਨਾਮ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੁਫਤ ਆਕਸੀਜਨ ਲੋੜਵੰਦਾਂ ਨੂੰ ਕਿਸੇ ਦੀ ਧਰਮ ਜਾਤ ਪੁੱਛ ਕੇ ਨਹੀਂ ਦਿੱਤੀ ਜਾ ਰਹੀ ਹੈ, ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਮਨੁੱਖ ਆਕਸੀਜਨ ਦੀ ਘਾਟ ਕਾਰਨ ਨਹੀਂ ਮਰਨਾ ਚਾਹੀਦਾ।
ਇਹ ਵੀ ਪੜੋ: ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ