ਮੱਧ ਪ੍ਰਦੇਸ਼ : ਸ਼ਿਵਪੁਰੀ ਜ਼ਿਲ੍ਹੇ 'ਚ ਭਾਰੀ ਮੀਂਹ ਪੈਣ ਕਾਰਨ ਇੱਕ ਪਾਸੇ ਡਰ ਦਾ ਮਾਹੌਲ ਹੈ ਤੇ ਦੂਜੇ ਪਾਸੇ ਲੋਕ ਸਾਲਾਂ ਤੋਂ ਬਾਅਦ ਹੋਈ ਇਹ ਬਾਰਿਸ਼ ਦਾ ਆਨੰਦ ਵੀ ਮਾਣ ਰਹੇ ਹਨ।
ਅਜਿਹਾ ਹੀ ਨਜ਼ਾਰਾ ਸ਼ਿਵਪੁਰੀ ਸ਼ਹਿਰ ਦੀ ਮੀਟ ਮਾਰਕੀਟ ਤੋਂ ਸਾਹਮਣੇ ਆਇਆ। ਜਿੱਥੇ ਅਚਾਨਕ ਇੱਕ ਵੱਡਾ ਮਗਰਮੱਛ ਮੀਟ ਬਾਜ਼ਾਰ ਵਿੱਚ ਵਗਦੇ ਨਾਲੇ ਵਿੱਚੋਂ ਨਿਕਲਿਆ ਅਤੇ ਬਾਜ਼ਾਰ ਵਿੱਚ ਘੁੰਮਣ ਲਈ ਨਿਕਲ ਗਿਆ। ਮੀਂਹ ਦੇ ਪਾਣੀ ਵਿੱਚ ਭਿੱਜੇ ਅਤੇ ਮੌਜ -ਮਸਤੀ ਕਰ ਰਹੇ ਨੌਜਵਾਨਾਂ ਨੇ ਪਹਿਲਾਂ ਇਸ ਨੂੰ ਫੜ ਲਿਆ ।
ਨੌਜਵਾਨਾਂ ਨੇ ਮੱਗਰਮੱਛ ਨੂੰ ਫੜਨ ਮਗਰੋਂ ਪਹਿਲਾਂ ਆਪਣੇ ਮੋਢਿਆਂ 'ਤੇ ਚੁੱਕ ਕੇ ਘੁੰਮਣ ਲੱਗੇ। ਬਾਅਦ 'ਚ ਨੌਜਵਾਨਾਂ ਨੇ ਬਿਨਾਂ ਹਮਦਰਦੀ ਵਿਖਾਏ ਮੱਗਰਮੱਛ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਜੰਗਲਾਤ ਵਿਭਾਗ ਨੂੰ ਜਦ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਮੱਗਰਮੱਛ ਨੂੰ ਰੈਸਕਿਊ ਕੀਤਾ ਤੇ ਉਸ ਨੂੰ ਨੈਸ਼ਨਲ ਪਾਰਕ ਦੀ ਚਾਂਦਪਾਠਾ ਝੀਲ ਵਿੱਚ ਛੱਡ ਦਿੱਤਾ।
ਇਹ ਵੀ ਪੜ੍ਹੋ : ਚੰਗੇ ਪ੍ਰਦਰਸ਼ਨ ਨਾਲ ਨੌਜਵਾਨ ਪੀੜੀ ਨੂੰ ਮਿਲੇਗੀ ਪ੍ਰੇਰਨਾ: ਪ੍ਰਗਟ ਸਿੰਘ