ETV Bharat / bharat

Shraddha murder case: ਪਛਾਣ ਲੁਕਾਉਣ ਲਈ ਆਫ਼ਤਾਬ ਨੇ ਸ਼ਰਧਾ ਦੇ ਚਿਹਰੇ ਨੂੰ ਸਾੜ੍ਹਿਆ !

ਸ਼ਰਧਾ ਵਾਕਰ ਮਰਡਰ (Shraddha murder case) ਕੇਸ 'ਚ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਤੇ ਪਛਾਣ ਛੁਪਾਉਣ ਲਈ ਚਿਹਰੇ ਨੂੰ ਸਾੜ ਦਿੱਤਾ ਗਿਆ।

Shraddha murder case
Shraddha murder case
author img

By

Published : Nov 17, 2022, 1:22 PM IST

Updated : Nov 17, 2022, 1:41 PM IST

ਨਵੀਂ ਦਿੱਲੀ: ਸ਼ਰਧਾ ਕਤਕਾਂਡ ਮਾਮਲੇ ਵਿੱਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਮੁਤਾਬਕ ਮੁਲਜ਼ਮ ਆਫਤਾਬ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਪਛਾਣ ਛੁਪਾਉਣ ਲਈ ਸ਼ਰਧਾ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਉਸ ਦਾ ਚਿਹਰਾ ਸਾੜ ਦਿੱਤਾ ਸੀ। ਉਸ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਕਤਲ ਤੋਂ ਬਾਅਦ ਲਾਸ਼ ਦੇ ਨਿਪਟਾਰੇ ਲਈ ਇੰਟਰਨੈਟ ਉੱਤੇ ਖੋਜ ਕੀਤੀ ਸੀ।

  • Shraddha murder case | Accused Aftab confessed to the Police that after chopping the body of Shraddha, he burnt her face to conceal her identity. He also confessed that he had searched on the internet for ways to dispose off a body after murder: Delhi Police Sources

    — ANI (@ANI) November 17, 2022 " class="align-text-top noRightClick twitterSection" data=" ">

ਨਾਰਕੋ ਟੈਸਟ ਲਈ ਮਿਲੀ ਇਜਾਜ਼ਤ: ਇਸ ਤੋਂ ਪਹਿਲਾਂ ਪੁਲਿਸ ਨੇ ਸਾਕੇਤ ਅਦਾਲਤ ਵਿੱਚ ਨਾਰਕੋ ਟੈਸਟ ਲਈ ਅਰਜ਼ੀ ਦਿੱਤੀ ਸੀ। ਦੂਜੇ ਪਾਸੇ ਬੁੱਧਵਾਰ ਨੂੰ ਪੁਲਿਸ ਆਫਤਾਬ ਨੂੰ ਮੈਡੀਕਲ ਟੈਸਟ ਲਈ ਏਮਜ਼ ਲੈ ਗਈ। ਇਸ ਦੇ ਨਾਲ ਹੀ ਪੁਲਿਸ ਇੱਕ ਵਾਰ ਫਿਰ ਜਾਂਚ ਲਈ ਆਫਤਾਬ ਦੇ ਕਮਰੇ ਵਿੱਚ ਗਈ ਅਤੇ ਮੌਕੇ ਦੀ ਜਾਂਚ ਕੀਤੀ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਆਫਤਾਬ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ 'ਚ ਨਾਰਕੋ ਟੈਸਟ ਰਾਹੀਂ ਕਈ ਰਾਜ਼ ਸਾਹਮਣੇ ਆ ਸਕਦੇ ਹਨ।

ਜਾਣਕਾਰੀ ਮੁਤਾਬਕ ਅਦਾਲਤ ਨੇ ਮੁਲਜ਼ਮ ਦੇ ਨਾਰਕੋ ਟੈਸਟ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਆਫਤਾਬ ਪੁਲਿਸ ਨੂੰ ਗਲਤ ਜਾਣਕਾਰੀ ਦੇ ਰਿਹਾ ਹੈ। ਮੁਲਜ਼ਮ ਨੇ ਅਜੇ ਤੱਕ ਪੁਲਸ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਮ੍ਰਿਤਕ ਲੜਕੀ ਸ਼ਰਧਾ ਵਾਕਰ ਦੇ ਮੋਬਾਇਲ ਫੋਨ ਨਾਲ ਕੀ ਕੀਤਾ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਕਿਸ ਹਥਿਆਰ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ, ਉਸ ਬਾਰੇ ਗ਼ਲਤ ਜਾਣਕਾਰੀ ਦੇ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇੰਟਰਨੈੱਟ ਤੋਂ ਲਈ ਗਈ ਜਾਣਕਾਰੀ: ਕਤਲ ਕਰਨ ਤੋਂ ਪਹਿਲਾਂ ਆਫਤਾਬ ਨੇ ਇੰਟਰਨੈੱਟ ਨਾਲ ਜੁੜੀ ਜਾਣਕਾਰੀ ਸਰਚ ਕੀਤੀ ਸੀ। ਸਰੀਰ ਦੇ ਕੱਟੇ ਹੋਏ ਅੰਗਾਂ ਨੂੰ ਲੰਬੇ ਸਮੇਂ ਲਈ ਘਰ ਵਿੱਚ ਕਿਵੇਂ ਸਟੋਰ ਕਰਨਾ ਹੈ, ਖੂਨ ਨੂੰ ਕਿਵੇਂ ਸਾਫ ਕਰਨਾ ਹੈ ਆਦਿ? ਆਫਤਾਬ ਨੇ ਇਹ ਸਾਰੀ ਜਾਣਕਾਰੀ ਇੰਟਰਨੈੱਟ 'ਤੇ ਸਰਚ ਕੀਤੀ। ਪੁਲਿਸ ਨੇ ਉਸ ਦਾ ਮੋਬਾਈਲ, ਕੰਪਿਊਟਰ ਆਦਿ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਦੱਖਣੀ ਜ਼ਿਲ੍ਹੇ ਦੇ ਐਡੀਸ਼ਨਲ ਡੀਸੀਪੀ ਅੰਕਿਤ ਚੌਹਾਨ ਦੇ ਅਨੁਸਾਰ, ਪੁਲਿਸ ਦਾ ਧਿਆਨ ਖੋਜ ਅਤੇ ਬਰਾਮਦਗੀ 'ਤੇ ਹੈ। ਡਿਜੀਟਲ ਸਬੂਤਾਂ ਨੂੰ ਜੋੜ ਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜ ਮਹੀਨਿਆਂ ਬਾਅਦ ਗ੍ਰਿਫਤਾਰ: ਆਫਤਾਬ ਮੁੰਬਈ ਤੋਂ 1500 ਕਿਲੋਮੀਟਰ ਦੂਰ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਆਇਆ ਅਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ (26) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟ ਦਿੱਤਾ। ਹੁਣ ਦਿੱਲੀ ਪੁਲਿਸ ਨੇ ਇਸ ਕਤਲ ਦਾ ਭੇਤ ਸੁਲਝਾਉਂਦੇ ਹੋਏ ਪੰਜ ਮਹੀਨਿਆਂ ਬਾਅਦ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਫਰਿੱਜ 'ਚ ਰੱਖੀ ਸੀ ਲਾਸ਼ : ਪੁਲਿਸ ਹੁਣ ਆਫਤਾਬ ਤੋਂ ਸ਼ਰਧਾ ਦੀ ਲਾਸ਼ ਦੇ ਉਨ੍ਹਾਂ ਟੁਕੜਿਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਕਤਲ ਤੋਂ ਬਾਅਦ ਮੁਲਜ਼ਮ ਨੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਸੀ। ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਹਰ ਰਾਤ 2 ਵਜੇ ਫਲੈਟ ਛੱਡ ਕੇ ਉਨ੍ਹਾਂ ਟੁਕੜਿਆਂ ਨੂੰ ਸੁੱਟ ਦਿੰਦਾ ਸੀ। ਉਨ੍ਹਾਂ ਟੁਕੜਿਆਂ ਨੂੰ ਫਰਿੱਜ ਵਿੱਚ ਰੱਖਣ ਲਈ ਉਸਨੇ 300 ਲੀਟਰ ਦਾ ਫਰਿੱਜ ਖਰੀਦਿਆ ਸੀ।

ਇਹ ਵੀ ਪੜ੍ਹੋ: Shraddha Walker Murder Case: ਅਦਾਲਤ ਨੇ ਮੁਲਜ਼ਮ ਦੇ ਨਾਰਕੋ ਟੈਸਟ ਦੀ ਦਿੱਤੀ ਇਜਾਜ਼ਤ

Last Updated : Nov 17, 2022, 1:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.