ETV Bharat / bharat

ਸਿੱਧੂ-ਇਮਰਾਨ ਦੀ ਦੋਸਤੀ, ਬੁਲੰਦੀ ਤੇ ਨਮੋਸ਼ੀ ਦਾ ਸਮਾਂ ਚੱਕਰ ਵੀ ਸਾਂਝਾ

author img

By

Published : Mar 31, 2022, 5:44 PM IST

ਕਿਸੇ ਵੇਲੇ ਵਿਸ਼ਵ ਦੇ ਦੋ ਕ੍ਰਿਕੇਟ ਸਿਤਾਰਿਆਂ (world cricket stars)ਵਜੋਂ ਨਾਮਣਾ ਖੱਟ ਚੁੱਕੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਇਕੱਠੇ ਹੀ ਬੁਲੰਦੀਆਂ ਪੌੜੀ ਚੜ੍ਹੇ ਤੇ ਇਨ੍ਹਾਂ ਨੂੰ ਨਮੋਸ਼ੀ ਵੀ ਇਕੱਠਿਆਂ ਹੀ ਝੱਲਣੀ ਪਈ (Sidhu-Imran friendship, common timeline of ups and downs )। ਇੱਧਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਤੇ ਉਧਰ ਇਮਰਾਨ ਖਾਨ ਦੀ ਪਾਰਟੀ ਤੋਂ ਸਹਿਯੋਗੀ ਨੇ ਸਮਰਥ ਵਾਪਸ ਲੈ ਲਿਆ।

ਸਿੱਧੂ-ਇਮਰਾਨ ਦੀ ਦੋਸਤੀ, ਬੁਲੰਦੀ ਤੇ ਨਮੋਸ਼ੀ ਦਾ ਸਮਾਂ ਚੱਕਰ ਵੀ ਸਾਂਝਾ
ਸਿੱਧੂ-ਇਮਰਾਨ ਦੀ ਦੋਸਤੀ, ਬੁਲੰਦੀ ਤੇ ਨਮੋਸ਼ੀ ਦਾ ਸਮਾਂ ਚੱਕਰ ਵੀ ਸਾਂਝਾ

ਚੰਡੀਗੜ੍ਹ: ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਬੁਰੇ ਦੌਰ ਵਿੱਚੋਂ ਗੁਜਰ ਰਹੀ ਹੈ ਤੇ ਇਮਰਾਨ ਖਾਨ ਦੀ ਛੁੱਟੀ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਵਿਰੋਧੀ ਧਿਰ ਕੋਲ 180 ਮੈਂਬਰ ਹੋ ਗਏ ਹਨ ਤੇ ਇਮਰਾਨ ਖਾਨ ਦੀ ਪਾਰਟੀ ਕੋਲ 167 ਦਾ ਅੰਕੜਾ ਹੈ ਜਦੋਂਕਿ ਸਰਕਾਰ ਵਿੱਚ ਰਹਿਣ ਲਈ 172 ਮੈਂਬਰ ਹੋਣੇ ਜਰੂਰੀ ਹਨ।

ਵਿਰੋਧੀ ਧਿਰ ਨੇ ਸੰਸਦ ਵਿੱਚ ਬੇਭਰੋਸਗੀ ਮਤਾ ਲਿਆਂਦਾ ਹੈ। ਅੰਕੜਿਆਂ ਦੇ ਹਿਸਾਬ ਨਾਲ ਇਮਰਾਨ ਖਾਨ ਕੋਲੋਂ ਪੀਐਮ ਦੀ ਕੁਰਸੀ ਖੁਸਣਾ ਤੈਅ ਹੈ (expulsion from pm ship of imran khan is expected), ਹਾਲਾਂਕਿ ਉਨ੍ਹਾਂ ਸੰਸਦ ਭੰਗ ਕਰਨ ਦੀ ਪੇਸ਼ਕਸ਼ ਕੀਤੀ (imran khan offers dissolution of parliament)ਹੈ ਪਰ ਵਿਰੋਧੀ ਧਿਰ ਨੇ ਬੇਭਰੋਸਗੀ ਮਤਾ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ (opposition denied to withdraw no confidence motion)ਹੈ।

ਪਾਕਿਸਤਾਨ ਵਿੱਚ ਇਮਰਾਨ ਖਾਨ ਨਾਲ ਅਜਿਹਾ ਹੋ ਰਿਹਾ ਹੈ ਤਾਂ ਭਾਰਤ ਵੱਲ ਪੰਜਾਬ ਵਿੱਚ ਇਮਰਾਨ ਖਾਨ ਦੇ ਗੂੜ੍ਹੇ ਰਾਜਨੀਤਕ ਦੋਸਤ ਮੰਨੇ ਜਾਂਦੇ ਸਾਬਕਾ ਕ੍ਰਿਕੇਟਰ ਨਵਜੋਤ ਸਿੱਧੂ ਮੁਕੰਮਲ ਤੌਰ ’ਤੇ ਬੈਕਫੁੱਟ ’ਤੇ ਚਲੇ ਗਏ ਹਨ। ਇਮਰਾਨ ਖਾਨ ਤੇ ਨਵਜੋਤ ਸਿੱਧੂ ਦੋਵਾਂ ਦਾ ਸਮਾਂ ਚੱਕਰ ਇੱਕੋ ਜਿਹਾ ਚੱਲ ਰਿਹਾ ਹੈ।(Sidhu-Imran friendship, common timeline of ups and downs ) ਅਜਿਹੇ ਵਿੱਚ ਪਾਕਿਸਤਾਨ ਵਿੱਚ ਚੱਲ ਰਹੇ ਘਟਨਾਕ੍ਰਮ ’ਤੇ ਇਮਰਾਨ ਖਾਨ ਦੇ ਹਸ਼ਰ ਦੀ ਤੁਲਨਾ ਨਵਜੋਤ ਸਿੱਧੂ ਨਾਲ ਕੀਤੀ ਜਾਣ ਲੱਗੀ ਹੈ।

ਪੰਜਾਬ ਵਿੱਚ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ 77 ਤੋਂ 18 ’ਤੇ ਆ ਗਈ ਤੇ ਸਿੱਧੂ ਖੁਦ ਵੀ ਚੋਣ ਹਾਰ ਗਏ। ਉਨ੍ਹਾਂ ਨੂੰ ਕਾਂਗਰਸ ਵਿੱਚ ਸੂਬਾਈ ਪ੍ਰਧਾਨਗੀ ਸਿਰਫ ਚਾਰ ਸਾਲਾਂ ਵਿੱਚ ਹੀ ਮਿਲ ਗਈ ਸੀ ਤੇ ਦੂਜੇ ਪਾਸੇ ਇਮਰਾਨ ਖਾਨ ਨੇ ਵੀ ਆਪਣੀ ਪਾਰਟੀ ਲਗਭਗ 5 ਸਾਲ ਪਹਿਲਾਂ ਹੀ ਬਣਾਈ ਸੀ ਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸੀ।

ਦੋਵਾਂ ਦੀ ਕਾਮਯਾਬੀ ਦਾ ਸਫਰ ਇੱਕੋ ਵੇਲੇ ਤੇ ਇੱਕੋ ਜਿਹਾ ਸ਼ੁਰੂ ਹੋਇਆ। ਇਮਰਾਨ ਨੇ ਪਾਰਟੀ ਬਣਾ ਕੇ ਥੋੜ੍ਹੇ ਦਿਨਾਂ ਵਿੱਚ ਹੀ ਸਰਕਾਰ ਬਣਾ ਲਈ। ਇਧਰ ਨਵਜੋਤ ਸਿੰਘ ਸਿੱਧੂ ਭਾਵੇਂ ਭਾਜਪਾ ਤੋਂ ਐਮਪੀ ਬਣਦੇ ਰਹੇ ਪਰ ਪੰਜਾਬ ਦੀ ਰਾਜਨੀਤੀ ਵਿੱਚ ਉਹ ਸ਼ਿਖਰ ’ਤੇ ਸਿਰਫ ਚਾਰ ਸਾਲ ਵਿੱਚ ਹੀ ਪੁੱਜ ਗਏ ਸੀ ਪਰ ਕਾਂਗਰਸ ਵਿੱਚ ਰਹਿ ਕੇ ਹੀ ਆਪਣੀ ਹੀ ਸਰਕਾਰ ਵਿਰੁੱਧ ਟਿੱਪਣੀਆਂ ਕਰਦੇ ਰਹੇ। ਦੂਜੇ ਪਾਸੇ ਭ੍ਰਿਸ਼ਤਾਟਾਰ ਦੀ ਵਿਰੋਧਤਾ ਕਰਕੇ ਪਾਕਿਸਤਾਨ ਵਿੱਚ ਸਰਕਾਰ ਬਣਾਉਣ ਵਾਲੇ ਇਮਰਾਨ ਖਾਨ ਦੀ ਸਰਕਾਰ ਖੁਦ ਭ੍ਰਿਸ਼ਟਾਚਾਰ ਵਿੱਚ ਘਿਰ ਗਈ।

ਭਾਰਤ ਤੇ ਪਾਕਿਸਤਾਨ ਵਿੱਚ ਕੜਵਾਹਟ ਹੋਣ ਦੇ ਬਾਵਜੂਦ ਇਸ ਵੇਲੇ ਚੰਗੇ ਰਾਜਨੀਤਕ ਦੋਸਤ ਬਣੇ ਕ੍ਰਿਕੇਟ ਦੇ ਧੁਰੰਤਰ ਰਹੇ ਇਮਰਾਨ ਖਾਨ ਤੇ ਨਵਜੋਤ ਸਿੱਧੂ ਕਦੇ ਖੇਡ ਵਿੱਚ ਦੁਸ਼ਮਣ ਰਹੇ ਹਨ। ਸਾਲ 1989 ਵਿੱਚ ਭਾਰਤੀ ਕ੍ਰਿਕੇਟ ਟੀਮ ਪਾਕਿਸਤਾਨ ਵਿੱਚ ਟੈਸਟ ਸੀਰੀਜ਼ ਖੇਡਣ ਗਈ ਸੀ। ਇਸ ਦੌਰਾਨ ਜਿੱਥੇ ਨਵਜੋਤ ਸਿੱਧੂ ਨੇ ਅੱਧੇ ਸੈਂਕੜੇ ਮਾਰੇ, ਉਥੇ ਹੀ ਸੈਂਕੜਾ ਬਣਾਉਣ ਤੋਂ ਉਨ੍ਹਾਂ ਨੂੰ ਇਮਰਾਨ ਖਾਨ ਨੇ ਹੀ ਰੋਕਿਆ। ਸੀਰੀਜ਼ ਵਿੱਚ ਇਮਰਾਨ ਖਾਨ ਨੇ ਸਿੱਧੂ ਨੂੰ ਦੋ ਵਾਰ ਸਿੱਧਾ ਆਊਟ ਕੀਤਾ ਤੇ ਇੱਕ ਵਾਰ ਉਨ੍ਹਾਂ ਦਾ ਕੈਚ ਵੀ ਲਿਆ।

ਬਾਅਦ ਵਿੱਚ ਦੋਵੇਂ ਰਾਜਨੀਤਕ ਦੋਸਤ ਬਣ ਗਏ। ਜਿਸ ਵੇਲੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤਾਂ ਨਵਜੋਤ ਸਿੱਧੂ ਨੇ ਭਾਰਤ-ਪਾਕਿਸਤਾਨ ਦੇ ਸਬੰਧਾਂ ਦੀ ਪ੍ਰਵਾਹ ਨਾ ਕਰਦਿਆਂ ਨਾ ਸਿਰਫ ਇਮਰਾਨ ਖਾਨ ਦੀ ਤਾਰੀਫ ਦੇ ਪੁਲ ਬੰਨ੍ਹੇ, ਸਗੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਮੁੱਖਤਾ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਸਿੱਧੂ ਨਾਲ ਦੋਸਤੀ ਦੇ ਨਤੀਜੇ ਵਜੋਂ ਇਮਰਾਨ ਖਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਰਾਹ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਲਗਾਤਾਰ ਇਮਰਾਨ ਖਾਨ ਦੀ ਤਾਰੀਫ ਦੇ ਪੁਲ ਬੰਨ੍ਹਦੇ ਸੁਣੇ ਜਾਂਦੇ ਰਹੇ।

ਇਹ ਵੀ ਪੜ੍ਹੋ:'ਦਿ ਕਸ਼ਮੀਰ ਫਾਈਲਜ਼' ਦਾ ਅਸਰ, ਅਨੁਪਮ ਖੇਰ ਦੀ ਇੱਥੇ ਹੋ ਰਹੀ ਹੈ ਪੂਜਾ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.